ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ‘ਤੇ ਕਵੀ ਸਮੇਲਨ ਹੋਇਆ

ਜਨਮ-ਦਿੰਨ ਬਾਬੇ ਨਾਨਕ ਦਾ – ਚਾਵਾਂ ਨਾਲ ਮਨਾਈਏ

ਸਮਾਜ ਵੀਕਲੀ ਯੂ ਕੇ-        

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਲੈਸਟਰ ਦੇ ਗੁਰਦਵਾਰਾ ਦਸ਼ਮੇਸ਼ ਸਾਹਿਬ ਵਿਖੇ ਪੰਜਾਬੀ ਲਿਸਨਰਜ ਕਲੱਬ ਅਤੇ ਸਾਧ ਸੰਗਤ ਜੀ ਦੇ ਸਿਹਯੋਗ ਨਾਲ ਐਤਵਾਰ 24 ਨਵੰਬਰ ਨੂੰ ਦੁਪਿਹਰ 1.00 ਤੋਂ 3.30 ਵਜੇ ਤੱਕ ਕਵੀ ਸਮੇਲਨ ਹੋਇਆ ਜਿਸ ਵਿੱਚ ਸ਼ਬਦ ਕੀਰਤਨ, ਕਥਾ ਅਤੇ ਖਾਸ ਮਹਿਮਾਨਾ ਨੇ ਗੁਰੂ ਨਾਨਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਰਤਾਨੀਆ ਦੇ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

Kuldip Singh Bhamra QAM
TARLOCHAN SINGH VIRK

ਕਵੀ ਸਮੇਲਨ ਦੀ ਅਰੰਭਤਾ ਸ਼ਬਦ ਕੀਰਤਨ ਨਾਲ ਕੁਲਦੀਪ ਸਿੰਘ ਭਮਰਾ ਜੀ ਨੇ ਕੀਤੀ ਜਿਨ੍ਹਾਂ ਨੂੰ ਬੱਕਿੰਘੰਮ ਪੈਲਸ ਵਿਖੇ ਕਈ ਦਹਾਕੇ ਐਂਬੂਲੈਂਸ ਦੀ ਸੇਵਾਵਾਂ ਲਈ ਮਹਾਰਣੀ ਈਲੳਜਾਬੈਥ ਵਲੋਂ ਇਨਾਮ ਦਿੱਤਾ ਗਿਆ ਸੀ। ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਰਵਿੰਦਰਪਾਲ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜਾਣੂ ਕਰਵਾਇਆ ਅਤੇ ਗੁਰਬਾਣੀ ਦੇ ਹਵਾਲਿਆਂ ਰਾਹੀਂ ਗੁਰੂ ਨਾਨਾਕ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਅਮਲ ਮੰਤਵ ਦੱਸਿਆ॥

ਗਿਆਨੀ ਮਲੂਕ ਸਿੰਘ ਦੋਸ਼ੀ ਮੁੱਖ ਗ੍ਰੰਥੀ ਸਿੰਘ ਗੁਰੂ ਤੇਗ ਬਹਾਦਰ ਗੁਰਦਵਾਰਾ ਲੈਸਟਰ ਜੀ ਨੇ ਆਪਣੀ 7 ਨਵੰਬਰ ਦੀਆਂ ਲਿਖੀਆਂ ਕਵਿਤਾਵਾਂ ਪੇਸ਼ ਕੀਤੀਆਂ। ਉਨ੍ਹੀ ਲਿਖਾਰੀ ਅਤੇ ਗੁਰੂ ਨਾਨਕ ਦੇਵ ਜੀ ਸਿਧਾਤਾਂ ਦਾ ਮੁਲਾਕੰਵ ਅੱਜ ਦੀ ਸਿੱਖ ਕੌਮ ਨਾਲ ਕੀਤਾ।

ਪੰਥਕ ਕਵੀ ਜਿਨ੍ਹਾਂ ਨੇ ਅਕਾਲ ਤਖਤ ਦੀ ਕਿਤਾਬ ਵੀ ਲਿਖੀ ਹੈ, ਗੁਰਦੇਵ ਸਿੰਘ ਮਠਾੜੂ ਜੀ ਨੇ ਆਪਣੀ ਲਿਖੀ ਮਹਾਕਾਵਿ ਪੁਸਤਕ ਵਿਚੋਂ ਗੁਰੂ ਨਾਨਕ ਦੇਵ ਜ ੀਦੇ ਜੀਵਨ ਸੰਬੰਧੀ ਰੋਸ਼ਨੀ ਪਾਈ। ਬਰਮਿੰਘਮ ਦੇ ਕਵੀ ਸ: ਸੁਖਮਿੰਦਰ ਸਿੰਘ ਬਰਾੜ ਜੀ ਨੇ ਭਾਈ ਗੁਰਦਾਸ ਜੀ ਦੇ ਕਖਨ “ ਮਿੱਟੀ ਧੁੰਧ ਜੱਗ ਚਾਨਣ ਹੋਆ “ ਅਨੁਸਾਰ ਸੰਗਤਾਂ ਨੂੰ ਅਹਿਸਾਨ
ਤਾਂਹੀ ਧੁੰਧ ਤੋਂ ਬਦਲਦੀ ਤਾਕੀਦ ਤਰੰਕਮ ਚਿ ਕੀਤੀ।

ਵੱਖ ਵੱਖ ਕਵੀਆਂ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਰਾਹੀਂ ਸੰਗਤਾਂ ਦੀ ਮੰਹਰ ਮੁਰਖ ਕੀਤਾ ਅਤੇ ਇਹ ਕਵੀ ਦਰਬਾਰ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਸਬੰਧਤ ਔਲਿਇਕ ਅਤੇ ਅਨਿੋਖੜਦਾ ਹੋ ਨਿਬਿੜਆ।

ਜਸਪਾਲ ਸਿੰਘ ਕੰਗ ਜੀ ਨੇ ਸਟੇਜ ਦੀ ਸੇਵਾ ਬਹੁੱਤ ਹੀ ਵਧੀਆ ਤਰੀਕੇ ਨਾਲ ਨਿਭਾਈ ਅਤੇ ਹੇਠ ਲਿਖੇ ਸੁਨੇਹੇ ਬਾਰੇ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਨੂੰ ਜਾਣੂ ਕਰਵਾਇਆ।
ਕਵੀ ਦਰਬਾਰ ਮੌਕੇ ਆਪ ਸੱਭ ਨੂੰ ਵਧਾਈਆਂ। ਅੁਮੀਦ ਕਰਦੇ ਹਾਂ ਇਹ ਸਫਲ ਰਹੇਗਾ। ਪੰਜਾਬੀ ਸਾਹਿਤ, ਸੀਭਆਚਾਰਅਤੇ ਭਾਸ਼ਾ ਲਈ ਤੁਹਾਡੀਆਂ ਅਣਥੱਕ ਕੋਸ਼ਿਸ਼ਾਂ ਅਤੇ ਜਜਬੇ ਨੂੰ ਸਲਾਮ ਕਰਦੇ ਹਾਂ। ਤੁਹਾਡੀ ਸੱਭ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ। ਧੰਨਵਾਦ। ਬਲਜੀਤ ਸਿੰਘ ਬਰਾੜ…ਸੰਪਾਦਕ..ਪੰਜਾਬ ਟਾਈਮਜ…ਇੰਡੀਆ ਅਤੇ ਕੈਨੇਡਾ

ਇਹ ਬਹੁੱਤ ਖੁਸ਼ੀ ਦੀ ਗੱਲ ਹੈ ਡਕਿ ਵੱਖ ਵੱਖ ਧਰਮਾਂ ਦੇ ਲੋਕ ਸਿੱਖ ਧਰਮ ਦੇ ਬਾਨੀ ਦੇ ਗੁਰਪੁਰਬ ਵਿੱਚ ਆਪਣੀਆਂ ਹਾਜਰੀਆਂ ਲਾ ਰਹੇ ਹਨ। ….ਡਾ: ਜਗਤਾਰ ਸਿੰਘ ਧੀਮਾਨ…ਪਰੋ ਵਾਈਸ ਚੈਂਸਲਰ… ਗੁਰੂ ਕਾਸ਼ੀ ਯੂਨਿਵਰਸਿਟੀ…ਬਠਿੰਡਾ..ਇੰਡੀਆ

ਡੇਰਾ ਬਾਬਾ ਨਾਨਕ ਸਰਹੱਦ ਤੇ ਖਲੋ ਕੇ
ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜਾਰਾ ਵੇਖਿਆ।
ਖੇਤਾਂ ਨੂੰ ਵਾਹੁੰਦਾ, ਵੀਜਦਾ ਤੇ ਆਪ ਪਾਲਣਹਾਰ।
ਝੱਪਦਾ ਨਾ ਕੱਲੇ ਨਾਮ ਨੂੰ, ਹੱਥੀਂ ਵੀ ਕਰਦਾ ਕਾਰ ਹੈ।
ਗਜਰਮੰਦਾ ਵੰਡਦਾ ਅਮਨ ਦਾ ਭੰਡਾਰਾ ਵੇਖਿਆ।
ਰਿਤ ਦਾ ਕਰਤਾਰਪੁਰ……ਡਾ: ਗੁਰਭਜਨ ਸਿੰਗ ਗਿੱਲ…ਪੰਜਾਬ ਖੇਤੀ ਬਾੜੀ ਯੂਨਿਵਰਸਿਟੀ..ਲੁਧਿਆਣਾ…ਇੰਡੀਆਂ

ਪ੍ਰਸਿੱਧ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਜਿਨ੍ਹਾ ਨੇ ਪਿਛਲੇ ਹਫਤੇ ਆਪਣੀ 20ਵੀਂ ਕਿਤਾਬ ਮਾਂ-ਬੋਲੀ ਦੀ ਝੋਲੀ ਵਿੱਚ ਪਾਈ, ਭਾਵੇਂ ਅਮਰੀਕਾ ਗਏ ਹੋਏ ਸਨ, ਉਨ੍ਹਾ ਨੇ ਇਸ ਖਾਸ ਕਵੀ ਸਮੇਲਨ ਦੀ ਬੇ-ਹੱਦ ਖੁਸ਼ੀ ਸੀ ਅਤੇ ਉਨ੍ਹਾ ਨੇ ਆਪਣੀਆਂ ਕਿਤਾਬਾਂ ਵਿਚੋਂ ਗੁਰੂ ਨਾਨਕ ਬਾਰੇ ਦੋ ਗੀਤ ਭੇਜੇ।

ਜਨਮ ਗੁਰੂ ਨਾਨਕ ਦਾ

ਪਿਆਰ ਮੁਹੱਬਤ, ਮੁਹ ਮਮਤਾ ਦਾ,
ਥਾਂ ਥਾਂ ਦੀਪ ਜਗਾਈਏ,
ਜਨਮ-ਦਿੰਨ ਬਾਬੇ ਦਾ,
ਚਾਵਾਂ ਨਾਲ ਮਨਾਈਏ।

ਸੱਭ ਤੋਂ ਪਹਿੱਲਾਂ ਆਪਣੇ ਆਪਣੇ, ਘਰ ਨੂੰ ਰੋਸ਼ਨ ਕਰੀਏ।
ਧਰਮ ਕਰਮ ਦੇ ਰਾਹ ਤੇ ਚੱਲੀਏ, ਬੁਰੇ ਕੰਮ ਤੋਂ ਡਰੀਏ।
ਕਦੇ ਝੂਠ ਦੀ ਆੜ ਨਾ ਲਈਏ,
ਸੱਚ ਦੀ ਕਿਰਤ ਕਮਾਈਏ।
ਜਨਮ-ਦਿੰਨ ਬਾਬੇ ਨਾਨਕ ਦਾ – ਚਾਵਾਂ ਨਾਲ ਮਨਾਈਏ।

ਉੱਠ ਸਵੇਰੇ ਹੱਥ ਜੋੜਕੇ, ਵਾਹਿਗੁਰੂ ਵਾਹਿਗੁਰੂ ਕਰੀਏ।
ਉਹਦਾ ਭਾਣਾ ਮੰਨ ਮੰਨ ਕੇ, ਉਹਦੇ ਹੁਕਮ ਚਿ ਰਹੀਏ।
ਜੋ ਸੱਭਨਾ ਜੀਆਂ ਕਾ ਦਾਤਾ,
ਉਹਦੇ ਹੀ ਗੁਣ ਗਾਈਏ,
ਜਨਮ-ਦਿੰਨ ਬਾਬੇ ਨਾਨਕ ਦਾ -ਚਾਵਾਂ ਨਾਲ ਮਨਾਈਏ।

ਗੁਰੂ ਘਰਾਂ ਵਿਚ ਸੀਸ ਨਿਵਾ ਕੇ, ਸੱਭ ਕਰੀਏ ਅਰਦਾਸਾਂ।
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਕਰੇ ਪੂਰੀਆਂ ਆਸਾਂ।
ਬਾਣੀ ਦੇ ਵਿੱਚ ਸੱਭ ਬਰਕਤਾਂ,
ਮੂਹ ਮੰਨਿਆ ਫਲ ਪਾਈਏ।
ਜਨਮ-ਦਿੰਨ ਸਤਿਗੁਰ ਦਾ, ਚਾਵਾਂ ਨਾਲ ਮਨਾਈਏ।

ਸਾਡੇ ਘਰ ਵੀ ਆਇਆ ਤੋਹਫਾ, ਕਾਰਡ -ਮਿੱਠੇ ਦਾ ਡੱਬਾ।
ਚੜ੍ਹਦੀ ਕਲਾ ਚਿ ਰੱਖੀਂ ਸੱਭ ਨੂੰ, ਦੀਨ ਦੁਨੀ ਦਿਆ ਰੱਬਾ।
“ਜੰਡੂ ਲਿਤਰਾਂ ਵਾਲਿਆ” ਆ ਜਾ,
ਨਾਨਕ ਨਾਮ ਧਿਆਈਏ।
ਜਨਮ-ਦਿੰਨ ਬਾਬੇ ਨਾਨਕ ਦਾ – ਚਾਵਾਂ ਨਾਲ ਮਨਾਈਏ।

#ਦੁਨੀਆ ਵਿੱਚੋਂ ਮਸ਼ਹੂਰ ਗੀਤਕਾਰ ਹਰਬੰਸ ਸਿੰਘ ਜੰਡੂ ਲਿੱਤਰਾਂਵਾਲੇ
ਬਾਬੇ ਨਾਨਕ ਦਾ ਗੀਤ

ਕਾਦਰ ਕਾਇਆ ਵਿਚ ਸਮਾਇਆ
ਨਾਨਕ ਆਪਣਾ ਨਾਮ ਧਰਾਇਆ
ਰਾਇ ਭੋਇ ਦੀ ਤਲਵੰਡੀ ਵਿਚ
ਏਕਉਂਕਾਰ ਦਾ ਨਾਦ ਵਜਾਇਆ
ਕਰਾਮਾਤ ਕੋਈ ਵਾਪਰ ਜਾਂਦੀ
ਸਿਧਰੋਂ ਜਿਧਰੋਂ ਲੰਘਦਾ ਜੀ
ਰੱਬ ਫਿਰਦਾ ਚਾਨਣ ਵੰਡਦਾ ਜੀ

ਘੋਰ ਹਨੇਰੀ ਦੁਨੀਆ ਦੇ ਵਿਚ
ਨੂਰੀ ਨੈਣ ਜਦੋਂ ਉਸ ਖੋ੍ਹਲੇ
ਪਾਪ ਦਾ ਪਿੰਡਾ ਥਰ ਥਰ ਕੰਬਿਆ
ਉਚੇ ਥੰਮ ਕੁਫਰ ਦੇ ਡੋਲੇ
ਉਤਰ ਗਏ ਰਸਮਾਂ ਦੇ ਚਿਹਰੇ
ਉਡਿਆ ਰੰਗ ਪਖੰਡ ਦਾ ਜੀ
ਰੱਬ ਫਿਰਦਾ ਚਾਨਣ ਵੰਡਦਾ ਜੀ

ਕਿਰਤ ਕਰੋ ਤੇ ਵੰਡ ਕੇ ਖਾਵੇ
ਨਿਰਾਕਾਰ ਦਾ ਨਾਮ ਧਿਆਵੇ
ਊਚ ਨੀਚ ਦਾ ਭੇਦ ਮਿਟਾ ਕੇ
ਇਕ ਦੇ ਜਾਇਓ ਇਕ ਹੋ ਜਾਵੋ
ਹੱਕ ਸੱਚ ਦਾ ਉਹ ਹੋਕਾ ਦਿੰਦਾ
ਖੇਰ ਜਗਤ ਦੀ ਮੰਗਦਾ ਜੀ
ਰੱਬ ਫਿਰਦਾ ਚਾਨਣ ਵੰਡਦਾ ਜੀ

ਸੁਖਵਿੰਦਰਅੰਮ੍ਰਿਤ, ਲੁਧਿਆਣਾ, ਪੰਜਾਬ

ਮੈਂ ਤਿਹ ਦਿਲੋਂ ਸਰਦਾਰ ਤਰਲੋਚਨ ਸਿੰਘ ਵਿਰਕ, ਹਰਜਿੰਦਰ ਸਿੰਘ ਰਾਏ
ਅਤੇ ਪੰਜਾਬੀ ਲਿਸਨਰਜ ਕਲੱਬ ਦੇ ਸਮੂਹ ਸੇਵਾਦਾਰਾਂ ਨੂੰ ਵਧਾਈਆਂ ਦੇਣਾ ਚਾਹੁੰਦਾ ਹਾਂ ਜੋ ਅਗਲੇ ਸਾਲ ਅਪਣੀ 30ਵੀਂ ਐਨਿਵਰਸਰੀ ਮਨ੍ਹਾ ਰਹੇ ਹਨ। ਪਤਾ ਲੱਗਾ ਹੈ ਕਿ ਇਸ ਖੁਸ਼ੀ ਵਿਚ ਖਾਸ ਸਮਾਗਮਾਂ ਦਾ ਪ੍ਰਬੰਧ ਹੋ ਰਿਹਾ ਹੈ ਜਿਵੇਂ ਹਾਊਸਜ ਔਫ ਪਾਰਲੀਮੈਂਟ ਯਾਤਰਾ, ਰਾਸ਼ਟਰੀ ਮਾ-ਬੋਲੀ ਪੰਜਾਬੀ ਸੈਮੀਨਾਰ, ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਪੰਜਾਬੀ ਲਿਖਣ ਦੇ ਮੁਕਾਬਲੇ। ਸ਼ੁਭ ਇਸ਼ਾਵਾਂ।
..ਤਨਮਨਜੀਤ ਸਿੰਘ ਢੇਸੀ..ਸੰਸਦ ਮੈਂੰਬਰ…ਯੂ.ਕੇ..

ਪੰਜਾਬੀ ਲਿਸਨਰਜ ਕਲੱਬ ਨੇ ਪਹਿਲੀ ਐਨਿਵਰਸਰੀ ਦੀ ਖੁਸ਼ੀ ਵਿਚ ਗੁਰੂ ਨਾਨਕ ਗੁਰਦਵਾਰਾ ਲੈਸਟਰ 1996 ਨੂੰ ਰੱਖਿਆ ਸੀ ਜਿਸ ਵਿੱਚ ਪੰਜਾਬੀ ਸਕੂਲ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਅਤੇ ਬੀ.ਬੀ.ਸੀ. ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰ ਗੁਰਪ੍ਰੀਤ ਕੌਰ ਜੀ ਨੂੰ ਇੱਕ ਟਰੋਫੀ ਪੇਸ਼ ਕੀਤੀ ਸੀ ਜਿਸ ਦੀ ਫੋਟੋ ਸਮੇਤ ਖਬਰ ਅੰਗਰੇਜੀ ਅਤੇ ਪੰਜਾਬੀ ਦੀਆ ਅਖਬਾਰਾਂ ਵਿੱਚ ਛਪੀ ਸੀ। ਕਵੀਆਂ ਨੇ ਕਿਤਾਬਾਂ ਲਿਖੀਆ ਅਤੇ ਪੜ੍ਹੀਆਂ ਹੁੰਦੀਆਂ ਹਨ ਅਤੇ ਉਹ ਮੁਰਦੇ ਵਿੱਚ ਜਾਨ ਪਾ ਦਿੰਦੇ ਹਨ। ਥੋੜੇ ਹੀ ਸ਼ਬਦਾਂ ਵਿਚ ਬਹੁੱਤ ਜਿਆਦਾ ਕੁੱਝ ਕਿਹ ਜਾਂਦੇ ਹਨ। ਅਗਲੇ ਸਾਲ ਪੰਜਾਬੀ ਲਿਸਨਰਜ ਨੂੰ ਮਾਂ-ਬੋਲੀ ਦੀ ਸੇਵਾ ਨਿਭਾਉਂਦਿਆਂ 30 ਸਾਲ ਹੋ ਜਾਣੇ ਹਨ ਜੋ ਕਿ ਬਹੁੱਤ ਹੀ ਲੰਮਾ ਸਮਾ ਹੈ। ਅੱਜ ਵਰਗੇ ਵਧੀਆ ਮਿਆਰ ਦੇ ਸਮਾਗਮ ਕਰਵਾਉਣੇ ਸੌਖੇ ਨਹੀਂ ਹਨ। ਇਸ ਤੇ ਪੈਸਾ ਲੱਗਦਾ ਹੈ, ਟਾਈਮ ਵੀ ਬਹੁੱਤ ਲੱਗਦਾ ਹੈ ਅਤੇ ਲੋਕਾਂ ਦੀਆ ਫਜੂਲ ਗੱਲਾਂ ਵੀ ਸੁਨਣੀਆਂ ਪੈਂਦੀਆਂ ਹਨ ਪਰ ਵਾਹਿਗੁਰੂ ਜੀ ਦੀ ਮਿਹਰ ਸਦਕਾ ਸੱਭ ਮੁਸ਼ਕਲਾਂ ਹੱਟ ਜਾਂਦੀਆ ਹਨ ਅਲੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ।
ਬਲਬੀਰ ਸਿੰਘ ਸਰਪੰਚ…ਸਾਬਕਾ ਮੁੱਖ ਸੇਵਾਦਾਰ ..ਗੁਰੂ ਨਾਨਕ ਗੁਰਦਵਾਰਾ …ਲੈਸਟਰ

ਅੰਤ ਵਿੱਚ ਇਸ ਸਮਾਗਮ ਦੇ ਮੁਖੀ ਭਾਈ ਤਰਲੋਚਨ ਸਿੰਘ ਵਿਰਕ ਜੀ ਨੇ
ਆਇਆਂ ਵਿਦਵਾਨਾ ਨੂੰ ਸਨਮਾਨਿੱਤ ਕੀਤਾ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Previous article‘ਜ਼ਬਰਦਸਤੀ ਕੀਤੀ ਮਾਲਿਸ਼, ਬਣਾਈ ਅਸ਼ਲੀਲ ਵੀਡੀਓ’… ਕੋਚਿੰਗ ਸੈਂਟਰ ‘ਚ ਟੀਚਰ ਨੇ ਤਿੰਨ ਬੱਚਿਆਂ ਨਾਲ ਕੀਤਾ ਘਿਨੌਣਾ ਕੰਮ
Next articlePAYING TRIBUTES TO OUR SAVIOUR DR. BABASAHEB AMBEDKAR