ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ(ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਸਰਦ ਰੁੱਤ ਖੇਡ ਮੇਲਿਆ ਨੇ ਲੋਕਾਂ ਨੂੰ ਸੀਤ ਲਹਿਰ ਦੀ ਠੰਡ ਦੌਰਾਨ ਗਰਮ ਕਰ ਦੇਣਾ ਹੈ ਲੱਖਾ ਰੁਪਏ ਪੰਜਾਬੀ ਆਪਣੀ ਮਾਣ ਮੱਤੀ ਖੇਡ ਤੋਂ ਨਿਛਾਵਰ ਕਰਦੇ ਹਨ । ਇਸ ਖੇਡ ਦਾ ਜਨੂੰਨ ਐਨਾ ਕਿ ਅੱਜ ਖ਼ਿਡਾਰੀਆਂ ਨੂੰ ਹਰ ਤਰ੍ਹਾਂ ਦੇ ਇਨਾਮ ਮਿਲਦੇ ਹਨ। ਵਾਲੀਬਾਲ ਦੀ ਖੇਡ ਦੇ ਅੰਤਰ ਰਾਸਟਰੀ ਖਿਡਾਰੀ ਚਮਕੌਰ ਚੌਧਰੀ ਨੂੰ ਕਬੱਡੀ ਪ੍ਰਤੀ ਜੋ ਮੁਹੱਬਤ ਹੈ ਉਸਦਾ ਵੀ ਕੋਈ ਸਾਨੀ ਨਹੀ ਹੈ। ਉਹ ਕਦੇ ਦੇਧਨਾ ਵਿਚ ਮੁਹਰੀ ਹੋ ਕੇ ਸੇਵਾਵਾਂ ਦਿੰਦਾ ਹੈਂ ਕਦੇ ਆਪਣੇ ਛੋਟੇ ਜਿਹੇ ਪਿੰਡ ਵਿੱਚ ਰੋਣਕਾ ਲਾਉਂਦਾ ਹੈ। ਇਸ ਵਾਰ ਵੀ ਚਰ੍ਹਦੇ ਸਿਆਲ ਹੀ ਪਿੰਡ ਰਾਮਪੁਰ ਗੁੱਜਰਾਂ ਛੰਨਾ ਵਿੱਖੇ 26 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸਵ ਗਗਨਦੀਪ ਸਿੰਘ ਚੱਢਾ ਦੀ ਯਾਦ ਨੂੰ ਸਮਰਪਿਤ ਧੰਨ ਧੰਨ ਬਾਬਾ ਖੇੜਾ ਜੀ ਸਪੋਰਟਸ ਕਲੱਬ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੂਜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਵਿਸ਼ਵਕਰਮਾ ਕਾਲਜ ਦੀਆਂ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪਹਿਲਾ ਇਨਾਮ ਇਕ ਲੱਖ ਰੁਪਏ ਦੂਜਾ ਇਨਾਮ ਪੰਝਤਰ ਹਜ਼ਾਰ ਰੁਪਏ ਹੋਵੇਗਾ। ਇਸ ਕਬੱਡੀ ਕੱਪ ਦੌਰਾਨ ਬੈਸਟ ਜਾਫੀ ਰੇਡਰ ਨੂੰ ਫ਼ੋਰਡ ਟ੍ਰੈਕਟਰ ਦਿੱਤੇ ਜਾਣਗੇ। ਕਬੱਡੀ ਮੁਕਾਬਲਿਆਂ ਤੋਂ ਬਾਅਦ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਸ੍ਰ ਚਮਕੌਰ ਸਿੰਘ ਘੁਮਾਣ ਯੂ ਕੇ, ਬਲਕਾਰ ਸਿੰਘ ਘੁਮਾਣ ਦਿੜ੍ਹਬਾ ਵੱਲੋ ਸਪਾਂਸਰ ਹੋਵੇਗਾ। ਇਸ ਮੌਕੇ ਸਾਡੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਮੁੱਖ ਪਰਬੰਧਕ ਚਮਕੌਰ ਚੌਧਰੀ ਨੇ ਦੱਸਿਆ ਕਿ ਇੱਕ ਰੋਜ਼ਾ ਕਬੱਡੀ ਕੱਪ ਦੌਰਾਨ ਅੰਤਰ ਰਾਸ਼ਟਰੀ ਪੱਧਰ ਦੀਆਂ ਟੀਮਾਂ ਅਤੇ ਖਿਡਾਰੀਆਂ ਦੇ ਜੌਹਰ ਦੇਖਣ ਨੂੰ ਮਿਲਣਗੇ। ਜਿਸ ਵਿਚ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸ੍ਰ ਰਵਿੰਦਰ ਸਿੰਘ ਘੁਮਾਣ ਯੂ ਕੇ, ਸ੍ਰ ਰਾਮਫਲ ਸਿੰਘ ਘੁਮਾਣ ਖੋਪੜਾ ਅਤੇ ਜਸਪਾਲ ਚੌਧਰੀ , ਗਗਨ ਚੌਧਰੀ, ਗੁਰਵਿੰਦਰ ਗੁੱਜਰ ਯੂ ਕੇ ਵਲ੍ਹੋਂ ਵੀ ਵਿਸ਼ੇਸ ਯੌਗਦਾਨ ਹੋਵੇਗਾ।ਉਹਨਾਂ ਦੱਸਿਆ ਕਿ ਘੁਮਾਣ ਭਰਾਵਾਂ ਦਾ ਇਲਾਕ਼ੇ ਦੀ ਕਬੱਡੀ ਨੂੰ ਬੁਲੰਦੀਆਂ ਤੇ ਲੈਕੇ ਜਾਣ ਵਿਚ ਬਹੁਤ ਵੱਡਾ ਯੋਗਦਾਨ ਹੈ। ਪਹਿਲਾ ਇਨਾਮ ਰਵਿੰਦਰ ਸਿੰਘ ਘੁਮਾਣ ਯੂ ਕੇ, ਰਾਮਫਲ ਸਿੰਘ ਘੁਮਾਣ ਵਲੋਂ ਇੱਕ ਲੱਖ ਰੁਪਏ ਅਤੇ ਦੂਜਾ ਇਨਾਮ ਸ੍ਰ ਸਤਨਾਮ ਸਿੰਘ ਕੌਹਰੀਆਂ ਵਲੋਂ ਪੰਝਤਰ ਹਜ਼ਾਰ ਰੁਪਏ ਹੋਵੇਗਾ। ਹਰਮਨ ਯੂ ਐਸ ਏ ਵੱਲੋ ਬੈਸਟ ਰੇਡਰ ਨੂੰ ਫ਼ੋਰਡ ਅਤੇ ਪੱਪੂ ਚੌਧਰੀ ਐਨ ਆਰ ਆਈ ਗਰੁੱਪ ਵਲੋ ਬੈਸਟ ਜਾਫੀ ਨੂੰ ਫੋਰਡ ਟਰੈਕਟਰ ਦਿੱਤਾ ਜਾਵੇਗਾ। ਪੰਜਾਬ ਹਰਿਆਣਾ ਦੀਆ ਕੁੜੀਆਂ ਦਾ ਸੋ ਮੈਚ ਵੀ ਖੇਡਿਆ ਜਾਵੇਗਾ। ਇਸ ਮੌਕੇ ਮਨਿੰਦਰ ਸਿੰਘ ਘੁਮਾਣ, ਸੁਖਚੈਨ ਸਿੰਘ ਘੁਮਾਣ, ਕਮਲ ਚੌਧਰੀ, ਗੋਲੂ ਟਿਵਾਣਾ, ਪਿੰਕਾ ਚੌਧਰੀ, ਰਾਮਫਲ ਖੋਪੜਾ, ਬਲਕਾਰ ਸਿੰਘ ਘੁਮਾਣ, ਚਮਕੌਰ ਸਿੰਘ ਘੁਮਾਣ ਯੂ ਕੇ,ਗੈਰੀ ਮੁਲਤਾਨੀ ਯੂ ਐਸ ਏ, ਅਜੈ ਗੁਜਰ, ਮਲਕੂ ਯੂ ਐਸ ਏ, ਕੁਲਵੀਰ ਵੜੈਚ, ਪ੍ਰਿੰਸ ਗੁਜਰ, ਪੱਪੂ ਚੌਧਰੀ, ਗੁਰਨਾਮ ਚੌਧਰੀ, ਰੂਬਲ ਇਟਲੀ, ਗੁਰਤੇਜ ਇਟਲੀ, ਵਰਿੰਦਰ ਚੌਧਰੀ ਯੂ ਕੇ, ਬਲਜਿੰਦਰ ਚੌਧਰੀ ਯੂ ਐਸ ਏ ਢਿੱਲੋਂ ਸਟੱਡ ਫਾਰਮ ਮੁਹਾਲੀ, ਸਤਨਾਮ ਸਿੰਘ ਕੌਹਰੀਆਂ, ਹਰਮਨ ਯੂ ਐਸ ਏ ਤੋਂ ਇਲਾਵਾ ਐਨ ਆਰ ਆਈ ਵੀਰਾਂ ਦਾ ਵੱਡਾ ਯੋਗਦਾਨ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly