600 ਮਰੀਜ਼ਾਂ ਦੀਆਂ ਅੱਖਾਂ ਦੇ ਕੀਤੇ ਜਾ ਚੁੱਕੇ ਹਨ ਸਫਲ ਅਪ੍ਰੇਸ਼ਨ : ਸੰਤ ਨਿਰਮਲ ਦਾਸ ਜੀ
ਹੁਸ਼ਿਆਰਪੁਰ / ਰਾਏਪੁਰ ਰਸੂਲਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੌੜੇ)ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੀ ਸਰਪ੍ਰਸਤੀ ਹੇਠ ਬੇਗਲ ਪਰਿਵਾਰ ਯੂਕੇ ਦੇ ਸਹਿਯੋਗ ਨਾਲ ਪਿਛਲੇ 15 ਦਿਨਾਂ ਤੋਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ ਹਰ ਰੋਜ਼ 50 ਮਰੀਜਾ ਦੀਆਂ ਅੱਖਾਂ ਦੇ ਸਫ਼ਲ ਅਪ੍ਰੇਸ਼ਨ ਕਰਕੇ ਲੈੱਨਜ਼ ਪਾਏਂ ਜਾਂਦੇ ਸਨ ਅਤੇ ਮਰੀਜ਼ਾਂ ਨੂੰ 35 ਦਿਨਾਂ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਸਨ। ਅੱਜ ਮਰੀਜਾ ਨੂੰ ਕੈਂਪ ਦੇ ਆਖਰੀ ਦਿਨ ਘਰ ਭੇਜਣ ਤੋਂ ਪਹਿਲਾਂ ਸੰਤ ਬਾਬਾ ਨਿਰਮਲ ਦਾਸ ਜੀ ਨੇ ਮਰੀਜਾ ਦਾ ਹਾਲ ਚਾਲ ਪੁੱਛਿਆ ਅਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਦਾਰ ਸੁੱਚਾ ਸਿੰਘ ਬੇਗਲ ਯੂਕੇ ਅਤੇ ਬੀਬੀ ਅਮਰ ਕੌਰ ਯੂਕੇ ਦੇ ਪਰਿਵਾਰ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਸ ਨਾਲ 600 ਮਰੀਜ਼ਾਂ ਦੇ ਸਫ਼ਲ ਅਪ੍ਰੇਸ਼ਨ ਕਰਕੇ ਵਧੀਆ ਲੈੱਨਜ਼ ਪਾਏ ਗਏ ਹਨ ਜਿਸ ਨਾਲ ਇਨ੍ਹਾਂ ਲੋਕਾਂ ਨੂੰ ਨਵੀਂ ਰੋਸ਼ਨੀ ਮਿਲੀ ਹੈ। ਸੰਤ ਨਿਰਮਲ ਦਾਸ ਜੀ ਨੇ ਕਿਹਾ ਕਿ ਪੰਜਾਬ ਅੰਦਰ ਲੱਖਾਂ ਧਨਾਢ ਲੋਕ ਹਨ ਪਰ ਸੁੱਚਾ ਸਿੰਘ ਬੇਗਲ ਯੂਕੇ ਦਾ ਸਮੁੱਚਾ ਪਰਿਵਾਰ ਵਿਦੇਸ਼ਾਂ ਵਿੱਚ ਕਿਰਤ ਕਰਦੇ ਅਤੇ ਪੰਜਾਬ ਆਕੇ ਸੰਗਤਾਂ ਦੀ ਸੇਵਾ ਕਰਦੇ ਹਨ ਅਤੇ ਸੰਗਤਾਂ ਤੋਂ ਅਸੀਸਾਂ ਪ੍ਰਾਪਤ ਕਰਦੇ ਹਨ। ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਸਮੂਹ ਬੇਗਲ ਪਰਿਵਾਰ ਦਾ ਇਹ ਕੈਂਪ ਲਗਵਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਅਗਲਾ ਅੱਖਾਂ ਦਾ ਕੈਂਪ ਫ਼ਰਵਰੀ 2025 ਵਿੱਚ ਪਿੰਡ। ਚੱਕ ਖੁਰਦ ਨਜ਼ਦੀਕ ਨੂਰਮਹਿਲ ਵਿਖੇ ਲਗਾਇਆ ਜਾਵੇਗਾ।ਇਸ ਮੌਕੇ ਨਾਰੀ ਸ਼ਕਤੀ ਫਾਉਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਬੇਗਲ ਪਰਿਵਾਰ ਵਲੋਂ ਮਨੁੱਖਤਾਂ ਦੀ ਸੇਵਾ ਦਾ ਪ੍ਰਵਾਹ ਚਲਾਇਆ ਗਿਆ ਹੈ ਸੰਗਤਾਂ ਲਈ ਅੱਖਾਂ ਦਾ ਕੁੰਭ ਲਗਾਇਆ ਗਿਆ ਹੈ ਜਿਸ ਵਿਚ ਸੈਂਕੜੇ ਮਰੀਜਾ ਦੀਆਂ ਅੱਖਾਂ ਦੇ ਅਪ੍ਰੇਸ਼ਨ ਕੀਤੇ ਜਾ ਚੁੱਕੇ ਹਨ ਇਸ ਕੈਂਪ ਵਿੱਚ ਪੰਜਾਬ ਤੋਂ ਹੀ ਨਹੀਂ ਸਗੋਂ ਦੂਜੀਆਂ ਸਟੇਟਾਂ ਜਿਵੇਂ ਹਿਮਾਚਲ, ਹਰਿਆਣਾ,ਯੂਪੀ, ਵਿਹਾਰ ਅਤੇ ਰਾਜਸਥਾਨ ਤੋਂ ਆਕੇ ਮਰੀਜ਼ ਆਪਣੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕਰਵਾਏ ਗਏ ਹਨ । ਉਨ੍ਹਾਂ ਦੱਸਿਆਂ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਲੋਂ ਹਰ ਸਾਲ ਵੱਖ ਵੱਖ ਥਾਵਾਂ ਤੇ ਅਨੇਕਾਂ ਕੈਂਪ ਲਗਾਕੇ ਦੁਖੀਆਂ ਨੂੰ ਨਵੀਂ ਰੌਸ਼ਨੀ ਵੰਡੀ ਜਾਂਦੀ ਹੈ।ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਇਸ ਕੈਂਪ ਦੇ ਆਖਰੀ ਦਿਨ ਧੋਗੜੀ ਨਿਵਾਸੀ ਇੱਕ ਛੋਟੀ ਬੇਟੀ ਸੰਧਿਆ ਦਾ ਸਫ਼ਲ ਅਪ੍ਰੇਸ਼ਨ ਕਰਕੇ ਲੈੱਨਜ਼ ਪਾਏਂ ਗਏ ਜਿਸ ਦੀ ਬਚਪਨ ਤੋਂ ਹੀ ਨਜ਼ਰ ਬੰਦ ਸੀ। ਜਿਸ ਦੀ ਸੰਤ ਬਾਬਾ ਨਿਰਮਲ ਦਾਸ ਜੀ ਦੀ ਕ੍ਰਿਪਾ ਨਾਲ ਨਜ਼ਰ ਬਹੁਤ ਵਧੀਆ ਬਣ ਚੁੱਕੀ ਹੈ। ਇਸ ਮੌਕੇ ਮਿਸ਼ਨਰੀ ਪ੍ਰਿਆ ਬੰਗਾ ਨੇ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁੱਚਾ ਸਿੱਖ ਬੇਗਲ ਨੇ ਸੰਤ ਮਹਾਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੱਭ ਸੰਤ ਬਾਬਾ ਪ੍ਰੀਤਮ ਦਾਸ ਜੀ ਅਤੇ ਸੰਤ ਬਾਬਾ ਨਿਰਮਲ ਦਾਸ ਜੀ ਦੀ ਪ੍ਰੇਰਨਾ ਅਤੇ ਆਸ਼ੀਰਵਾਦ ਕਰਕੇ ਹੀ ਹੋ ਰਿਹਾ ਹੈ। ਅਸੀਂ ਇਸ ਸੇਵਾ ਸੰਤ ਬਾਬਾ ਨਿਰਮਲ ਦਾਸ ਜੀ ਦਾ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਚਾ ਸਿੰਘ ਬੇਗਲ, ਬੀਬੀ ਅਮਰ ਕੌਰ, ਰਮੇਸ਼ ਸਿੰਘ ਭੱਟੀ, ਫੌਜੀ ਰੇਸ਼ਮ ਸਿੰਘ,ਡਾ.ਅਨਿਲ , ਸਾਬਕਾ ਸਰਪੰਚ ਹਰਭਜਨ ਕੌਰ, ਵਿਜੇ ਨੰਗਲ,ਮਦਨ ਲਾਲ ਬਿੱਟੂ,ਪ੍ਰਿੰਸੀਪਲ ਪਰਮਜੀਤ ਜੱਸਲ,ਕੀਰਤੀ ਜੱਸਲ, ਪਰਮਜੀਤ ਕੌਰ, ਜਸਵਿੰਦਰ ਸਿੰਘ,ਪ੍ਰਿਆ, ਮਨਦੀਪ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly