ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਵ ਰਤਨ ਸਿੰਘ ਕਾਕੜ ਕਲਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਸਾਹਿਬ ਕਾਕੜ ਕਲਾਂ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਸਵ ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਰਣਜੀਤ ਕੌਰ ਵਾਈਸ ਪ੍ਰਧਾਨ ਵਿਮੈਨਵਿੰਗ ਪੰਜਾਬ ਡਾਇਰੈਕਟਰ ਇੰਨਫੋਟੈੱਕ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਨੇ ਰਿਬਨ ਕੱਟ ਕੇ ਕੀਤਾ । ਉਦਘਾਟਨ ਕਰਨ ਉਪਰੰਤ ਸ੍ਰੀ ਮਤੀ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਪਤੀ ਸਵ ਰਤਨ ਸਿੰਘ ਕਾਕੜ ਕਲਾਂ ਨੇ ਹਮੇਸ਼ਾ ਹੀ ਲੋੜਵੰਦ ਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ। ਉਸੇ ਪਵਿੱਤਰ ਕਾਰਜ ਨੂੰ ਉਹਨਾਂ ਤੋਂ ਬਾਅਦ ਅੱਗੇ ਤੋਰਦਿਆਂ ਹੋਇਆ, ਇਹ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਹੈ। ਉਹਨਾਂ ਇਸ ਕੈਂਪ ਤੋਂ ਇਲਾਕੇ ਦੇ ਜ਼ਰੂਰਤਮੰਦਾਂ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ । ਇਸ ਕੈਂਪ ਦੌਰਾਨ ਧੀਰ ਫਿਜ਼ੀਓਥਰੈਪੀ ਹਸਪਤਾਲ ਲੋਹੀਆਂ ਖਾਸ ਦੇ ਪ੍ਰਸਿੱਧ ਡਾਕਟਰ ਤੇ ਫਿਜੀਓਥਰੈਪਿਸਟ ਦੀਪਕ ਧੀਰ ਵੱਲੋਂ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅੱਪ ਕਰ ਗੋਡਿਆਂ ਤੇ ਮੋਢਿਆਂ ਦਾ ਦਰਦ,ਅਧਰੰਗ, ਨਾੜਾਂ ਦੀ ਕਮਜ਼ੋਰੀ , ਅਪ੍ਰੇਸ਼ਨ ਤੋਂ ਬਾਅਦ ਜੋੜਾਂ ਵਿੱਚ ਆਈ ਖੜੋਤ , ਸਰਵਾਈਕਲ,ਕਮਰ ਦਰਦ ਆਦਿ ਦਾ ਅਤਿ ਅਧੁਨਿਕ ਮਸ਼ੀਨਾਂ ਨਾਲ ਇਲਾਜ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਲਛਮਣ ਸਿੰਘ ਪੂਨੀਆਂ, ਸੋਨੂੰ ਕਾਕੜ ਕਲਾਂ, ਤੇਜ਼ੀ ਕੰਗ, ਸੋਢੀ ਚੇਅਰਮੈਨ ਗੱਟੀ, ਗੁਰਮੁੱਖ ਸਿੰਘ ਚੱਕ ਬਡਾਲਾ,ਪਾਲਾ,ਬਬਲੂ ਕਾਕੜ ਕਲਾਂ, ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।
https://play.google.com/store/apps/details?id=in.yourhost.samajweekly