(ਸਮਾਜ ਵੀਕਲੀ)
ਪੰਜਾਬੀਓ ਤੁਸੀ ਹੋਂਦ ਆਪਣੀ ਨੂੰ ਜਾਣੋ
ਵਾਰਿਸ ਜਿੰਨਾਂ ਜੰਗੀ ਸ਼ੇਰਾ ਦੇ ਪਛਾਣੋ।
ਕਿਰਤ ਕਰਨੀ ਗੁਰੂ ਸਾਹਿਬ ਸਿਖਾ ਗਏ
ਖੁਦ ਨਾਮ ਜਪ ਪ੍ਰਤੱਖ ਤੁਹਾਨੂੰ ਦਿਖਾ ਗਏ।
20 ਰੁਪਏ ਦੇ ਲੰਗਰ ਵੰਡ ਛਕੋ ਦਾ ਹੋਕਾ ਦਿੱਤਾ
ਬਾਣੀ ਸਦਕਾ ਜੀਵਨਸੰਵਾਰਨ ਦਾ ਮੌਕਾ ਦਿੱਤਾ।।
ਸਾਦਾ ਖਾਣਾ ਸਾਦਾ ਪਹਿਨਣਾ ਦਾ ਸੀ ਮਹੱਤਵ ਸਮਝਾਇਆ
ਸਦਾ ਗਰੀਬ ਨਿਮਾਣੇ ਦੀ ਮਦਦ ਦਾ ਹੁਕਮ ਫੁਰਮਾਇਆ।।
ਦੇਹੀ ਕਸਰਤ ਦਾ ਗੁਰੂ ਸਾਹਿਬ ਕੀਤਾ ਪ੍ਰਚਾਰ
ਸ਼ਬਦ ਗੁਰੂ ਨੂੰ ਅਜੋਕੇ ਸਮੇਂ ਪੰਥ ਦਾ ਬਣਾਇਆ ਅਧਾਰ।।
ਬਾਣੀ ਬਾਣੇ ਦਾ ਸਿਧਾਂਤ ਦਸ ਗੁਰੂ ਸਾਹਿਬਾਨ ਸਿਖਾ ਗਏ
ਮਜ਼ਲੂਨਾਂ ਦੁਖੀਆਂ ਲਈ ਆਪਾਂ ਵਾਰਨ ਦੀ ਕਲਾ ਵਿਖਾ ਗਏ।।
ਭੁੱਲ ਰਾਹ ਵਿਖਾਏ ਸਿੱਧੇ ਤੋਂ ਕੁਰਾਹੇ ਜਾ ਪੈ ਗਏ
ਮਰਦ ਕੌਮ ਦੇ ਭੁੱਲ ਵਿਰਸਾ ਆਪਣੇ ਜੋਗੇ ਰਹਿ ਗਏ।।
ਪੰਜਾਬੀਓ ਆਓ ਮਾਰ ਹੰਭਲਾ ਆਪਣਾ ਮੂਲ ਪਛਾਣੀਏ
ਗੁਰੂ ਸਾਹਿਬ ਦਿੱਤੀ ਜੋ ਕੁਰਬਾਨੀ ਦਾ ਮੁੱਲ ਜਾਣੀਏ।।
ਜਪਰੈਨ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ