ਆਰ.ਸੀ.ਐਫ ਇੰਪਲਾਈਜ਼ ਯੂਨੀਅਨ ਨੇ ਯੂਨੀਅਨ ਮਾਨਤਾ ਪ੍ਰਾਪਤ ਚੋਣਾਂ ਲਈ ਰੇਲਵੇ ਕਰਮਚਾਰੀਆਂ ਨੂੰ ਕੀਤਾ ਜਾਗਰੂਕ, ਐਡਮਿਨ ਬਲਾਕ ਵਿੱਚ 5 ਦਿਨ ਦਾ ਹਫ਼ਤਾ ਲਾਗੂ ਕਰਵਾਉਣ ਲਈ ਸੰਘਰਸ਼ ਕਰਾਂਗੇ- ਸਰਵਜੀਤ ਸਿੰਘ

 ਆਰਸੀਐਫ ਇਮਪਲਾਈਜ਼ ਯੂਨੀਅਨ ਸੰਘਰਸ਼ਸ਼ੀਲ ਲੋਕਾਂ ਦੀ ਪਛਾਣ ਹੈ- ਜਗਤਾਰ ਸਿੰਘ 
 ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਲੜਾਂਗੇ ਅਤੇ ਜਿੱਤਾਂਗੇ – ਭਰਤ ਰਾਜ 
 ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ 4 ਦਸੰਬਰ ਨੂੰ ਹੋਣ ਵਾਲੀਆਂ ਯੂਨੀਅਨ ਮਾਨਤਾ ਦੀਆਂ ਚੋਣਾਂ ਸਬੰਧੀ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਲਈ ਆਰ.ਸੀ.ਐਫ ਇਮਪਲਾਈਜ਼ ਯੂਨੀਅਨ ਨੇ ਫਰਨਿਸ਼ਿੰਗ ਸ਼ੋਪ ਵਿੱਚ ਕਰਮਚਾਰੀਆਂ ਨੂੰ ਇਕੱਠਾ ਕੀਤਾ ਅਤੇ ਇਮਪਲਾਈਜ਼ ਯੂਨੀਅਨ ਦੇ ਚੋਣ ਨਿਸ਼ਾਨ ਘਰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਅਪੀਲ ਕੀਤੀ। ਸੰਬੋਧਨ ਕਰਦਿਆਂ ਆਈਆਰਟੀਐਸਏ ਆਰਸੀਐਫ ਦੇ ਜ਼ੋਨਲ ਸਕੱਤਰ ਜਗਤਾਰ ਸਿੰਘ ਨੇ ਕਿਹਾ ਕਿ ਫੈਕਟਰੀ ਨੂੰ ਬਚਾਉਣ ਲਈ ਆਰਸੀਐਫ ਵਿੱਚ ਵੱਡੇ ਸੰਘਰਸ਼ ਕੀਤੇ ਗਏ ਹਨ, ਜਿਸ ਦੀ ਅਗਵਾਈ ਹਮੇਸ਼ਾ ਆਰਸੀਐਫ ਮੁਲਾਜ਼ਮਾਂ ਨੇ ਕੀਤੀ, ਸੰਘਰਸ਼ ਕਰ ਰਹੇ ਲੋਕਾਂ ਵਿੱਚ ਜੇਕਰ ਕਿਸੇ ਦਾ ਵੀ ਨਾਮ ਆਉਂਦਾ ਹੈ ਤਾਂ ਉਹ ਹੈ ਆਰ ਸੀ ਐੱਫ ਇੰਪਲਾਈਜ਼ ਯੂਨੀਅਨ। ਉਨ੍ਹਾਂ ਕਿਹਾ ਕਿ ਆਰ.ਸੀ.ਐਫ ਇਮਪਲਾਈਜ ਯੂਨੀਅਨ ਦੀ ਬਦੌਲਤ ਹੀ ਪੈਨਸ਼ਨ ਦਾ ਮਸਲਾ ਕੌਮੀ ਪੱਧਰ ਦਾ ਮੁੱਦਾ ਬਣ ਗਿਆ ਹੈ, ਯੂਨੀਅਨ ਵੱਲੋਂ ਫੈਕਟਰੀ ਅੰਦਰ ਆਊਟਸੋਰਸਿੰਗ ਆਦਿ ਦੇ ਮੁੱਦੇ ‘ਤੇ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਇਸ ਲਈ ਸਮੂਹ ਮੁਲਾਜ਼ਮਾਂ ਨੂੰ ਆਰਸੀਐਫ ਇਮਪਲਾਈ ਯੂਨੀਅਨ ਦੇ ਚੋਣ ਨਿਸ਼ਾਨ “ਘਰ” ਉੱਪਰ ਵੱਧ ਤੋਂ ਵੱਧ ਵੋਟਾਂ ਪਾ ਕੇ ਉਸ ਨੂੰ ਜੇਤੂ ਬਣਾਉਂਦੀ ਅਪੀਲ ਕੀਤੀ।
 ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਅਤੇ ਆਰ.ਸੀ.ਐਫ ਇਮਪਲਾਈਜ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਕਿਹਾ ਕਿ ਜਥੇਬੰਦੀ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਆਰ.ਸੀ.ਐਫ ਇੰਪਲਾਈਜ਼ ਯੂਨੀਅਨ ਵੱਲੋਂ ਕੀਤੇ ਇਤਿਹਾਸਕ ਸੰਘਰਸ਼ਾਂ ਸਦਕਾ ਆਰ.ਸੀ.ਐਫ. ਵਿੱਚ ਆਰਸੀਐਫ ਇਮਪਲਾਈ ਯੂਨੀਅਨ ਹਮੇਸ਼ਾ ਪਹਿਲੇ ਨੰਬਰ ਤੇ ਜੇਤੂ ਹੋ ਕੇ ਆਉਂਦੀ ਹੈ। ਆਰਸੀਐਫ ਦੇ ਬਹਾਦਰ ਕਰਮਚਾਰੀਆਂ ਵੱਲੋਂ ਕੀਤੇ ਗਏ ਵਾਧੂ ਕੰਮ ਦੇ ਬਦਲੇ ਕਰਮਚਾਰੀਆਂ ਨੂੰ ਪ੍ਰੋਤਸਾਹਨ ਭੁਗਤਾਨ, ਆਰਸੀਐਫ ਪ੍ਰਸ਼ਾਸਨ ਅਤੇ ਰੇਲਵੇ ਬੋਰਡ ‘ਤੇ ਸਮੇਂ-ਸਮੇਂ ‘ਤੇ ਨਵੀਂ ਭਰਤੀ ਕਰਨ ਲਈ ਦਬਾਅ ਪਾਉਣਾ, ਆਰਸੀਐਫ ਵਿੱਚ ਆਊਟਸੋਰਸਿੰਗ, ਠੇਕੇਦਾਰੀ ਪ੍ਰਣਾਲੀ ਨੂੰ ਨੱਥ ਪਾਉਣਾ, ਕੋਚਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਘਟੀਆ ਮਿਆਰ ਨੂੰ ਰੋਕਣਾ, ਕਲੋਨੀ ਦੀ ਭਲਾਈ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਯਕੀਨੀ ਬਣਾਉਣ ਆਦਿ ਲਈ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਰੇਲਵੇ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਿੱਤਾ ਗਿਆ, ਦੇਸ਼ ਭਰ ਦੇ 60 ਲੱਖ ਕਰਮਚਾਰੀਆਂ ਦੇ ਉੱਪਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਦੀ ਜਗ੍ਹਾ ਤੇ ਯੂਨੀਫਾਈਡ ਪੈਨਸ਼ਨ ਸਕੀਮ ਜ਼ਬਰਦਸਤੀ ਥੋਪ ਦਿੱਤੀ ਗਈ, ਰੇਲਵੇ ਪੁਨਰਗਠਨ ਕਮੇਟੀ ਆਦਿ ਕਮੇਟੀਆਂ ਦਾ ਸਮਰਥਨ ਕਰਨ ਵਾਲੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦਾ ਸਾਰੇ ਕਰਮਚਾਰੀ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੇ ਰੇਲਵੇ ਦੇ ਬੁਨਿਆਦੀ ਢਾਂਚੇ ਅਤੇ ਰੇਲਵੇ ਕਰਮਚਾਰੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਰਵਜੀਤ ਸਿੰਘ ਨੇ ਕਿਹਾ ਕਿ ਅਸੀਂ ਆਰ.ਸੀ.ਐਫ ਦੇ ਐਡਮਿਨ ਬਲਾਕ ਵਿੱਚ 5 ਦਿਨ ਦਾ ਕੰਮ ਹਫਤਾ ਲਾਗੂ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਾਂ ਅਤੇ ਯੂਨੀਅਨ ਵੱਲੋਂ ਭਵਿੱਖ ਵਿੱਚ ਇਸ ਵਿਰੁੱਧ ਵੱਡਾ ਸੰਘਰਸ਼ ਵਿੱਢਣ ਦੀ ਰਣਨੀਤੀ ਬਣਾਈ ਗਈ ਹੈ, ਜਿਸ ਨੂੰ ਅਸੀਂ ਕਿਸੇ ਵੀ ਕੀਮਤ ‘ਤੇ ਪੂਰਾ ਕਰਾਂਗੇ।
 ਆਰਸੀਐਫ ਮੁਲਾਜ਼ਮ ਯੂਨੀਅਨ ਦੇ ਜੁਆਇੰਟ ਸਕੱਤਰ ਮਨਜੀਤ ਸਿੰਘ ਬਾਜਵਾ ਅਤੇ ਜਥੇਬੰਦੀ ਦੇ ਸਕੱਤਰ ਭਰਤ ਰਾਜ ਨੇ ਕਿਹਾ ਕਿ ਰੇਲਵੇ ਵਿੱਚ ਦੋ ਯੂਨੀਅਨਾਂ ਨੂੰ ਮਾਨਤਾ ਦੇਣ ਦੀ ਰਵਾਇਤ ਕਾਰਨ ਦਿੱਲੀ ਵਿੱਚ ਬੈਠੇ ਵੱਡੀਆਂ ਫੈਡਰੇਸ਼ਨਾਂ ਦੇ ਆਗੂਆਂ ਵੱਲੋਂ ਨਿੱਜੀਕਰਨ, ਆਊਟਸੋਰਸਿੰਗ ਆਦਿ ਵਰਗੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਬਣਾਈਆਂ ਜਾਂਦੀਆਂ ਹਨ। ਜਿਸ ਦਾ ਰੈਡੀਕਾ ਦੇ ਕਰਮਚਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਰੈਡੀਕਾ ਦੇ ਸਾਰੇ ਕਰਮਚਾਰੀਆਂ ਦਾ ਉਦੇਸ਼ ਆਰ.ਸੀ.ਐਫ. ਇਮਪਲਾਈਜ਼ ਯੂਨੀਅਨ ਨੂੰ ਭਾਰੀ ਬਹੁਮਤ ਨਾਲ ਮਾਨਤਾ ਦੇ ਕੇ “ਇੱਕ ਅਦਾਰਾ – ਇੱਕ ਯੂਨੀਅਨ” ਦੀ ਸਥਾਪਨਾ ਕਰਨ ਦਾ ਟੀਚਾ ਪੂਰਾ ਕੀਤਾ ਜਾਵੇਗਾ।  ਉਨ੍ਹਾਂ ਸਾਂਝੇ ਤੌਰ ‘ਤੇ ਕਿਹਾ ਕਿ ਜਥੇਬੰਦੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਭਾਰਤ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਤਿੱਖਾ ਸੰਘਰਸ਼ ਵਿੱਢਣਗੀਆਂ, ਉਨ੍ਹਾਂ ਰੈਡੀਕਾ ਵਿਖੇ ਸਕੂਲੀ ਬੱਸਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਜੋ ਕੰਮ ਪੂਰੇ ਰੇਲਵੇ ‘ਚ ਅਸੰਭਵ ਦੱਸਿਆ ਗਿਆ ਸੀ ਆਰਸੀਐਫ ਇਮਪਲਾਈਜ ਯੂਨੀਅਨ ਦੁਆਰਾ ਸੰਭਵ ਬਣਾਇਆ ਗਿਆ, ਇਹ ਦਰਸਾਇਆ ਗਿਆ ਹੈ ਕਿ ਜਦੋਂ ਪੂਰੇ ਭਾਰਤੀ ਰੇਲਵੇ ਵਿੱਚ ਨਵੀਂ ਭਰਤੀ ‘ਤੇ ਪਾਬੰਦੀ ਲਗਾਈ ਗਈ ਸੀ, ਤਾਂ ਆਰਸੀਐਫ ਇਮਪਲਾਈਜ਼ ਯੂਨੀਅਨ ਦੇ ਸੰਘਰਸ਼ ਸਦਕੇ ਪੂਰੇ ਭਾਰਤੀ ਰੇਲਵੇ ਵਿੱਚ ਲਗਭਗ 48 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਰੈਡੀਕਾ ਦੇ ਸਮੂਹ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਥੇਬੰਦੀ ਯੂ.ਪੀ.ਐਸ., ਐਨ.ਪੀ.ਐਸ., ਨਿਗਮੀਕਰਨ, ਨਿੱਜੀਕਰਨ, ਆਊਟਸੋਰਸਿੰਗ, ਠੇਕੇਦਾਰੀ, ਆਫ ਲੋਡਿੰਗ ਆਦਿ ਵਿਰੁੱਧ ਅਤੇ ਨਵੀਂ ਭਰਤੀ, ਮੁਲਾਜ਼ਮਾਂ ਦੇ ਹੱਕਾਂ ਅਤੇ ਫੈਕਟਰੀ ਦੀ ਭਲਾਈ ਲਈ ਸੰਘਰਸ਼ ਨੂੰ ਹਮੇਸ਼ਾ ਜਾਰੀ ਰੱਖੇਗੀ।
ਅੱਜ ਦੇ ਚੋਣ ਪ੍ਰਚਾਰ ਵਿੱਚ ਮੁੱਖ ਤੌਰ ‘ਤੇ ਸ਼ਰਨਜੀਤ ਸਿੰਘ, ਤ੍ਰਿਲੋਚਨ ਸਿੰਘ, ਅਰਵਿੰਦ ਕੁਮਾਰ ਸ਼ਾਹ, ਅਨਿਲ ਕੁਮਾਰ, ਜਗਦੀਪ ਸਿੰਘ, ਪ੍ਰਦੀਪ ਸਿੰਘ, ਅਸ਼ਵਨੀ ਕੁਮਾਰ, ਰਾਮ ਮੋਹਨ, ਮਨੋਹਰ ਲਾਲ, ਪੰਕਜ ਕੁਮਾਰ, ਰਾਜਿੰਦਰ ਕੁਮਾਰ, ਸੁਭਾਸ਼, ਸੁਰਿੰਦਰ ਕੁਮਾਰ, ਸੰਜੇ ਕੁਮਾਰ ਸਮੁੱਚੀ ਕੌਸ਼ਲ, ਬਲਰਾਮ, ਮੇਨਪਾਲ, ਮੱਖਣ ਸਿੰਘ, ਜਗਜੀਤ ਸਿੰਘ, ਐਸ.ਐਨ ਭਾਟੀਆ, ਅਮਰੀਕ ਸਿੰਘ ਆਦਿ ਸਮੇਤ ਸੈਂਕੜੇ ਮੁਲਾਜ਼ਮਾਂ ਸਮੇਤ ਯੂਨੀਅਨ ਦੀ ਕਾਰਜਕਾਰਨੀ ਨੇ ਭਰਪੂਰ ਸਮਰਥਨ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਮਾਂ-ਬੋਲੀ ਦੀ ਹੋਂਦ*
Next articleਐਸ ਐਸ ਮਿਸ਼ਰਾ ਨੇ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਜਨਰਲ ਮੈਨੇਜਰ ਦਾ ਅਹੁਦਾ ਸੰਭਾਲਿਆ