26 ਵਾਂ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ।

ਪੰਜਾਬ ਪੁਲਿਸ ਅਤੇ ਵਾਈ.ਐਫ.ਸੀ ਮਹਿਲਪੁਰਨੇ ਜਿੱਤੇ ਪਹਿਲੇ ਮੈਚ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ)– ਮਾ ਹਰਬੰਸ ਹੀਓਂ ਦੀ ਯਾਦ ਨੂੰ ਸਮਰਪਿਤ 26 ਵਾਂ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੀਟੀ ਮਹਿੰਗਾ ਸਿੰਘ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ । 6 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਦਾ ਉੱਘੇ ਫੁੱਟਬਾਲਰ ਅਤੇ ਸਮਾਜ ਸੇਵੀ ਸ. ਇਕਬਾਲ ਸਿੰਘ ਰਾਣਾ ਖਾਨਖਾਨਾ ਨੇ ਹਵਾ ਵਿਚ ਗੁਬਾਰੇ ਛੱਡ ਕੇ ਕੀਤਾ । ਉਨ੍ਹਾਂ ਦੇ ਨਾਲ ਦਰਸ਼ਨ ਸਿੰਘ ਮਾਹਲ,ਪ੍ਰਿ. ਤਰਸੇਮ ਸਿੰਘ ਭਿੰਡਰ,ਹਰਜੀਤ ਸਿੰਘ ਮਾਹਲ,ਕਸ਼ਮੀਰੀ ਲਾਲ ਮੰਗੂਵਾਲ,ਗੁਰਦਿਆਲ ਸਿੰਘ ਜਗਤਪੁਰ,ਜਸਵੀਰ ਸਿੰਘ ਮੰਗੂਵਾਲ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ । ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਗੁਰਪਾਲ ਸਿੰਘ ਮੈਨੇਜਰ ਡੀ ਸੀ ਬੀ ਬੈਂਕ ਨੇ ਕੀਤੀ । ਉਦਘਾਟਨੀ ਮੁਕਾਬਲਾ ਗੁਰੂ ਫੁੱਟਬਾਲ ਕਲੱਬ ਅਤੇ ਪੰਜਾਬ ਪੁਲਿਸ ਵਿਚਕਾਰ ਖੇਡਿਆ ਗਿਆ । ਜਿਸ ਵਿੱਚ ਪੰਜਾਬ ਪੁਲਿਸ ਦੀ ਟੀਮ 3-0 ਨਾਲ ਜੇਤੂ ਰਹੀ । ਪੰਜਾਬ ਪੁਲਿਸ ਵੱਲੋਂ ਪਹਿਲਾ ਗੋਲ ਪਹਿਲੇ ਹਾਫ ਵਿਚ ਵਿਜੇ ਨੇ ਕੀਤਾ ਅਤੇ ਦੂਜਾ ਦੂਜਾ ਗੋਲ ਰਾਜਵੀਰ ਸਿੰਘ ਨੇ ਕੀਤਾ । ਤੀਜਾ ਗੋਲ ਦੂਜੇ ਹਾਫ਼ ਵਿਚ ਹਰਜਿੰਦਰ ਸਿੰਘ ਲਾਲੀ ਨੇ ਕੀਤਾ । ਦਿਨ ਦਾ ਦੂਜਾ ਮੈਚ ਪਿਛਲੇ ਸਾਲ ਦੇ ਜੇਤੂ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਅਤੇ ਜੇ.ਸੀ.ਟੀ ਫਗਵਾੜਾ ਦਰਮਿਆਨ ਖੇਡਿਆ ਗਿਆ । ਇਸ ਮੈਚ ਦਾ ਉਦਘਾਟਨ ਪਿੰਡ ਮਾਹਿਲ ਗਹਿਲਾਂ ਤੋਂ ਸ਼ਿੰਦਰਪਾਲ ਮਾਹਲ ਅਤੇ ਸੰਦੀਪ ਸਿੰਘ ਮਾਹਲ ਨੇ ਕੀਤਾ । ਉਨ੍ਹਾਂ ਦੇ ਨਾਲ ਟੀਮਾਂ ਦੀ ਜਾਣ ਪਛਾਣ ਮੋਹਣ ਸਿੰਘ,ਰਘੁਵੀਰ ਸਿੰਘ ਕਾਲਾ,ਪ੍ਰੋ.ਪਰਗਣ ਸਿੰਘ,ਸੁਰਿੰਦਰ ਸਿੰਘ ਖਾਲਸਾ,ਸਰਬਜੀਤ ਮੰਗੂਵਾਲ ਨੇ ਕੀਤੀ । ਫਸਵੇਂ ਮੁਕਾਬਲੇ ਵਿਚ ਯੰਗ ਫੁੱਟਬਾਲ ਕਲੱਬ ਮਾਹਿਲਪੁਰ 2-0 ਨਾਲ ਜੇਤੂ ਰਹੀ । ਜੇਤੂ ਟੀਮ ਵੱਲੋਂ ਪਹਿਲੇ ਹਾਫ ਵਿਚ ਕਰਨ ਨੇ ਗੋਲ ਕੀਤਾ ਅਤੇ ਦੂਜੇ ਹਾਫ ਚ ਮਿਲੀ ਪੈਨਲਟੀ ਨੂੰ ਦੀਪਕ ਕੁਮਾਰ ਨੇ ਗੋਲ ਚ ਤਬਦੀਲ ਕਰਕੇ ਆਪਣੀ ਟੀਮ ਦੀ ਜਿੱਤ ਚ ਅਹਿਮ ਯੋਗਦਾਨ ਪਾਇਆ । ਅੱਜ ਦੇ ਦਿਨ ਦੀਆਂ ਦੋਵੇਂ ਜੇਤੂ ਟੀਮਾਂ ਅਗਲੇ ਗੇੜ ਚ ਪੁੱਜ ਗਈਆਂ ਹਨ । ਕੱਲ੍ਹ ਦੂਜੇ ਦਿਨ ਤਿੰਨ ਮੈਚ ਖੇਡੇ ਜਾਗਣੇ ਜਿਨ੍ਹਾਂ ਵੀ ਪਹਿਲਾ ਮੈਚ ਸਵੇਰੇ 9 ਵਜੇ ਨਾਮਧਾਰੀ ਫੁੱਟਬਾਲ ਕਲੱਬ ਅਤੇ ਸ਼ੇਰ ਏ ਪੰਜਾਬ ਰੋਪੜ ਦਰਮਿਆਨ ਖੇਡਿਆ ਜਾਵੇਗਾ । ਦੂਜਾ ਮੈਚ ਦੁਪਹਿਰ ਬਾਰਾਂ ਵਜੇ ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਚਕਾਰ ਖੇਡਿਆ ਜਾਵੇਗਾ । ਤੀਜਾ ਮੈਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਲੱਬ ਬੰਗਾ ਅਤੇ ਇੰਟਰਨੈਸ਼ਨਲ ਕਲੱਬ ਫਗਵਾੜਾ ਵਿਚਕਾਰ ਖੇਡਿਆ ਜਾਵੇਗਾ । ਅੱਜ ਦੇ ਮੈਚਾਂ ਦੌਰਾਨ ਜਗਤਾਰ ਸਿੰਘ ਝਿੱਕਾ, ਦਵਿੰਦਰ ਕੁਮਾਰ ਖਾਨਖਾਨਾ,ਡਾ. ਗੁਰਮੀਤ ਸਰਾਂ,ਪ੍ਰੋ.ਗੁਰਿੰਦਰ ਸਿੰਘ,ਦਲਜੀਤ ਸਿੰਘ ਗਿੱਦਾ, ਸਰਬਜੀਤ ਮੰਗੂਵਾਲ,ਸੁਭਾਸ਼ ਚੰਦਰ,ਸੁਰਿੰਦਰ ਸਿੰਘ ਪੂੰਨੀ,ਸਤਵੀਰ ਸਿੰਘ ਸੱਤੀ ਨੈਸ਼ਨਲ ਕੋਚ,ਅਮਨਦੀਪ ਥਾਂਦੀ,ਜਸਵੰਤ ਸਿੰਘ ਖਟਕੜ,ਸ਼ਰਨਜੀਤ ਬੇਦੀ,ਹਰੀ ਰਾਮ ਰਸੂਲਪੁਰੀ,ਪ੍ਰੋ. ਗੁਰਪ੍ਰੀਤ ਹਾਜ਼ਰ ਰਹੇ ।

ਜਾਰੀ ਕਰਤਾ-ਤਲਵਿੰਦਰ ਸ਼ੇਰਗਿੱਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ
Next articleਪ੍ਰੀ ਨਿਰਵਾਣ ਦਿਵਸ ਮਨਾਇਆ ਜਾਵੇਗਾ ਡਾ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ।