ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) 1986 ਵਿਚ ਹੋਈ ਚੇਰਨੋਬਿਲ ਪਰਮਾਣੂ ਸੰਯੰਤਰ ਦੁਰਘਟਨਾ ਤੋ ਬਾਅਦ ਉਥੇ ਰਹਿੰਦੇ ਕੁਤਿਆ ਦੇ ਖੂਨ ਦੀ ਜਾਂਚ ਤੋ ਪਤਾ ਲਗਿਆ ਹੈ ਕਿ ਉਹਨਾਂ ਦੇ ਜੀਨ ਵਿਚ ਪਰਿਵਰਤਨ ਹੋ ਗਿਆ ਹੈ,
ਉਹ ਰੇਡੀਓ ਧਰਮੀ ਕਿਰਨਾਂ ਦੇ ਖਿਲਾਫ immunity ਡੇਵਲਪ ਕਰ ਗਏ ਹਨ,
ਐਸੇ ਤਰਾਂ ਉਥੋਂ ਦੇ ਹੋਰ ਜਾਨਵਰ ਵੀ ਅਪਣੇ ਜੀਨ ਵਿਚ ਪਰਿਵਰਤਨ ਹਾਸਿਲ ਕਰ ਚੁੱਕੇ ਹਨ,
ਚਰਨੋਬਿਲ ਨੂੰ ਉਸ ਦੁਰਘਟਨਾ ਦੇ 38 ਸਾਲ ਬਾਦ ਵੀ ਇਨਸਾਨਾਂ ਦੇ ਰਹਿਣ ਲਈ ਸੁਰੱਖਿਅਤ ਨਹੀਂ ਮੰਨਿਆ ਜਾਂਦਾ,
**
ਕੀ ਇਸ ਖਬਰ ਦੀ ਕੋਈ ਅਹਿਮੀਅਤ ਹੈ ਸਾਡੇ ਲਈ ?
ਬਹੁਤ ਜਿਆਦਾ ?
ਜੇਕਰ ਪਸ਼ੂਆਂ ਦਾ ਜੀਨ ਐਨੀ ਤੇਜੀ ਨਾਲ ਬਦਲ ਸਕਦਾ ਹੈ ਤਾਂ ਸਾਡਾ ਕਿਉਂ ਨਹੀਂ?
ਲਗਾਤਾਰ 50 ਸਾਲ ਤੋ ਜ਼ਹਿਰੀਲੇ ਰਸਾਇਣਾਂ ਨਾਲ ਭਰੀਆਂ ਹਾਈਬ੍ਰਿਡ ਕਿਸਮਾਂ ਖ਼ਾ ਕੇ ਕੀ ਸਾਡੇ ਜੀਨ ਵਿਚ ਪਰਿਵਰਤਨ ਨਹੀਂ ਹੋਇਆ ਹੋਵੇਗਾ?
ਇਸਦੀ ਵਿਗਿਆਨਕ ਰਿਪੋਰਟ ਤਾਂ ਵਿਗਿਆਨ ਵਾਲੇ ਹੀ ਦੇਣਗੇ ਪਰ ਸਮਾਜਿਕ ਰਿਪੋਰਟ ਤਾਂ ਅਸੀਂ ਆਪ ਹੀ ਦੇਖ ਸਕਦੇ ਹਾਂ,
ਪੰਜਾਬੀ ਸਮਾਜ ਦੀ ਸੋਚ ਵਿਚ ਆਇਆ ਪਰਿਵਰਤਨ ਇਸਦੀ ਸੂਚਨਾ ਦਿੰਦਾ ਹੈ,
ਚੋਰੀ ਚਕਾਰੀ, ਝੂਠ ਫਰੇਬ, ਧੋਖਾਧੜੀ, ਲਾਲਚ, ਸਵਾਰਥ ਬਹੁਤ ਜਿਆਦਾ ਵਧ ਗਿਆ ਹੈ ਪਿਛਲੇ 50 ਸਾਲਾਂ ਵਿਚ,
ਸ਼ਰੀਰਕ ਮਾਨਸਿਕ ਕਮਜੋਰੀ ਵੀ ਸਾਰਿਆਂ ਨੂੰ ਨਜਰ ਆ ਹੀ ਰਹਿ ਹੈ,
****
ਮੁੜ ਆਓ ਦੇਸੀ ਬੀਜਾਂ ਵੱਲ,
ਦੇਸੀ ਕਣਕ, ਦੇਸੀ ਛੋਲੇ, ਦੇਸੀ ਮੂੰਗੀ ,ਦੇਸੀ ਕਦੁ, ਦੇਸੀ ਟੀਂਡੇ, ਦੇਸਿ ਟਮਾਟਰ, ਦੇਸਿ ਤੋਰੀ, ਦੇਸੀ ਫਲ,ਦੇਸੀ ਮੁਰਗੀ, ਦੇਸੀ ਅੰਡੇ,
ਇਹਨਾ ਦੀ ਖੇਤੀ ਲਾਹੇਵੰਦ ਸਾਬਤ ਹੋਵੇਗੀ,
ਸ਼ਰੀਰ ਲਈ ਵੀ ਅਤੇ ਜੇਬ ਲਈ ਵੀ,
ਸਮਾਜ ਲਈ ਵੀ ਅਤੇ ਪ੍ਰੀਵਾਰ ਲਈ ਵੀ,
***
ਹਜਾਰਾਂ ਪੰਜਾਬੀ ਕਿਸਾਨ ਨਰੋਈ ਸਿਹਤ ਦੇ ਦੇਸੀ ਬੀਜ ਮਿਸ਼ਨ ਨਾਲ ਜੁੜ ਚੁੱਕੇ ਹਨ,
ਦੇਸੀ ਬੀਜ ਬੀਜ ਰਹੇ ਹਨ,
ਬਿਨਾ ਪ੍ਰਚਾਰ ਕੀਤੇ ਬਿਨਾ ਵੀਡਿਓ ਬਣਾਏ, ਬਿਨਾ ਕੋਈ ਸੰਮੇਲਨ ਕੀਤੇ,
ਤੁਸੀ ਪਿੱਛੇ ਨਾ ਰਹਿ ਜਾਣਾ,
ਇਹੀ ਹੈ ਸ਼ੁਰੂਆਤ ਉਸ ਨਵੇਂ ਦੌਰ ਦੀ ਜਿਸਦਾ ਜ਼ਿਕਰ ਫਰਾਂਸ ਦੇ ਮਸ਼ਹੂਰ ਜੋਤਸ਼ੀ ” ਨਸਤਰੇਦਮਸ” ਨੇ ਕੀਤਾ ਸੀ,
” ਏਸ਼ੀਆ ਵਿੱਚ ਉਹ ਹੋਵੇਗਾ ਜੌ ਯੂਰੋਪ ਵਿੱਚ ਨਹੀਂ ਹੋ ਸਕਦਾ”
ਤੇ ਤੁਸੀ ਇਹ ਸਭ ਹੁੰਦਾ ਦੇਖ਼ ਰਹੇ ਹੋ,
ਮੋਟੀ ਰੋਟੀ ਨਾਲ ਬੀਮਾਰੀਆਂ ਠੀਕ ਹੁੰਦੇ ਦੇਖ ਰਹੇ ਹੋ,
ਗੁੜ ਇਮਲੀ ਦੀ ਚਟਣੀ ਨਾਲ ਲੀਵਰ ਤੇ ਚਿਹਰਾ ਠੀਕ ਹੁੰਦੇ ਰਹੇ ਹੋ,
ਚਿੱਟੇ ਹੋਏ ਵਾਲ ਫਿਰ ਤੋਂ ਕੁਦਰਤੀ ਕਾਲੇ ਹੁੰਦੇ ਦੇਖ ਰਹੇ ਹੋ,
ਇਹੀ ਤਾਂ ਹੈ ਉਹ ਸਭ ਕੁਝ ਜੌ ਯੂਰੋਪ ਨਹੀਂ ਕਰ ਸਕਦਾ ਤੇ ਏਸ਼ੀਆ ਵਿੱਚ ਹੋ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly