ਡਾ ਰਾਜ ਦੇ ਪ੍ਰਭਾਵ ਨਾਲ ਭਾਜਪਾ ਛੱਡ ਰਹੇ ਆਗੂ ਤੇ ਵਰਕਰ, ਡਾ ਪਵਨ ਕੌਲ, ਐੱਸ ਸੀ ਮੋਰਚਾ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਵੀ ਆਪ ‘ਚ ਹੋਏ ਸ਼ਾਮਿਲ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਨਗਰ ਨਿਗਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਦਾ ਪ੍ਰਭਾਵ ਸਾਫ ਨਜ਼ਰ ਆ ਰਿਹਾ ਹੈ. ਉਹਨਾਂ ਦੀ ਅਗੁਵਾਈ ਵਿਚ ਲਗਾਤਾਰ ਭਾਜਪਾ ਆਗੂ ਅਤੇ ਵਰਕਰ ਭਾਜਪਾ ਨੂੰ ਤਿਆਗ ਕੇ ਆਪ ਦੇ ਸਮਰਥਨ ਵਿਚ ਆ ਰਹੇ ਹਨ | ਅੱਜ ਭਾਜਪਾ ਫਗਵਾੜਾ ਦੇ ਮੰਨੇ ਪ੍ਰਮੰਨੇ ਆਗੂ ਡਾ ਪਵਨ ਕੌਲ, ਐੱਸ ਸੀ ਮੋਰਚਾ ਪੰਜਾਬ ਦੇ ਕਾਰਜਕਾਰੀ ਮੈਂਬਰ ਨੇ ਆਪਣੇ ਸਾਥੀਆਂ ਸਮੇਤ  ਡਾ ਰਾਜ ਕੁਮਾਰ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ‘ਤੇ ਉਹਨਾਂ ਦਾ ਅਤੇ ਉਹਨਾਂ ਦੇ ਸਾਥੀਆਂ ਤੇ ਪਰਿਵਾਰਾਂ ਦਾ ਸੁਆਗਤ ਕਰਦਿਆਂ ਡਾ ਰਾਜ ਨੇ ਕਿਹਾ ਕਿ ਉਹਨਾਂ ਵਲੋਂ ਅਤੇ ਪਾਰਟੀ ਵਲੋਂ ਹਮੇਸ਼ਾ ਹਰ ਇਕ ਆਗੂ ਨੂੰ ਵਿਸ਼ੇਸ਼ ਮਾਣ ਦਿੱਤਾ ਜਾਵੇਗਾ ਅਤੇ ਸਾਡੀ ਸਰਕਾਰ ਵੱਖ ਵੱਖ ਯੋਜਨਾਵਾਂ ਚਲਾ ਕੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਲਈ ਕੰਮ ਕਰ ਰਹੀ ਹੈ | ਫਗਵਾੜਾ ਸ਼ਹਿਰ ਨੂੰ ਚਿਰਾਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਉਹਨਾਂ ਵਲੋਂ ਆਪਣੇ ਵਿਅਕਤੀਗਤ ਤੌਰ ‘ਤੇ ਵੀ ਖਾਸ ਧਿਆਨ ਦੇਣ ਦਾ ਵੀ ਭਰੋਸਾ ਦਿੱਤਾ ਗਿਆ | ਇਸ ਅਵਸਰ ‘ਤੇ ਹਰਜੀ ਮਾਨ, ਮੈਡਮ ਲਲਿਤ ਸਕਲਾਨੀ ਜਿਲ੍ਹਾ ਪ੍ਰਧਾਨ, ਜਰਨੈਲ ਗਿਲ, ਸੰਤੋਸ਼ ਗੋਗੀ, ਗੁਰਦੀਪ ਦੀਪਾ, ਵਿਕੀ ਸੂਦ, ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਬੇਵਾਲ ਦੇ ਹਰ ਘਰ ਦੀ ਹੋਵੇਗੀ ਪੱਕੀ ਛੱਤ : ਡਾ. ਇਸ਼ਾਂਕ ਕੁਮਾਰ ਬਾਲਿਆ ਵਾਲੀਆਂ ਛੱਤਾਂ ਲਈ ਪਿੰਡ ਚਿੱਤੋਂ ‘ਚ ਵੰਡੇ ਚੈੱਕ
Next articleਸਬ ਇੰਸਪੈਕਟਰ ਜਗਜੀਤ ਸਿੰਘ ਨੇ ਐਸ.ਐਚ.ਓ.ਥਾਣਾ ਚੱਬੇਵਾਲ ਦਾ ਚਾਰਜ ਸੰਭਾਲਿਆ