(ਸਮਾਜ ਵੀਕਲੀ) ਬੀਤੇ ਦਿਨੀਂ ਕਰਵਾਏ ਗਏ ਸ਼ਹੀਦ ਭਗਤ ਸਿੰਘ ਸਾਹਿਤ ਸਭਾ ਦੋਰਾਹਾ ਵੱਲੋਂ ਸ੍ਰੀ ਸੁਰਜੀਤ ਪਾਤਰ ਜੀ ਦੀ ਯਾਦ ਨੂੰ ਸਮਰਪਿਤ ਤੀਜੇ ਸਾਹਿਤਕ ਅਤੇ ਸਨਮਾਨ ਸਮਾਰੋਹ ਦੌਰਾਨ ਨੌਜਵਾਨ ਲੇਖਕ ਜੋਬਨ ਖਹਿਰਾ ਦੀ ਲਿਖੀ ਦੂਜੀ ਕਿਤਾਬ ਜਲੀਲਪੁਰ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ, ਲੇਖਕ ਸ੍ਰੀ ਸੁਰਿੰਦਰ ਰਾਮਪੁਰੀ ਜੀ, ਗੁਰਦਿਆਲ ਦਲਾਲ ਜੀ ਤੇ ਹੋਰ ਵਿਦਵਾਨ ਲੇਖਕਾਂ ਦੁਆਰਾ ਲੋਕ ਅਰਪਣ ਕੀਤੀ ਗਈ। ਜੋਬਨ ਖਹਿਰਾ ਨੇ ਦੱਸਿਆ ਕਿ ਇਸ ਕਿਤਾਬ ‘ਚ ਉਸਨੇ ਉਨ੍ਹਾਂ ਔਰਤਾਂ ਦੀ ਬਾਤ ਪਾਈ ਹੈ ਜਿੰਨ੍ਹਾਂ ਨੂੰ ਸਾਡਾ ਸਮਾਜ ਵਰਤ ਕੇ ਨਕਾਰ ਦਿੰਦਾ ਹੈ। ਜਲੀਲਪੁਰ ਅਜਿਹੀਆਂ ਔਰਤਾਂ ਦੀ ਗੱਲ਼ ਕਰਦੀ ਹੈ ਜੋ ਕਿਸੇ ਨਾ ਕਿਸੇ ਮਜ਼ਬੂਰੀ ਵੱਸ ਉਸ ਦਲਦਲ ਵਿੱਚ ਫਸ ਜਾਂਦੀਆਂ ਹਨ ਜਿੱਥੇ ਬਦਨਾਮੀ ਤੋਂ ਇਲਾਵਾ ਹੋਰ ਕੁੱਝ ਵੀ ਨੀਂ ਮਿਲਦਾ। ਇਸ ਕਿਤਾਬ ‘ਚ ਹੋਰਨਾਂ ਕਈ ਵਿਸ਼ਿਆਂ ਨੂੰ ਵੀ ਛੋਹਿਆ ਗਿਆ ਹੈ। ਇਸ ਕਿਤਾਬ ਨੂੰ ਬਰਕਤ ਪਬਲੀਕੇਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਜੋਬਨ ਖਹਿਰਾ ਵੱਲੋਂ ਇਸ ਕਿਤਾਬ ਨੂੰ ਪੜ੍ਹਨ ਦੀ ਅਪੀਲ ਕੀਤੀ ਗਈ। ਗਗਨ ਗੋਇਲ ਜਿੰਨ੍ਹਾਂ ਵੱਲ਼ੋਂ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਜਲੀਲਪੁਰ ਪੜ੍ਹਨ ਲੱਗੇ ਤੁਸੀਂ ਭਾਵੁਕਤਾ ਦੇ ਵਹਿਣ ਵਿੱਚ ਵਹਿ ਜਾਓਂਗੇ, ਇੱਕ ਤਰ੍ਹਾਂ ਨਾਲ ਜਲੀਲਪੁਰ ਵਿੱਚ ਖੋਹ ਜਾਉਂਗੇ। ਇਸ ਮੌਕੇ ਜੋਬਨ ਦੇ ਪਿਤਾ ਸਰਦਾਰ ਹਰਬੰਸ ਸਿੰਘ ਤੇ ਪਰਿਵਾਰ, ਉੱਘੇ ਲੇਖਕ, ਪੱਤਰਕਾਰ, ਵਿਦਵਾਨ, ਨੌਜਵਾਨ, ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly