ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੇ ਪੰਜਾਬ ਵਿੱਚ ਹੀ ਨਗਰ ਨਿਗਮ ਤੇ ਨਗਰ ਕੌਂਸਲਾਂ ਨਾਲ ਸੰਬੰਧਿਤ ਚੋਣਾਂ ਦਾ ਐਲਾਨ ਸਰਕਾਰ ਵੱਲੋਂ ਕਰਵਾ ਦਿੱਤਾ ਗਿਆ ਹੈ ਆਉਣ ਵਾਲੀ 21 ਦਸੰਬਰ ਨੂੰ ਇਹ ਚੋਣਾਂ ਹੋਣੀਆਂ ਹਨ ਜਿਉਂ ਹੀ ਚੋਣਾਂ ਦਾ ਐਲਾਨ ਹੋਇਆ ਤਾਂ ਰਾਜਨੀਤਿਕ ਪਾਰਟੀਆਂ ਦੇ ਵੱਡੇ ਛੋਟੇ ਆਗੂ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਇਧਰ ਉਧਰ ਜਾਣ ਲੱਗੇ ਅਜਿਹਾ ਹੀ ਮਾਛੀਵਾੜਾ ਸਾਹਿਬ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਪਿਛਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਜੋਰਦਾਰ ਤਰੀਕੇ ਦੇ ਨਾਲ ਪ੍ਰਚਾਰ ਤੇ ਮੋਹਰੀ ਹੋ ਕੇ ਕੰਮ ਕਰਨ ਵਾਲੇ ਰਣਵੀਰ ਸਿੰਘ ਰਾਹੀ ਮਾਛੀਵਾੜਾ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਉਹਨਾਂ ਦਾ ਸ਼੍ਰੋਮਣੀ ਅਕਾਲੀ ਵਿੱਚ ਆਉਣ ਦੇ ਉੱਤੇ ਵਿਧਾਨ ਸਭਾ ਹਲਕਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋ ਨੇ ਸਵਾਗਤ ਕੀਤਾ, ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ ਤੋਂ ਇਲਾਵਾ ਹੋਰ ਅਨੇਕਾਂ ਆਗੂ ਵੀ ਇਸ ਮੌਕੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly