ਜਗਰਾਓਂ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਚੌਥਾ ਇੰਟਰਨੈਸ਼ਨਲ ਕਬੱਡੀ ਕੱਪ ਸ਼ੇਖਦੌਲਤ ਜਗਰਾਓਂ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਬੱਡੀ ਖਿਡਾਰੀ ਜੋਧਾ ਲੱਖਣ ਵਾਲਾ ਯੂ ਐਸ ਏ ਨੇ ਵਿਸ਼ੇਸ਼ ਤੌਰ ਤੇ 1 ਲੱਖ ਰੁਪਏ ਦਾ ਸਹਿਯੋਗ ਦਿੱਤਾ ਤੇ ਨਾਲ ਹੀ ਜਾਣਕਾਰੀ ਦਿੰਦਿਆ ਦਸਿਆ ਕੇ ਇਸ ਕਬੱਡੀ ਟੂਰਨਾਮੈਂਟ ਵਿੱਚ ਪੰਜਾਬ ਦੇ ਮਸ਼ਹੂਰ ਖਿਡਾਰੀ ਹਿੱਸਾ ਲੈਣਗੇ। ਤੇ ਆਪਣੇ ਬਲ ਦਾ ਪ੍ਰਦਰਸ਼ਿਤ ਕਰਣਗੇ। ਕਬੱਡੀ ਆਲ ਓਪਨ ਦੀਆਂ 6 ਅਕੈਡਮੀਆਂ ਹਿੱਸਾ ਲੈਣਗੀਆਂ। ਜਿਸ ਵਿਚ ਪਹਿਲਾ ਇਨਾਮ 1ਲੱਖ ਅਤੇ ਦੂਜਾ ਇਨਾਮ 75000 ਅਤੇ ਬੈਸਟ ਨੂੰ ਇਨਾਮ ਵਜੋਂ 31000 ਦਿੱਤਾ ਜਾਵੇਗਾ। ਇਹ ਟੂਰਨਾਮੈਂਟ 20 ਦਸੰਬਰ 2024 ਨੂੰ ਕਰਵਾਇਆ ਜਾਏਗਾ ਨਾਲ ਹੀ ਇਹ ਟੂਰਨਾਮੈਂਟ ਪੰਜਾਬ ਲਾਈਵ ਟੀ.ਵੀ ਤੇ ਚਲਾਇਆ ਜਾਏਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly