ਸੱਬਾ ਥਿਆੜਾ ਦੀ ਅਗਵਾਈ ਵਿੱਚ ਲਹਿੰਦੇ ਪੰਜਾਬ ਦੇ ਗੱਭਰੂਆ ਨੇ ਰਚਿਆ ਇਤਹਾਸ
ਅਮਰੀਕਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)ਪੱਤਰਕਾਰ 9592282333 :- ਕਬੱਡੀ ਪੰਜਾਬੀ ਲੋਕਾਂ ਦੀ ਹਰਮਨ ਪਿਆਰੀ ਖੇਡ ਹੈ। ਅੱਜ ਜਿੱਥੇ ਵੀ ਪੰਜਾਬ ਦੇ ਲੋਕ ਵਸਦੇ ਹਨ ਉੱਥੇ ਕਬੱਡੀ ਟੂਰਨਾਮੈਂਟ ਵੀ ਹੋ ਰਹੇ ਹਨ। ਬੀਤੇ ਕੱਲ ਕੀਵੀ ਦੇ ਦੇਸ਼ ਨਿਊਜੀਲੈਂਡ ਵਿੱਚ ਵਿਸਵ ਕਬੱਡੀ ਟੂਰਨਾਮੈਂਟ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਅੱਠ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਅਮਰੀਕਾ ਵਾਸੀ ਸਰਬਜੀਤ ਸਿੰਘ ਸੱਬਾ ਥਿਆੜਾ ਨੇ ਰਾਇਲ ਕਿੰਗ ਯੂ ਐਸ ਏ ਦੀ ਅਗਵਾਈ ਵਿੱਚ ਪਾਕਿਸਤਾਨ ਦੀ ਟੀਮ ਭੇਜੀ ਜਿਸ ਨੂੰ ਬਿਲਾਲ ਅਸਲਮ ਗਿੱਲ ਦੀ ਕਪਤਾਨੀ ਵਿੱਚ ਖੇਡਦਿਆਂ ਇਸ ਟੂਰਨਾਮੈਂਟ ਵਿੱਚ ਜਿੱਤ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਦੂ ਸਵੱਦੀ ਨੇ ਦੱਸਿਆ ਕਿ ਸੱਬਾ ਥਿਆੜਾ,ਬਖਸਿੰਦਰ ਕੌਰ ਥਿਆੜਾ ਹਰਮਨ ਥਿਆੜਾ, ਜੂਨੀਅਰ ਥਿਆੜਾ ਨੇ ਇਸ ਟੀਮ ਨੂੰ ਸਪਾਂਸਰ ਕੀਤਾ ਸੀ। ਕਬੱਡੀ ਇਤਹਾਸ ਵਿੱਚ ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਨੇ ਪਹਿਲੀ ਵਾਰ ਕਿਸੇ ਦੂਸਰੇ ਦੇਸ਼ ਵਿੱਚ ਵੱਕਾਰੀ ਟੂਰਨਾਮੈਂਟ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਥਿਆੜਾ ਪਰਿਵਾਰ ਨੂੰ ਇਸ ਜਿੱਤ ਦੀ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly