ਮਜਦੂਰਾਂ ਦੀਆਂ ਮੰਗਾ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਤਾਧਾਰੀ ਸਰਕਾਰਾਂ ਖਿਲਾਫ ਸੰਘਰਸ਼ ਦਾ ਬਿਗਲ ਬਜਾਵਾਂਗੇ : ਪ੍ਰੇਮ ਸਾਰਸਰ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਡੈਮੋਕਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਦੀ ਅਗਵਾਈ ਹੇਠ ਪਿੰਡ ਭੇਖੇ ਵਿਖੇ ਹੋਈ! ਇਸ ਮੀਟਿੰਗ ਵਿੱਚ ਡੇਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਵੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲੱਗਭਗ ਪੌਣੇ ਤਿੰਨ ਸਾਲ ਹੋ ਚੁੱਕੇ ਹਨ! ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ ਹੁਣ ਉਹਨਾਂ ਗਰੰਟੀਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ! ਇਹਨਾਂ ਵੱਲੋਂ ਨਾ ਤਾਂ ਅੱਜ ਤੱਕ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਇਕ ਇਕ ਹਜਾਰ ਰੁਪਏ ਪਾਏ ਗਏ ਨਾ ਨਸ਼ਾ ਮੁਕਤ ਪੰਜਾਬ ਬਣ ਸਕਿਆ, ਨਾਂ ਹੀ ਘਰ ਘਰ ਨੌਕਰੀ ਦਿੱਤੀ ਗਈ, ਨਾ ਬੁਢੇਪਾ ਪੈਨਸ਼ਨ ਵਿੱਚ ਵਾਧਾ ਕੀਤਾ ਗਿਆ ਵਗੈਰਾ ਵਗੈਰਾ ਅੱਜ ਪੰਜਾਬ ਚ ਹਰ ਵਰਗ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਹਨ! ਡੇਮੋਕਰੇਟਿਕ ਭਾਰਤੀਯ ਲੋਕ ਦਲ ਮਹਿਸੂਸ ਕਰਦਾ ਹੈ ਕਿ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਦੇ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ! ਗੁਰਮੁਖ ਸਿੰਘ ਖੋਸਲਾ ਨੇ ਮਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਦੇ ਹੋਏ ਕਿਹਾ ਕਿ ਅੱਜ ਦੇਸ਼ ਅੰਦਰ ਪ੍ਰਤੀ ਦਿਨ ਮਹਿਗਿਆਈ ਵਧ ਰਹੀ ਹੈ! ਅਫਸੋਸ ਹੈ ਕਿ ਨਰੇਗਾ ਮਜ਼ਦੂਰਾਂ ਨੂੰ ਅੱਜ ਵੀ ਪ੍ਰਤੀ ਦਿਨ ਦਿਹਾੜੀ 321 ਰੁਪਏ ਮਿਲ ਰਹੀ ਹੈ! ਜੋ ਬਹੁਤ ਹੀ ਘੱਟ ਹੈ ਇਸ ਨਾਲ ਨਾ ਤਾਂ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕਦਾ ਹੈ ਅਤੇ ਨਾ ਹੀ ਬੱਚਿਆਂ ਨੂੰ ਕੋਈ ਉੱਚ ਵਿਦਿਆ ਦਵਾਈ ਜਾ ਸਕਦੀ ਹੈ! ਗੁਰਮੁਖ ਸਿੰਘ ਖੋਸਲਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਪ੍ਰਤੀ ਦਿਨ 800 ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਇਹਨਾਂ ਦਾ ਜੀਵਨ ਬੀਮਾ ਵੀ ਕੀਤਾ ਜਾਵੇ ਅਤੇ ਪੁਰ ਸਾਲ ਇਨ੍ਹਾਂ ਨੂੰ ਕੰਮ ਵੀ ਦਿੱਤਾ ਜਾਵੇ! ਇਸ ਮੌਕੇ ਡੈਮੋਕਰੇਟਿਕ ਭਾਰਤੀ ਲੋਕ ਦਲ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਲਖਵਿੰਦਰ ਸਿੰਘ ਪ੍ਰਧਾਨ ਪੰਜਾਬ, ਤੇਜ ਉਪ ਪ੍ਰਧਾਨ ਪੰਜਾਬ, ਗੁਰਪ੍ਰੀਤ ਸਿੰਘ ਜਨਰਲ ਸਕੱਤਰ ਪੰਜਾਬ, ਰਣਜੀਤ ਸਿੰਘ ਜਨਰਲ ਸਕੱਤਰ ਪੰਜਾਬ, ਨਿਰਮਲ ਸਿੰਘ ਪ੍ਰਧਾਨ ਮਨਰੇਗਾ ਮਜ਼ਦੂਰ ਵਿੰਗ ਮਾਲਵਾ ਜ਼ੋਨ ਪੰਜਾਬ, ਬਲਵਿੰਦਰ ਸਿੰਘ ਪ੍ਰਧਾਨ ਮਾਲਵਾ ਜ਼ੋਨ, ਦਰਸ਼ਨ ਸਿੰਘ ਸਕੱਤਰ ਜਿਲ੍ਹਾ ਮੋਗਾ!ਸਵਰਨਜੀਤ ਕੌਰ ਪ੍ਰਧਾਨ ਮਨਰੇਗਾ ਮਜ਼ਦੂਰ ਵਿੰਗ ਜਿਲ੍ਹਾ ਮੋਗਾ, ਗੋਰਾ ਸਿੰਘ ਪ੍ਰਧਾਨ ਤਹਿ. ਬਾਘਾ ਪੁਰਾਣਾ, ਕਸ਼ਮੀਰ ਸਿੰਘ ਪ੍ਰਧਾਨ ਮਨਰੇਗਾ ਮਜ਼ਦੂਰ ਵਿੰਗ ਬਾਘਾ ਪੁਰਾਣਾ ਨੂੰ ਨਿਯੁਕਤ ਕੀਤਾ ਗਿਆ!ਇਸ ਮੌਕੇ ਹਰਜੀਤ ਕੌਰ, ਹਰਜਿੰਦਰ ਕੌਰ, ਸੰਦੀਪ ਕੌਰ, ਅਤੇ ਅਰਜਨਗੀਤਾ ਨੂੰ ਡੈਮੋਕਰੇਟਿਕ ਭਾਰਤੀਯ ਲੋਕ ਦਲ ਵਿੱਚ ਸ਼ਾਮਿਲ ਕੀਤਾ ਗਿਆ! ਇਸ ਮੌਕੇ ਡੈਮੋਕਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਜੇ ਗਰੀਬ ਮਜ਼ਦੂਰਾਂ ਦੀਆਂ ਮੰਗਾਂ ਵੱਲ ਨਾਂ ਧਿਆਨ ਦਿੱਤਾ ਤਾਂ ਡੈਮੋਕਰੇਟਿਕ ਭਾਰਤੀਯ ਲੋਕ ਦਲ 2025 ਵਿੱਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਬਜਾਵੇਗਾ! ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਮ ਕਲਿਆਣ ਰਾਸ਼ਟਰੀ ਸਕਤਰ, ਨੀਲਮ ਗਿਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਪਾਲ ਸਿੰਘ ਜੈਮਲ ਵਾਲਾ, ਥਾਣਾ ਸਿੰਘ ਆਦਿ ਸਾਥੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly