ਚੁਰਾਸੀ ਲੱਖ ਜੂਨੀਆਂ ____

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ) 

ਚੁਰਾਸੀ ਲੱਖ ਜੂਨੀਆਂ ____
ਕਈ ਪ੍ਰਚਾਰਕ ਕਹਿੰਦੇ, ਮਨੁੱਖਾ ਜਨਮ ਮਿਲਦਾ,
ਚੁਰਾਸੀ ਲੱਖ ਜੂਨੀਆਂ ਤੋਂ ਬਾਅਦ।
ਕੋਈ ਕਹਿੰਦਾ ਇਹੀ ਜਨਮ ਹੈ ਮਿਲਿਆ,
ਹੁੱਬ ਕੇ ਜੀਓ, ਕਰੋ ਨਾ ਬਰਬਾਦ।
ਲਿਖਾਰੀ ਆਪਣੀ ਆਪਣੀ ਵਿਦਵਤਾ ਦੀਆਂ,
ਘੜਦੇ ਲੰਬੀਆਂ ਲੰਬੀਆਂ ਕਹਾਣੀਆਂ।
ਵਰਤਮਾਨ ਚ ਜੀਉ, ਰੱਜ ਕੇ ਜੀਓ,
ਕੀ ਪਤਾ ਕੱਲ ਦਾ, ਕੀ ਹੋਣਾ, ਨਾਲ ਜਿੰਦਾਂ ਨਿਮਾਣੀਆਂ।
ਭਾਵੇਂ ਆਦਮੀ-ਔਰਤ ਦਾ ਕਿਰਦਾਰ ਹੁੰਦਾ ਵੱਖਰਾ ਵੱਖਰਾ,
ਰਲ-ਮਿਲ ਕੇ ਰਹੋ, ਸਮਤੋਲ ਬਣਾ ਕੇ ਰੱਖੋ, ਕਾਹਦਾ ਨਖਰਾ।
ਹੋਰ ਕੋਈ ਰਾਹ ਨ੍ਹੀਂ, ਘਰਵਾਲੀ ਨੂੰ ਮੰਨ ਕੇ ਚਲੋ ਸਿਆਣੀ,
ਜੇ ਜ਼ਿੰਦਗੀ ਵਧੀਆ, ਢੰਗ, ਤਰੀਕੇ ਨਾਲ ਲੰਘਾਣੀ।
ਪਰਾਏ ਘਰ ਵਿੱਚ ਆਉਂਦੀਆਂ ਨੇ ਧੀਆਂ -ਧਿਆਣੀਆਂ,
ਮਰਦ ਦੇ ਮੁਕਾਬਲੇ ਕਮਜ਼ੋਰ ਹੁੰਦੀਆਂ ਮਰ- ਜਾਣੀਆਂ।
ਹੌਸਲਾ ਅਫਜਾਈ ਕਰਦੇ ਜਾਓ, ਸੱਤ ਬਚਨ ਕਹਿ ਡੰਗ ਟਪਾਓ !
ਰਿਸ਼ਤਿਆਂ ਦੀ ਨਾਜੁਕਤਾ ਨੂੰ ਸਮਝ, ਮਿਲੀ ਜੂਨੀ ਖੁਸ਼ੀ ਨਾਲ ਹੰਢਾਓ !!

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ :  9878469639

Previous articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਟੀਮ ਨੇ ਭਾਮ ਐਲੀਮੈਂਟਰੀ ਸਕੂਲ ਦਾ ਦੌਰਾ ਕੀਤਾ
Next articleਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ