ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਮਿਤੀ 09/12/2024 ਪੈਨਸ਼ਨ ਐਸੋਸੀਏਸ਼ਨ ਡਵੀਜ਼ਨ ਬੰਗਾ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਅਜੀਤ ਰਾਮ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਮੁੱਖ ਬੁਲਾਰਿਆਂ ਵਿੱਚ ਅਜੀਤ ਰਾਮ ਪ੍ਰਧਾਨ, ਸ਼੍ਰੀ ਕ੍ਰਿਸ਼ਨ ਜਨਰਲ ਸਕੱਤਰ, ਨਸੀਬ ਚੰਦ ਸੀਨੀਅਰ ਮੀਤ ਪ੍ਰਧਾਨ, ਪਿਆਰਾ ਲਾਲ, ਇੰਦਰਜੀਤ ਸਿੰਘ, ਚਰਨਜੀਤ ਸਿੰਘ ਅਤੇ ਰਾਮ ਲੁਭਾਇਆ ਆਦਿ ਨੇ ਵੱਖ ਵੱਖ ਵਿਸ਼ਿਆਂ ਤੇ ਸੰਬੋਧਨ ਕੀਤਾ ਪੰਜਾਬ ਸਰਕਾਰ/ਪਾਵਰਕੌਮ ਵਲੋਂ ਮੰਗਾਂ ਨਾ ਮੰਨਣ ਦੀ ਸਖ਼ਤ ਨਿਖੇਧੀ ਕੀਤੀ ਗਈ।
ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 2.59 ਦਾ ਫੈਕਟਰ ਲਾਗੂ ਕਰਨ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ ਜਨਰਲਾਈਜ ਕਰਕੇ ਪੈਨਸ਼ਨਰਾਂ ਨੂੰ 119% ਡੀ ਏ ਨਾਲਫਿਕਸ ਕਰਨੀਆਂ, ਸਾਢੇ ਪੰਜ ਸਾਲਾਂ ਦਾ ਏਰੀਅਰ ਅਤੇ ਡੀ ਏ ਦੀਆਂ ਬਕਾਇਆ ਚਾਰ ਕਿਸ਼ਤਾਂ 15% ਵਿੱਚੋਂ ਸਿਰਫ 4% ਡੀ ਏ ਜੋ ਮਿਤੀ 01/11/2024 ਤੋਂ ਦਿੱਤਾ ਉਸ ਨਾਲ ਮੁਲਾਜਮ ਖੁਸ਼ ਨਹੀਂ ਬਲ ਕੇ ਨਿਰਾਸ਼ ਹੀ ਹੋਏ ਹਨ। ਕਿਉਂ ਕਿ ਕਈ ਸੂਬਿਆਂ ਆਪਣੇ ਮੁਲਾਜਮਾਂ ਨੂੰ ਪੂਰਾ 53% ਡੀ ਏ ਦਿੱਤਾ ਜਾ ਚੁੱਕਾ ਹੈ। ਜੇਕਰ ਉਪਰੋਕਤ ਅਨੁਸਾਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੈਨਸ਼ਨ ਐਸੋਸੀਏਸ਼ਨ ਵਲੋਂ ਸੰਘਰਸ਼ ਨੂੰ ਹੋਰ ਤਿੰਖਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਗਦੀਸ਼ ਚੰਦਰ ਸੀਨੀਅਰ ਮੀਤ ਪ੍ਰਧਾਨ ਵਲੋਂ ਅਗਲੀਆਂ ਜਥੇਬੰਦਕ ਚੋਣਾਂ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਬੁਲਾਰਿਆਂ ਤੋਂ ਇਲਾਵਾ ਸੇਵਾ ਸਿੰਘ,ਸੰਤਨ ਸਿੰਘ, ਰਾਜਿੰਦਰ ਸਿੰਘ,ਗੁਰਪਾਲ ਲਾਲ,ਚਰਨ ਸਿੰਘ,ਪ੍ਰਕਾਸ਼ ਰਾਮ, ਪਰਮਾ ਨੰਦ,,ਫੁੱਮਣ ਸਿੰਘ, ਅਸ਼ੋਕ ਕੁਮਾਰ,ਦੇਵ ਰਾਜ, ਇੰਦਰਜੀਤ ਸਿੰਘ,ਸੁੱਚਾ ਰਾਮ,ਆਦਿ ਹਾਜ਼ਰ ਸਨ।ਵਿਸੇਸ਼ ਤੌਰ ਤੇ ਮੀਟਿੰਗ ਵਿੱਚ ਪਰਮਾ ਨੰਦ ਜੀ ਪਹੰਚੇ ਅਤੇ ਜਥੇਬੰਦੀ ਨੂੰ ਫੰਡ ਵੀ ਜਮ੍ਹਾਂ ਕਰਵਾਇਆ ਗਿਆ ਪ੍ਰਧਾਨ ਜੀ ਵਲੋਂ ਪਰਮਾ ਨੰਦ ਜੀ ਦਾ ਧੰਨਵਾਦ ਵੀ ਕੀਤਾ ਗਿਆ।ਸਟੇਜ ਦੀ ਕਾਰਵਾਈ ਸ੍ਰੀ ਨਸੀਬ ਚੰਦ ਵਲੋਂ ਨਿਭਾਈ ਗਈ।
ਪ੍ਰਧਾਨ/ਸਕੱਤਰ
ਪੈਨਸ਼ਨ ਐਸੋਸੀਏਸ਼ਨ ਮੰਡਲ ਬੰਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly