ਮਹਿਤਪੁਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਅਜ਼ਾਦ ਪ੍ਰੈੱਸ ਕਲੱਬ ਮਹਿਤਪੁਰ ਵੱਲੋਂ ਮਹਿਤਪੁਰ ਵਿਖੇ ਲਗਾਏ ਜਾ ਰਹੇ ਖੂਨਦਾਨ ਕੈਂਪ ਦੌਰਾਨ ਵੱਧ ਤੋਂ ਵੱਧ ਖੂਨ ਦਾਨ ਕਰਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਖੂਨਦਾਨ ਇਕ ਮਹਾਂ ਦਾਨ ਹੈ। ਇਸ ਵਿਚ ਨੋਜਵਾਨਾਂ ਨੂੰ ਪੂਰੇ ਉਤਸ਼ਾਹ ਨਾਲ ਵੱਧ ਤੋਂ ਵੱਧ ਹਿਸਾ ਲੈਣਾਂ ਚਾਹੀਦਾ ਹੈ। ਚੰਦੀ ਨੇ ਆਖਿਆ ਕਿ ਬਲੱਡ ਡੋਨਰਜ ਕਲੱਬ ਮਹਿਤਪੁਰ ਵੱਲੋਂ ਸਾਥੀ ਗੁਰਨਾਮ ਮਹਿਸਮਪੁਰ ਵੱਲੋਂ ਉਘੇ ਸਮਾਜ ਸੇਵੀ ਸਾਥੀ ਮਹਿੰਦਰ ਪਾਲ ਸਿੰਘ ਟੁਰਨਾ ਅਤੇ ਹੋਰ ਸਮਾਜਸੇਵੀ ਸਾਥੀਆਂ ਦੀ ਮਦਦ ਨਾਲ 7 ਤਰੀਕ ਨੂੰ ਮਹਿਤਪੁਰ ਦੇ ਬੱਸ ਸਟੈਂਡ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਸਵੇਰੇ 10 ਵੱਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਖੂਨਦਾਨੀ ਸੱਜਣ ਆਪਣਾ ਖੂਨਦਾਨ ਕਰ ਸਕਦੇ ਹਨ। ਇਸ ਮੌਕੇ ਗੁਰਨਾਮ ਮਹਿਸਮਪੁਰ ਨੇ ਕਿਹਾ ਕਿ ਖੂਨਦਾਨ ਕਰਕੇ ਅਸੀਂ ਬਲੱਡ ਬੈਂਕ ਜ਼ਰੀਏ ਅਨੇਕਾਂ ਲੋੜਵੰਦਾਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਬਲੱਡ ਸ਼ੂਗਰ ਦੇ ਟੈਸਟ ਫਰੀ ਕੀਤੇ ਜਾਣਗੇ।ਇਸ ਮੌਕੇ ਅਜ਼ਾਦ ਪ੍ਰੈੱਸ ਕਲੱਬ ਮਹਿਤਪੁਰ ਵੱਲੋਂ ਸੁਰਿੰਦਰ ਪਾਲ ਛਾਬੜਾ,ਹਰਪਾਲ ਸਿੰਘ ਜੱਜ, ਹਰਜਿੰਦਰ ਸਿੰਘ ਚੰਦੀ, ਸੁਖਵਿੰਦਰ ਸਿੰਘ ਰੂਪਰਾ, ਪਵਨ ਕੁਮਾਰ, ਹਰਜਿੰਦਰ ਪਾਲ ਛਾਬੜਾ, ਸੁਖਵਿੰਦਰ ਸਿੰਘ ਖਿੰਡਾ, ਰਾਜ ਕੁਮਾਰ, ਦਲਬੀਰ ਸਿੰਘ, ਗੁਰਨਾਮ ਮਹਿਸਮ ਪੁਰੀ ਆਦਿ ਪੱਤਰਕਾਰ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly