ਲੀਗਲ ਅਵੇਅਰਨੈਸ ਮੰਚ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ

ਜਲੰਧਰ, (ਸਮਾਜ ਵੀਕਲੀ) (ਜੱਸਲ)-ਵਕੀਲਾਂ ਦੀ ਸੰਸਥਾ ਲੀਗਲ ਅਵੇਅਰਨੈੱਸ ਮੰਚ ਜਲੰਧਰ ਪੰਜਾਬ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ।ਅੰਬੇਡਕਰ ਚੌਂਕ ਜਲੰਧਰ ਪਹੁੰਚੇ ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਪ੍ਰਧਾਨ, ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਲੀਗਲ ਅਵੇਅਰਨੈਸ ਮੰਚ ,ਐਡਵੋਕੇਟ ਦੀਪਕ ,ਐਡਵੋਕੇਟ ਜਸਵਿੰਦਰ ਕੁਮਾਰ ,ਐਡਵੋਕੇਟ ਵਾਸੂਦੇਵ, ਐਡਵੋਕੇਟ ਬਲਵਿੰਦਰ ਕੁਮਾਰ ਬੀ.ਐਸ.ਪੀ. ਲੀਡਰ ਅਤੇ ਐਡਵੋਕੇਟ ਰਾਜ ਕੁਮਾਰ ਅਤੇ ਹੋਰ ਬਹੁਤ ਸਾਰੇ ਵਕੀਲ ਸਾਹਿਬਾਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਫੁੱਲ ਮਾਲਾਵਾਂ ਪਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ।ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਜ਼ਾਦੀ ਬਰਾਬਰੀ ਅਤੇ ਸਮਾਜਿਕ ਭਾਈਚਾਰਾ ਮਜਬੂਤ ਕਰਨ ਲਈ ਸੰਘਰਸ਼ ਕੀਤਾ ਅਤੇ ਸਭ ਨੂੰ ਬਰਾਬਰ ਅਧਿਕਾਰ ਦਿੱਤੇ ।ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।

Previous articleਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ
Next articleਅਜ਼ਾਦ ਪ੍ਰੈੱਸ ਕਲੱਬ ਦੀ ਮੀਟਿੰਗ ਮਹਿਤਪੁਰ ਵਿਖੇ ਹੋਈ ਸਮਾਜ ਸੇਵਾ ਜਾਰੀ ਰਹੇਗੀ – ਹਰਜਿੰਦਰ ਸਿੰਘ ਚੰਦੀ