(ਸਮਾਜ ਵੀਕਲੀ)
ਸਚਾਈ ਦੇ ਬਾਰੇ ਆਮ ਚਰਚਾ ਖਾਮੋਸ਼ ਹੈ,ਹਰ ਗਲ਼ੀ ਗਲ਼ੀ।
ਝੂਠ ਦਾ ਪਹਿਰਾ ਕਾਬਜ਼ ਰਹਿੰਦੈ,ਅਗਲੇ ਆਉਂਦੇ ਪਲੋ ਪਲੀ !
ਜਿੱਥੇ ਦਿਨ ਰਾਤੀਂ ਚਿੱਟਾ ਫਿਰਦਾ ਜੋ ਘੋਟ ਹਰ ਸਾਹਾਂ ਲਈ,
ਕਿ ਮਾਪਿਆਂ ਦੀ ਹਾਲਤ ਹੁੰਦੀ ਸ਼ਮਸ਼ਾਨ-ਘਾਟ ਬਲ਼ੋ ਬਲ਼ੀ।
ਫਰਜ਼ੀ ਪੁਲਸ ਫੌਜ਼ ਮੁਕਾਬਲੇ,ਹਰ ਹਕੂਮਤ ਦੀਆਂ ਲੋੜਾਂ ਨੇ,
ਜ਼ਹਿਰੀਲੇ ਵਿਛਾਏ ਬਾਰੂਦ ‘ਚੋਂ ਬਚੀਏ,ਭੋਲ਼ਿਓ,ਭਲੋ ਭਲੀ।
ਮਨੁੱਖੀ ਹੱਕਾਂ ਬਾਰੇ ਅਸਲੀ ਕਿਤਾਬਾਂ ਹੀ,ਵਿਸਰੀਆਂ ਸਾਥੋਂ,
ਪਰ ਕੋਈ ਪ੍ਰਾ-ਅਲੌਕਿਤੀ ਸ਼ਕਤੀ ਲੱਭਦੇ,ਭੌਂਦੇ ਗਲ਼ੋ ਗਲ਼ੀ !
ਸਦਾ ਹੀ ਬਦ-ਮੌਸਮ ਆਉਂਦੈ,ਸਾਨੂੰ ਨੀਂਦਰ ਧੋਖਾ ਦੇ ਜਾਂਦੀ,
ਜਾਗੋ,ਮਘਦਾ ਸੂਰਜ ਸ਼ਰੇ ਟਿਕਣਾ ਚਾਹੁੰਦੈ,ਹਰ ਤਲੋ ਤਲ਼ੀ!
ਸਮੇਂ ਦਾ ਖੁਸ਼ਕ ਧੁਰਾ ਚੀਕਦੈ ਰੋਂਦੈ,ਗਰੀਸ-ਗੁਰਾਰੀ ਮੰਗਦੈ,
ਭੁੱਖਾਂਮਾਰੀ ਅੰਤੜੀਆਂ ਦੀ ਹਾਲਤ,ਜਾਨ ਭੁਰਦੀ ਡਲ਼ੋ ਡਲ਼ੀ ।
ਫਾਸ਼ੀਵਾਦ+ਕਾਰਪੋਰੇਟ ਦਾ ਖੇਤਰਫਲ,ਬੇਮੁਹਾਣੇ ਹੋ ਤੁਰਿਆ,
ਨਾ ਮਾਰੂਥਲੀ ਕੈਕਟਸ,ਨਾ ਵਸੋਂ ‘ਚ ਹੈਗੀ,ਖੁਸ਼ਬੋ ਕਲੋ ਕਲੀ !
ਹੁਣ ਗਰੰਟੀ-ਸਥਾਪਤ ਗਜ਼ਲ-ਮਿਸਰੇ,ਅਰਾਸ਼ਾਦ ਉੱਠਦੇ ਨੇ,
ਕਿ ਫੋਕੀਆਂ ਅਰਦਾਸਾਂ ਵੀ ਮਿੱਧਣ,ਹੋ ਕੇ ਸਿੱਧਾ ਛਲ਼ੋ ਛਲ਼ੀ!
ਬਸਤੀ,ਸਾਮੰਤੀ,ਜਾਗੀਰੂ,ਫਾਸ਼ੀਵਾਦ,ਲਹਿੰ ਗੇ ਹਾਜ਼ਰੀਨ ਨੇ,
ਸਮਾਂ ਹੈ ਕਿ ਨੱਥਾਂ ਪਾਈਏ,ਜੋ ਖੌਰੂ ਪਾਉਂਦੇ ਬਹਿ ਰਲ਼ੋ ਰਲ਼ੀ !
ਸੁਖਦੇਵ ਸਿੱਧੂ…