*ਖ਼ਬਰ ਆਰ- ਪਾਰ ਦੀ*

ਗੁਰਚਰਨ ਸਿੰਘ ਖੁਰਾਣਾ
 *ਰਾਜਾ ਵੜਿੰਗ ਲਈ ਨਗਰ ਨਿਗਮ ਦੀਆਂ ਚੌਣਾਂ ਕਰੋ ਜਾਂ ਮਰੋ ਵਾਲੀ ਸਾਬਤ ਹੋਣਗੀਆਂ- ਗੁਰਚਰਨ ਸਿੰਘ ਖੁਰਾਣਾ* 
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਦੀਆਂ ਪੰਜ ਨਗਰ ਨਿਗਮਾਂ ਤੇ ਨਗਰ ਕੌਸਲਾਂ ਦੀਆਂ 21 ਦਸੰਬਰ ਨੂੰ ਹੋਣ ਜਾ ਰਹੀਆਂ ਚੌਣਾਂ ਇਸ ਵਾਰ ਇਤਿਹਾਸਕ ਚੌਣਾਂ ਹੋਣਗੀਆਂ ਜੋ ਕਿ ਸਾਰੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਖਾਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਐਮ.ਪੀ ਰਾਜਾ ਵੜਿੰਗ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਉੱਘੇ ਸਿਆਸਤਦਾਨ ਸ੍ਰ: ਗਰਚਰਨ ਸਿੰਘ ਖੁਰਾਣਾ ਨੇ ਅੱਜ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੇ ਨਿੱਜੀ ਸਿਆਸੀ ਤਜ਼ਰਬਿਆਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਇਸ ਵਾਰ ਦੀਆਂ ਲੋਕਲ ਬਾਡੀ ਦੀਆਂ ਚੌਣਾਂ ਜਿੱਥੇ ਆਮ ਪਾਰਟੀ ਦੇ ਆਗੂਆਂ ਲਈ ਬੰਪਰ ਲਾਟਰੀ ਵਾਲੀਆਂ ਸਾਬਤ ਹੋ ਸਕਦੀਆਂ ਹਨ ਉੱਥੇ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਖਾਸ ਕਰਕੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ (ਐਮ.ਪੀ) ਲਈ ਵੱਡੇ ਸਿਆਸੀ ਝਟਕੇ ਵਾਲੀਆਂ ਸਾਬਤ ਹੋ ਸਕਦੀਆਂ ਹਨ। ਸ੍ਰ: ਖੁਰਾਣਾ ਨੇ ਕਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਪਿਛਲੇ ਦਿਨੀਂ ਲੜੀਆਂ ਗਈਆਂ ਪੰਜਾਬ ਵਿਧਾਨ ਸਭਾ ਦੀਆਂ ਜਿਮਨੀ ਚੌਣਾਂ ਵਿੱਚ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਪਾਰਟੀ ਉਮੀਦਵਾਰਾਂ ਦਾ ਹਾਰਨਾ ਅਤੇ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਪਾਰਟੀ ਨੂੰ ਛੱਡ ਕੇ ਜਾਣਾ । ਉਨਾਂ ਦੀ ਢਿੱਲੀ ਕਾਰਗੁਜ਼ਾਰੀ ਨਜ਼ਰ ਆਉਦੀ ਹੈ। ਜੇਕਰ ਉਹ ਪੰਜਾਬ ਦੀਆਂ ਪੰਜ ਨਗਰ ਨਿਗਮਾਂ ਦੇ ਹਾਊਸਾਂ ਵਿੱਚ ਆਪਣੀ ਪਾਰਟੀ ਦੇ ਤਿੰਨ ਵੀ ਮੇਅਰ ਨਾਂਹ ਬਣਾ ਸਕੇ ਤਾਂ ਉਨ੍ਹਾਂ ਦੀ ਪ੍ਰਧਾਨਗੀ ਖਤਰੇ ਵਿੱਚ ਪੈ ਸਕਦੀ ਹੈ, ਖਾਸ ਕਰਕੇ ਮਹਾਂਨਗਰ ਲੁਧਿਆਣੇ ਤੋਂ ਬਤੌਰ ਮੈਂਬਰ ਪਾਰਲੀਮੈਂਟ ਬਣੇ ਰਾਜਾ ਵੜਿੰਗ ਲਈ ਲੁਧਿਆਣਾ ਸ਼ਹਿਰ ਤੋਂ ਆਪਣੀ ਪਾਰਟੀ ਦਾ ਮੇਅਰ ਬਣਾਉਣਾ ਵੀ ਟੇਡੀ ਖੀਰ ਵਾਲਾ ਮਸਲਾ ਬਣ ਚੁੱਕਾ ਹੈ, ਕਿਉਂਕਿ ਲੋਕ ਸਭਾ ਹਲਕਾ ਲੁਧਿਆਣਾ ਤੋਂ ਲਗਾਤਾਰ ਗੈਰ ਹਾਜ਼ਰ ਰਹਿਣ ਸਦਕਾ ਲੁਧਿਆਣਾ ਨਿਵਾਸੀ ਆਪਣੇ ਆਪ ਨੂੰ ਸਿਆਸੀ ਤੌਰ ਤੇ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਜਿਸ ਦਾ ਰੋਸ ਉਹ ਆਪਣੀਆਂ ਵੋਟਾਂ ਰਾਹੀਂ ਵੀ ਕੱਢ ਸਕਦੇ ਹਨ। ਦੂਜਾ ਕਾਰਨ ਇਸ ਵਾਰ ਕਾਂਗਰਸ ਪਾਰਟੀ  ਦੇ ਉਮੀਦਵਾਰਾਂ ਦਾ ਮੁਕਾਬਲਾ ਕੇਵਲ ਆਮ ਆਦਮੀ ਪਾਰਟੀ ਨਾਲ ਹੀ ਨਹੀਂ ਬਲਕਿ ਭਾਜਪਾ- ਅਕਾਲੀ ਉਮੀਦਵਾਰਾਂ ਨਾਲ ਵੱਖੋ- ਵੱਖ ਹੋਵੇਗਾ। ਜੋ ਕਿ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਵੱਡਾ ਰੋੜਾ ਬਣ ਸਕਦੇ ਹਨ। ਸੋ ਰਾਜਾ ਵੜਿੰਗ (ਐਮ.ਪੀ) ਲਈ ਨਗਰ ਨਿਗਮਾਂ ਚੌਣਾਂ, ਖਾਸ ਕਰਕੇ ਲੁਧਿਆਣਾ ਨਗਰ ਨਿਗਮ ਦੀ ਚੌਣ ਕਰੋ ਜਾਂ ਮਰੋ ਵਾਲੀ ਸਾਬਤ ਹੋਵੇਗੀ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਵਿਖੇ ਸਮਾਜਿਕ ਸਿੱਖਿਆ/ਅੰਗਰੇਜ਼ੀ ਵਿਸ਼ੇ ਦਾ ਮੇਲਾ ਲਗਾਇਆ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਸਾਇੰਸ ਤੇ ਕਲਾ ਪ੍ਰਦਰਸ਼ਨੀ