ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਗਾਇਕਾ ਜੋਤੀਕਾ ਟਾਂਗਰੀ ਦਾ ਗਾਇਆ ਅਤੇ ਰਾਂਝਾ ਰਾਜਨ ਦਾ ਲਿਖਿਆ ਅਤੇ ਨਿਰਦੇਸ਼ ਕੀਤਾ ਨਵਾਂ ਗੀਤ “ਬਾਬੁਲ” ਰਿਲੀਜ਼ ਉਹ ਗਿਆ ਹੈ ਅਤੇ ਇਸ ਗੀਤ ਨੂੰ ਵੱਖ ਵੱਖ ਸੋਸ਼ਲ ਸਾਈਟਾਂ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪ੍ਰਸਿੱਧ ਪੰਜਾਬੀ ਗੀਤਕਾਰ ਰਾਣਾ ਭੋਗਪੁਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਦਾ ਰੰਗਦਾਰ ਪੋਸਟਰ ਤੜਕਾਂ ਰੈਸਟੋਰੈਂਟ ਬੌਟਨੀ ਵਿਖੇ ਲੋਕ ਅਰਪਣ ਕੀਤਾ ਗਿਆ।ਜ਼ਿਕਰਯੋਗ ਹੈ ਕਿ ਧੀ ਅਤੇ ਬਾਪ ਦੇ ਪਿਆਰ ਅਤੇ ਵਿਆਹ ਸਮੇਂ ਬਾਬਲ ਦੇ ਘਰ ਦੇ ਦਰਦ ਨੂੰ ਬਿਆਨ ਕਰਦਾ ਇਹ ਗੀਤ ਨਿਊਜ਼ੀਲੈਂਡ ਵਿੱਚ ਸ਼ੂਟ ਕੀਤਾ ਗਿਆ ਹੈ।ਇਸ ਗੀਤ ਵਿੱਚ ਜੋਤੀਕਾ ਤੋ ਇਲਾਵਾ ਕੁਲਵੰਤ ਖੈਰਾਬਾਦੀ,ਜਸਵਿੰਦਰ ਕੌਰ,ਰਾਣਾ ਹੈਰੀ,ਬਲਜਿੰਦਰ ਰੰਧਾਵਾ ਅਤੇ ਛੋਟੀ ਬੱਚੀ ਅਨਾਹਤ ਰਾਣਾ ਵੱਲੋਂ ਸ਼ਾਨਦਾਰ ਭੂਮਿਕਾਂ ਨਿਭਾਈ ਗਈ ਹੈ। ਪੋਸਟਰ ਰਿਲੀਜ਼ ਸਮਾਗਮ ਵਿੱਚ ਸ਼ਰਨਦੀਪ ਸਿੰਘ,ਬਸਰਾਂ ਪ੍ਰੋਡਕਸ਼ਨ ਤੋਂ ਵਿੱਕੀ ਬਸਰਾ.ਬਹਾਦਰ ਬਸਰਾ,ਇੰਦਰ ਜੜੀਆਂ,ਹਰਮਨ ਮਲਿਕ,ਦਸਤਾਰ ਕੋਚ ਗੁਰਜੀਤ ਸਿੰਘ,ਐਨ.ਜੈਂਡ ਐਮੀ,ਸਮੀਰ ਮਦਾਨ,ਗੁਰਿੰਦਰ ਆਸੀ,ਗੁਰਪ੍ਰੀਤ ਸੈਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly