ਬਲਾਕ ਨਵਾਂਸ਼ਹਿਰ ਦੀ ਚੋਣ 11 ਦਸੰਬਰ ਅਤੇ ਬਲਾਕ ਬੰਗਾ ਦੀ ਚੋਣ 10 ਦਸੰਬਰ ਨੂੰ ਹੋਵੇਗੀ
ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਦੀ ਪ੍ਰਧਾਨਗੀ ਹੇਠ ਸ ਸ ਸ ਸ ਸਕੂਲ ਮੁਕੰਦਪੁਰ ਵਿਖੇ ਹੋਈ ਜਿਸ ਵਿੱਚ ਬਲਾਕ ਇਕਾਈ ਮੁਕੰਦਪੁਰ ਦਾ ਪੁਨਰਗਠਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਉੱਪਲ ਨੇ ਦੱਸਿਆ ਕਿ ਕੁਲਦੀਪ ਸਿੰਘ ਨੂੰ ਦੁਬਾਰਾ ਸਰਬਸੰਮਤੀ ਨਾਲ ਬਲਾਕ ਦਾ ਪ੍ਰਧਾਨ ਚੁਣਿਆ ਗਿਆ ਅਤੇ ਭੁਪਿੰਦਰ ਸਿੰਘ ਨੂੰ ਬਲਾਕ ਮੁਕੰਦਪੁਰ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਉਹਨਾਂ ਬਲਾਕ ਦੇ ਅਹੁਦੇਦਾਰਾਂ ਵਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਦਲਜੀਤ ਸਿੰਘ , ਕਸ਼ਮੀਰ ਸਿੰਘ , ਠਾਕੁਰ ਦਾਸ ਅਤੇ ਰਣ ਬਹਾਦਰ ਸਿੰਘ ਸੀਨੀਅਰ ਮੀਤ ਪ੍ਰਧਾਨ , ਸਤਵੀਰ ਸਿੰਘ ਅਤੇ ਸੰਜੀਵ ਕੁਮਾਰ ਵਿੱਤ ਸਕੱਤਰ , ਵਿਜੇ ਕੁਮਾਰ , ਸੁਖਵਿੰਦਰ ਰਾਮ , ਅਵਤਾਰ ਸਿੰਘ ਨੂੰ ਮੀਤ ਪ੍ਰਧਾਨ , ਜਤਿੰਦਰ ਕੁਮਾਰ ਅਤੇ ਮੱਖਣ ਲਾਲ ਪ੍ਰੈੱਸ ਸਕੱਤਰ , ਸੰਦੀਪ ਸ਼ਰਮਾ ਸੰਯੁਕਤ ਸਕੱਤਰ , ਦਲਜੀਤ ਸਿੰਘ ਰਾਕੇਸ਼ ਕੁਮਾਰ ਸਕੱਤਰ ਸਤਨਾਮ ਸਿੰਘ ਨੂੰ ਸਲਾਹਕਾਰ ਅਤੇ ਰਾਮ ਲੁਭਾਇਆ ਨੂੰ ਕਾਨੂੰਨੀ ਸਲਾਹਕਾਰ ਨਿਯੁੱਕਤ ਕੀਤਾ ਗਿਆ। ਮੀਟਿੰਗ ਵਿੱਚ ਬੋਲਦੇ ਹੋਏ ਭੁਪਿੰਦਰ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦਾ ਪੇਂਡੂ ਭੱਤਾ ਜਲਦੀ ਤੋਂ ਜਲਦੀ ਬਹਾਲ ਕਰੇ ਅਤੇ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰੇ ਅਤੇ ਬਕਾਏ ਦਾ ਭੁਗਤਾਨ ਕਰੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਪਰਮੋਸ਼ਨਾਂ ਹੋਣ ਉਪਰੰਤ ਨੇੜੇ ਦੇ ਸਟੇਸ਼ਨ ਅਲਾਟ ਕੀਤੇ ਜਾਣ। ਰਾਮ ਲੁਭਾਇਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰੇਕ ਮਹੀਨੇ ਲਿਆ ਜਾਣ ਵਾਲਾ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ ਅਤੇ ਵੱਖ ਵੱਖ ਪ੍ਰੋਜੈਕਟਾਂ ਦੇ ਨਾਮ ਤੇ ਅਧਿਆਪਕਾਂ ਨੂੰ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ ਅਤੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਮਾਹੌਲ ਰਹਿਣ ਦਿੱਤਾ ਜਾਵੇ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਉੱਪਲ ਨੇ ਦੱਸਿਆ ਕਿ ਮਿਤੀ 10 ਦਸੰਬਰ 2024 ਨੂੰ 02:30 ਵਜੇ ਬਲਾਕ ਬੰਗਾ ਇਕਾਈ ਦਾ ਐਮੀਨੈਂਸ ਸ ਸ ਸ ਸ ਬੰਗਾ ਵਿਖੇ ਅਤੇ ਮਿਤੀ 11 ਦਸੰਬਰ 2024 ਨੂੰ 02:30 ਵਜੇ ਬਲਾਕ ਨਵਾਂਸ਼ਹਿਰ ਇਕਾਈ ਦਾ ਐਮੀਨੈਂਸ ਸ ਸ ਸ ਸ ਨਵਾਂਸ਼ਹਿਰ ਵਿਖੇ ਗਠਨ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਅਧਿਆਪਕ ਆਗੂਆਂ ਵਿੱਚ ਸੁਖਵਿੰਦਰ ਕੁਮਾਰ, ਜਤਿੰਦਰ ਕੁਮਾਰ, ਮਨਜੀਤ ਸਿੰਘ, ਭੁਪਿੰਦਰ ਸਿੰਘ ਵਿਜੇ ਕੁਮਾਰ ਅਤੇ ਲਹਿੰਬਰ ਰਾਮ, ਕਿਸ਼ਨ ਖਟਕੜ ਅਤੇ ਇੰਦਰਜੀਤ ਸਿੰਘ ਅਤੇ ਇੰਦਰਪਾਲ ਸਿੰਘ ਮੌਜੂਦ ਸਨ।
ਮਾਸਟਰ ਜਗਦੀਸ਼
ਫੋਨ ਨੰਬਰ 9417434038
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly