ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਅਤੇ ਸ਼ਹਿਰ ਦੇ ਵੱਖ ਵੱਖ ਬੂਥਾਂ ਤੇ ਪੋਲੀਓ ਦੀ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੋਲੀਓ ਬੂੰਦਾਂ ਪਿਲਾਈਆਂ ਜਾਂ ਰਹੀਆਂ ਹਨ। ਬੱਚਿਆਂ ਦੀ ਉਮਰ ਜਨਮ ਤੋਂ ਲੈਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ। ਮਿਤੀ 8-12-2024,9-12-2024,10-12-2024 ਦੋ ਦਿਨ ਘਰ ਘਰ ਜਾ ਕੇ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਹਨ । ਇਸ ਵਿੱਚ ਡਾ ਹਨੀ ਚੰਦੇਲ ,ਡਾ ਲਵਲੀਨ,ਡਾ ਹਰਜਿੰਦਰ ਸਿੰਘ ਦੁੱਗ,ਡਾ ਸ਼ਿੰਗਾਰਾ ਸਿੰਘ,ਡਾ ਹਰਜਿੰਦਰ ਸਿੰਘ ਪੋਲੀਓ ਸੁਪਰਵਾਈਜਰ , ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ ਅਤੇ ਗੁਰੂ ਨਾਨਕ ਹਸਪਤਾਲ ਢਾਹਾਂ ਕਲੇਰਾਂ ਦੇ ਸਟੂਡੈਂਟ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly