ਦਸ਼ਮੇਸ਼ ਕਲੱਬ ਦੀ ਨਵੇਂ ਸਾਲ ਦੌਰਾਨ ਉਲੀਕੇ ਕਾਰਜਾਂ ਹਿੱਤ ਮੀਟਿੰਗ ਹੋਈ

ਰੋਪੜ,  (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਰੋਪੜ ਦੀ ਉੱਘੀ ਸਮਾਜ ਸੇਵੀ ਸੰਸਥਾ ਦਸ਼ਮੇਸ਼ ਯੂਥ ਕਲੱਬ, ਗਰੀਨ ਐਵੇਨਿਊ ਦੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ। ਜਿੱਥੇ ਸਮੂਹ ਮੈਂਬਰਾਂ ਨੇ ਨਵੇਂ ਸਾਲ ਵਿੱਚ ਕੀਤੇ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਕਲੱਬ ਦੇ ਚੇਅਰਮੈਨ ਅਮਨੀਤ ਸਿੰਘ ਨੇ ਦੱਸਿਆ ਕਿ ਕਲੱਬ ਨੇ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਏ ਤੇ ਵੰਡੇ, ਕਲੋਨੀ ਵਿੱਚ ਪਾਰਕ ਬਣਾਇਆ ਅਤੇ ਦਸਤਾਰਬੰਦੀ, ਗੱਤਕਾ ਸਿਖਲਾਈ, ਮੈਡੀਕਲ ਤੇ ਖੂਨਦਾਨ ਕੈਂਪ ਲਗਵਾਏ। ਉਪਰੋਕਤ ਗਤੀਵਿਧੀਆਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਲੱਬ ਦਾ ਅਜ਼ਾਦੀ ਦਿਵਸ: 2024 ਮੌਕੇ ਉਚੇਚਾ ਸਨਮਾਨ ਕੀਤਾ ਗਿਆ। ਕਲੱਬ ਮੈਂਬਰਾਂ ਵੱਲੋਂ ਸਾਲ 2025 ਵਿੱਚ ਹੋਰ ਵੀ ਵਧੀਆ ਸੇਵਾਵਾਂ ਦੇਣ ਦਾ ਅਹਿਦ ਲਿਆ ਗਿਆ। ਇਸੇ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਕਲੱਬ ਨਾਲ਼ ਜੁੜਨ ਲਈ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਚਾਹਵਾਨ ਸੱਜਣ ਕਲੱਬ ਅਹੁਦੇਦਾਰਾਂ ਨਾਲ਼ ਸੰਪਰਕ ਕਰ ਸਕਦੇ ਹਨ। ਇਸ ਮੌਕੇ ਨਿਰਮਲ ਸਿੰਘ, ਜਸਵੀਰ ਸਿੰਘ, ਅਮਨਦੀਪ ਸਿੰਘ ਜੇ.ਈ., ਮਾਸਟਰ ਕੁਲਵੰਤ ਸਿੰਘ, ਰੁਪਿੰਦਰ ਸਿੰਘ, ਸਰਬਜੀਤ ਸਿੰਘ, ਹਰਜੋਤ ਸਿੰਘ, ਗਗਨਪ੍ਰੀਤ ਸਿੰਘ, ਬਲਪ੍ਰੀਤ ਸਿੰਘ, ਪਰਮਜੀਤ ਸਿੰਘ, ਕਰਨਜੋਤ ਸਿੰਘ, ਗੁਰਕਿਰਤ ਸਿੰਘ, ਕਲੱਬ ਮੈਬਰ  ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੱਕ ਇਹ ਵੀ ਮਾਸੀ
Next articleਡੀ.ਸੀ. ਜਤਿੰਦਰ ਜੋਰਵਾਲ ਨੇ ਮਨੁੱਖਤਾ ਦੇ ਭਲੇ ਲਈ ਲਗਾਏ ਗਏ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ