(ਸਮਾਜ ਵੀਕਲੀ)
ਸਮਾਂ ਹੁੰਦਾ ਬਲਵਾਨ
ਸਮਾਂ ਬਹੁਤ ਚੰਗਾ ਚੰਗਾ ਲੱਗਦਾ,
ਜਦੋਂ ਤੁਸੀਂ ਕਰਦੇ ਹੋ ਕਿਸੇ ਨੂੰ ਪਿਆਰ।
ਉਹ ਵਕਤ ਲੰਘਣ ਚ ਨ੍ਹੀਂ ਆਉਂਦਾ,
ਕਿਸੇ ਨਾਲ ਕਰਦੇ ਹੋ ਨਫਰਤ ਦਾ ਵਿਵਹਾਰ।
ਟੈਮ ਲੰਘਣ ਚ ਨਹੀਂ ਆਉਂਦਾ,
ਕਰਦੇ ਹੋ ਜਦੋਂ ਤੁਸੀਂ ਕਿਸੇ ਦਾ ਇੰਤਜ਼ਾਰ।
ਲੇਟ ਜਦੋਂ ਤੁਸੀਂ ਕਿਸੇ ਕੰਮ ਤੋਂ ਹੋ ਜਾਂਦੇ,
ਸਮੇਂ ਨੂੰ ਉਲਾਂਭਾ ਦਿੰਦੇ,ਭੱਜਦਾ ਤੇਜ ਰਫਤਾਰ।
ਵਕਤ ਕਿਸੇ ਦੀ ਉਡੀਕ ਨ੍ਹੀਂ ਕਰਦਾ,
ਆਪਣੀ ਆਈ ਤੇ ਆ ਜੇ, ਕਰਦਾ ਮਾਰੋ ਮਾਰ।
ਤਕੜਿਆਂ ਤਕੜਿਆਂ ਦਾ ਦਮ ਕੱਢ ਦਿੰਦਾ,
ਮਖੌਲਾਂ ਕਰਦੇ ਕਮਜ਼ੋਰਾਂ ਨੂੰ, ਮਾਰ ਸਕਦੇ ਨ੍ਹੀਂ ਉਸ ਦੀ ਸਹਾਰ।
ਜਦੋਂ ਤੁਹਾਡਾ ਦਿਲ ਨਾ ਲੱਗੇ, ਜਾਂ ਬੋਰ ਹੋ ਰਹੇ,
ਸਮਾਂ ਲੰਘਣ ਚ ਨਾ ਆਵੇ, ਸਭ ਕੁਝ ਲੱਗਦਾ ਬੇਕਾਰ।
ਪਰ ਹਰ ਚੀਜ਼ ਲੱਗੇ ਸੁੰਦਰ, ਸੋਹਣੀ, ਚੰਗੀ ਚੰਗੀ,
ਜਦੋਂ ਤੁਹਾਨੂੰ ਦੇਵੇ ਕੋਈ ਪਿਆਰ।
ਮਹਾਕਾਲ ਅਨੰਤ ਹੈ, ਉਸ ਦੀ ਮਾਯਾ ਬੇਅੰਤ ਹੈ,
ਹਰ ਘੜੀ, ਤੁਹਾਡੀਆਂ ਇੱਛਾਵਾਂ ਦਾ, ਬਣਦੀ ਹੈ ਆਧਾਰ।
ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਸਿੱਖੋ,
ਉਸਦੀ ਕਾਇਨਾਤ ਨੂੰ ਨਿਹਾਰੋ, ਨਜ਼ਰ ਆਵੇਗੀ ਬਹਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639