ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪੰਜਾਬੀ ਮਾਂ ਬੋਲੀ ਵਿਰਸਾ, ਵਿਰਾਸਤ ਤੇ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਤਿੰਨ ਗਾਇਕ ਭਰਾਵਾਂ ਦੀ ਤਿੱਕੜੀ ਨੂੰ ਸੰਸਾਰ ਭਰ ਵਿੱਚ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਕਰਕੇ ਮਾਨਤਾ ਮਿਲੀ ਹੋਈ ਹੈ । ਇਹਨਾਂ ਗਾਇਕਾਂ ਦਾ ਨਾਮ ਅੱਜ ਕਿਸੇ ਵਿਸ਼ੇਸ਼ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਰਿਹਾ। ਗਾਇਕ ਮਨਮੋਹਨ ਵਾਰਿਸ ਗਾਇਕ ਕਮਲ ਹੀਰ ਅਤੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਸੰਗਤਾਰ ਨੂੰ ਦੁਨੀਆਂ ਵਿੱਚ ਕੌਣ ਨਹੀਂ ਜਾਣਦਾ, ਉਹਨਾਂ ਦੀ ਸਾਫ਼ ਸੁਥਰੀ ਕਾਰਜਸ਼ੈਲੀ ਨੇ ਸੰਗੀਤ ਪੱਧਰ ਦਾ ਸਿਰ ਉੱਚਾ ਕੀਤਾ ਹੋਇਆ ਹੈ ਅਤੇ ਅੱਜ ਤੱਕ ਜੋ ਵੀ ਇਹਨਾਂ ਤਿੰਨ ਭਰਾਵਾਂ ਵਲੋਂ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦਿਆਂ ਸਰੋਤਿਆਂ ਨੂੰ ਗੀਤ ਸੰਗੀਤ ਰਾਹੀਂ ਪਰੋਸਿਆ ਗਿਆ ਹੈ, ਉਸ ਨੂੰ ਸਰੋਤਿਆਂ ਨੇ ਪੂਰੇ ਜੀਅ ਜਾਨ ਨਾਲ ਚਾਹ ਕੇ ਪਸੰਦ ਕੀਤਾ ਹੈ ਅਤੇ ਇਹਨਾਂ ਕਲਾਕਾਰਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਪਰਮਾਤਮਾ ਕੋਲ ਅਰਦਾਸ ਕੀਤੀ ਹੈ ਕਿ ਅਜਿਹੇ ਮਾਂ ਬੋਲੀ ਦੇ ਲਾਡਲੇ ਕਲਾਕਾਰ ਆਪਣੇ ਮਨਸੂਬਿਆਂ ਵਿੱਚ ਹਮੇਸ਼ਾ ਕਾਮਯਾਬ ਰਹਿਣ ਅਤੇ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੇ ਹੀ ਮਾਣ ਮੱਤੇ ਵਿਰਸੇ ਦੀਆਂ ਬਾਤਾਂ ਪਾਉਂਦੇ ਗੀਤਾਂ ਨੂੰ ਪਾਉਂਦੇ ਰਹਿਣ। ਗਾਇਕ ਕਮਲ ਹੀਰ ਦੀ ਵਿਲੱਖਣ ਗਾਇਕੀ ਦੀ ਗੱਲ ਕਰਦਿਆਂ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੇ ਦੱਸਿਆ ਕਿ 29 ਨਵੰਬਰ ਨੂੰ ਉਹਨਾਂ ਦਾ ਲਿਖਿਆ ਹੋਇਆ ਗੀਤ ਕਮਲ ਹੀਰ ਦੀ ਆਵਾਜ਼ ਵਿੱਚ “ਵਿਆਹ ਦਾ ਚਾਅ ” ਟਾਈਟਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸਦਾ ਪੋਸਟਰ ਸੋਸ਼ਲ ਮੀਡੀਆ ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਗੀਤ ਵਿੱਚ “ਵਿਆਹ ਦੇ ਚਾਅ” ਦੀਆਂ ਖੂਬਸੂਰਤ ਗੱਲਾਂ ਬਾਤਾਂ ਗੀਤਕਾਰ ਮੰਗਲ ਹਠੂਰ ਨੇ ਭਰੀਆਂ ਹਨ, ਜਿਨ੍ਹਾਂ ਨੂੰ ਬਾ ਕਮਾਲ ਅੰਦਾਜ਼ ਵਿੱਚ ਕਮਲ ਹੀਰ ਨੇ ਗਾਕੇ ਪੇਸ਼ ਕੀਤਾ ਹੈ । ਇਸ ਗੀਤ ਦਾ ਖੂਬਸੂਰਤ ਸੰਗੀਤ ਗੀਤ ਦੇ ਬੋਲਾਂ ਨਾਲ ਇਨਸਾਫ਼ ਕਰਦਿਆਂ ਸੰਗੀਤਕਾਰ ਸੰਗਤਾਰ ਨੇ ਦਿੱਤਾ ਹੈ । ਆਸ ਹੈ ਇਸ ਗੀਤ “ਵਿਆਹ ਦੇ ਚਾਅ” ਨੂੰ ਸਰੋਤੇ ਆਪਣੇ ਦਿਲਾਂ ਵਿੱਚ ਥਾਂ ਦੇਣਗੇ ਅਤੇ ਹਰ ਖੁਸ਼ੀ ਦੇ ਮੌਕੇ ਤੇ ਇਹ ਗੀਤ ਲੋਕਾਂ ਦੇ ਵੇਹੜਿਆਂ ਦਾ ਸ਼ਿੰਗਾਰ ਬਣੇਗਾ। ਬਿਨਾਂ ਸ਼ੱਕ ਮੰਗਲ ਹਠੂਰ ਦੀ ਗੀਤਕਾਰੀ ਅਤੇ ਇੱਕ ਕਮਲ ਹੀਰ ਸੀ ਗਾਇਕੀ ਦਾ ਕੋਈ ਜਵਾਬ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly