ਪਿੰਡ ਝਿੰਗੜਾਂ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਪਿੰਡ ਝਿੰਗੜਾਂ ਵੱਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਡਾ ਬੀ ਆਰ ਅੰਬੇਡਕਰ ਮਾਰਕੀਟ ਨੇੜੇ ਬੱਸ ਅੱਡਾ ਚ ਉਹਨਾਂ ਦੇ ਬਣੇ ਆਦਮ ਕੱਦ ਬੁੱਤ ਤੇ ਐਨਆਰਆਈ ਉੱਘੇ ਸਮਾਜ ਸੇਵੀ ਬਹਾਦਰ ਸਿੰਘ ਸ਼ੇਰਗਿੱਲ ਯੂ ਕੇ, ਸੁਰਿੰਦਰ ਸਿੰਘ ਛਿੰਦਾ, ਸੁੱਚਾ ਸਿੰਘ ਝਿੰਗੜ ਐਲ ਆਈ ਸੀ ,ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਨਿਰਮਲ ਸਿੰਘ ਢੰਡਾ ਮੀਤ ਪ੍ਰਧਾਨ ਸਭਾ, ਨਿਰਮਲ ਸਿੰਘ ਮਹਿਮੀ, ਕਾ ਕੁਲਦੀਪ ਝਿੰਗੜ, ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ , ਸੁਰਜੀਤ ਸਿੰਘ ਬੰਬੇ,ਸਿਮਰ ਚੰਦ ਸਾਬਕਾ ਪ੍ਰਧਾਨ ਸਭਾ,ਕਸ਼ਮੀਰ ਸਿੰਘ ਪੱਪੂ ਸਾਬਕਾ ਵਾਈਸ ,ਠੇਕੇਦਾਰ ਪਰਸ ਰਾਮ, ਜਸਵਿੰਦਰ ਸਿੰਘ ਢੰਡਾ ਸਕੱਤਰ ਸਭਾ, ਗੁਰਦੇਵ ਰਾਮ ਪੰਚ, ਸ਼ਮਸ਼ੇਰ ਸਿੰਘ ਜੈਕਸਨ, ਅਸ਼ੋਕ ਕੁਮਾਰ,ਅਤਿੰਦਰਜੀਤ ਤਿੰਦਾ ਸ਼ੇਰਗਿੱਲ,ਇੰਜ ਸੁਰਜੀਤ ਰੱਲ੍ਹ,ਅਮ੍ਰਿਤਪਾਲ ਸਿੰਘ, ਮੱਖਣ ਮਹਿਮੀ, ਸੁਰਜੀਤ ਸਿੰਘ ਪੱਪੂ,ਸਰਬਣ ਸਿੰਘ ਬਿੱਟੂ,ਜਿੰਮੀ ਸ਼ੇਰਗਿੱਲ, ਸੁਰਿੰਦਰ ਕੌਰ,ਡਾ ਪ੍ਰਭਜੋਤ ਬੇਦੀ, ਮਨਪ੍ਰੀਤ ਕੌਰ ਪੰਚ,ਜਰਨੈਲ ਸਿੰਘ ਆਦਿ ਵਲੋਂ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਗਾਏ। ਉਪਰੰਤ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਬਾਬਾ ਸਾਹਿਬ ਡਾ ਅੰਬੇਡਕਰ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਲਗਾਈ । ਉਹਨਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣ ਕੇ ਸਾਨੂੰ ਅੱਗੇ ਵੱਧਣਾ ਹੈ।ਇਸ ਮੌਕੇ ਸੰਦੀਪ ਸਿੰਘ, ਮੰਗਤ ਰਾਏ, ਰਣਜੀਤ ਸਿੰਘ, ਇੰਦਰਜੀਤ ਸਿੰਘ ਗੋਸਲ, ਅਵਤਾਰ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਰਤਨਜੀਤ ਸਿੰਘ,ਮੱਖਣ ਰਾਮ, ਦਲਵੀਰ ਕਲਸੀ, ਹਰਮੇਸ਼ ਢੰਡਾ, ਜਸਪਾਲ ਰਾਮ, ਬਲਵੀਰ ਰਾਮ, ਸ਼ਿੰਗਾਰਾ ਸਿੰਘ ਢੰਡਾ, ਲਵਪ੍ਰੀਤ ਸਿੰਘ, ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਰਾਣੇ ਬਸਪਾ ਆਗੂਆਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
Next articleਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਡਾ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ