(ਸਮਾਜ ਵੀਕਲੀ)
A B C ਦਾ ੳ ਅ ੲ ਨਾਲ ਪੈ ਗਿਆ ਪਾੜਾ
ੳ ਅ ੲ ਨੇ ਤਾਂ ਕਦੇ ਰੱਖਿਆ ਨਾ A B C ਨਾਲ ਸਾੜਾ।
ਹੋਂਦ ਬਚਾਉਣ ਲਈ ਮਾਂ ਬੋਲੀ ਦੇ ਰਾਖਿਆਂ ਦਾ ਕੱਢਿਆ ਹਾੜਾ
ੳ ਅ ੲ ਬਣਿਆ ਰਿਹਾ ਨਿਮਾਣਾ ਫੇਰ ਵੀ ਆਖਣ ਮਾੜਾ।।
ੳ ਅ ੲ ਨੂੰ ਲੱਗੀ ਨਜ਼ਰ ਕਿਸੇ ਦੀ ਕਰੋ ਇਸ ਦਾ ਝਾੜਾ
ਜੇ ਤੁਸੀ ਬੋਲ ਨਾ ਵਿਚਾਰਿਆ
ੳ ਅ ੲ ਬੋਲਣ ਤੇ ਲੱਗਣਾ ਭਾੜਾ।।
ਮਾਂ ਬੋਲੀ ਵਿਸਰ ਜਾਣੀ A B C ਦਾ ਰੰਗ ਚੜ੍ਹ ਜਾਣਾ ਗਾੜਾ
ਫੇਰ ਪੰਜਾਬ ਵਿੱਚ ਪੰਜਾਬੀ ਮਾ-ਬੋਲੀ ਨੂੰ ਮਿਲਣਾ ਵਾੜਾ।।
ਸ ਜਪਰੈਨ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।