ਚੁੰਨੀ

(ਸਮਾਜ ਵੀਕਲੀ)
ਢਾਈ ਗਜ਼ ਦਾ ਨਾ ਕੱਪੜਾ ਹੀ ਸਮਝੋ ਕੁੜੀਓ
ਹੁੰਦੀ ਇੱਜ਼ਤਾਂ ਦੀ ਇਹ ਪਹਿਰੇਦਾਰ ਚੁੰਨੀ
ਹਰ ਔਰਤ ਦੇ ਸਿਰ ਦਾ ਇਹ ਤਾਜ ਹੁੰਦੀ
ਹੁੰਦੀ ਵੱਡਿਆਂ ਲਈ ਏਹੇ ਸਤਿਕਾਰ ਚੁੰਨੀ
ਗਹਿਣਾ ਸ਼ਰਮ-ਓ-ਹਯਾ ਦਾ ਫ਼ੱਬੇ ਨਾਲ ਇਸਦੇ
ਸੋਹਣੇ ਰੂਪ ਦਾ ਵੀ ਹੁੰਦੀ ਸ਼ਿੰਗਾਰ ਚੁੰਨੀ
ਧੀਆਂ ਭੈਣਾਂ ਦੇ, ਸਿਰ ਤੇ ਜਿਸਮ ਕੱਜਦੀ
ਹੋਣ ਦਿੰਦੀ ਨਾ ਕਦੇ ਸ਼ਰਮੋਸਾਰ ਚੁੰਨੀ
ਚੁੰਨੀ ਨਾਲ ਲੱਗ ਜਾਂਦੇ ਨੇ ਚੰਨ ਚਾਰੇ ਈ
ਹਰ ਪਹਿਰਾਵੇ ਦੀ ਹੁੰਦੀ ਸਰਦਾਰ ਚੁੰਨੀ
ਚਿੱਟੇ ਰੰਗ ਦੀ ਇਹ ਸ਼ੋਕ – ਪ੍ਰਤੀਕ ਹੁੰਦੀ
ਹੁੰਦੀ ਸੁਹਾਗਣਾਂ ਲਈ  ਗੋਟੇਦਾਰ ਚੁੰਨੀ
ਸਿਰ ਤੋਂ ਸਰਕ ਕੇ ਗਲ਼ ਵਿੱਚ ਆਈ ਪਹਿਲਾਂ
ਗਲ਼ ਤੋਂ ਕਿੱਲੀ ਦਾ ਬਣੀ ਸ਼ਿੰਗਾਰ ਚੁੰਨੀ
“ਖੁਸ਼ੀ ਮੁਹੰਮਦਾ” ਉਨ੍ਹਾਂ ਮਾਲਿਕ ਸੁਮੱਤ ਬਖ਼ਸ਼ੇ
ਜੋ ਨੇ ਸਮਝਦੀਆਂ ਸਿਰ ਤੇ ਭਾਰ ਚੁੰਨੀ
ਖੁਸ਼ੀ ਮੁਹੰਮਦ ਚੱਠਾ
Previous articleਚਰਚਾ ਖਾਮੋਸ਼ ਕਿਓਂ ਹੈ ….
Next article*ਬੁੱਧ ਚਿੰਤਨ*