ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) ( ਪੱਤਰ ਪ੍ਰੇਰਕ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਰੇਨੂ ਬਾਲਾ ਜੀ ਦੀ ਯੋਗ ਅਗਵਾਹੀ ਅਤੇ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਦੇ 55 ਵਿਦਿਆਰਥੀਆਂ ਨੇ ਸਿੰਧੂ ਘਾਟੀ ਸੱਭਿਅਤਾ ਦੇ ਪੁਰਾਤੱਤਵ ਸਥਾਨ ਕਾਲੀਬੰਗਾਂ (ਰਾਜਸਥਾਨ) ਦਾ ਦੌਰਾ ਕੀਤਾ। ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਣੂ ਕਰਵਾਉਣਾ ਸੀ। ਇਹ ਯਾਤਰਾ ਵਿਦਿਆਰਥੀਆਂ ਲਈ ਲਾਹੇਵੰਦ ਰਹੀ ਕਿਉਂਕਿ ਉਨ੍ਹਾਂ ਨੇ ਇਸ ਯਾਤਰਾ ਦੌਰਾਨ ਸਿੰਧੂ ਘਾਟੀ ਸੱਭਿਅਤਾ ਦੇ ਪੁਰਾਤੱਤਵ ਸਥਾਨ ਕਾਲੀਬੰਗਾ ਵਿਖੇ ਖ਼ੁਦਾਈ ਦੌਰਾਨ ਮਿਲੀਆਂ ਹੋਈਆਂ ਪ੍ਰਾਚੀਨ ਸੱਭਿਅਤਾ ਦੇ ਬਰਤਨ, ਮਾਪ ਤੋਲ ਦੀਆਂ ਵਸਤੂਆਂ, ਗਹਿਣੇ, ਪੱਥਰ ਦੀਆਂ ਮੂਰਤੀਆਂ, ਮਟਕੇ, ਆਦਿ ਦੇਖੇ। ਪ੍ਰਿੰਸੀਪਲ ਰੇਨੂ ਬਾਲਾ ਨੇ ਇਸ ਵਿੱਦਿਅਕ ਟੂਰ ਨਾਲ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਰੁਚੀ ਪੈਦਾ ਕਰਨ ਲਈ ਅਜਿਹੇ ਵਿਦਿਅਕ ਦੌਰਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰਿੰਸੀਪਲ ਮੈਡਮ ਰੇਨੂ ਬਾਲਾ, ਗੁਰਚਰਨ ਸਿੰਘ ਸਸ ਮਾਸਟਰ, ਜਸਵਿੰਦਰ ਪਾਲ ਸ਼ਰਮਾ ਸਸ ਮਾਸਟਰ, ਮੈਡਮ ਰੁਪਿੰਦਰ ਰਾਣੀ ਹਿੰਦੀ ਮਿਸਟ੍ਰੈਸ, ਮੈਡਮ ਅਮਨਦੀਪ ਕੌਰ ਪੰਜਾਬੀ ਮਿਸਟ੍ਰੈਸ, ਸੁਰਿੰਦਰ ਕੁਮਾਰ ਸਸ ਮਾਸਟਰ, ਨਿਰਮਲਜੀਤ ਸਿੰਘ ਕੰਪਿਊਟਰ ਫੈਕਲਟੀ, ਗੁਰਜਿੰਦਰ ਸਿੰਘ ਲਾਇਬ੍ਰੇਰੀਅਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly