ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਜਦੋਂ ਦਾ ਮੋਬਾਇਲ ਦਾ ਇਲੈਕਟਰੋਨਿਕ ਸਮਾਂ ਆਇਆ ਹੈ ਉਸ ਵੇਲੇ ਤੋਂ ਹੀ ਮੋਬਾਇਲ ਦੇ ਰਾਹੀਂ ਸ਼ਾਤਰ ਤੇ ਚਲਾਕ ਕਿਸਮ ਦੇ ਲੋਕ ਆਮ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਣ ਦਾ ਯਤਨ ਕਰਦੇ ਹੀ ਨਹੀਂ ਉਹ ਲੋਕਾਂ ਨੂੰ ਲੁੱਟਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ। ਅਜਿਹੀਆਂ ਅਨੇਕਾਂ ਫਰਜੀ ਠੱਗੀ ਦੀਆਂ ਅਨੇਕਾਂ ਘਟਨਾਵਾਂ ਅਸੀਂ ਅਖਬਾਰਾਂ ਟੀਵੀ ਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਉੱਤੇ ਅਕਸਰ ਹੀ ਪੜ੍ਹਦੇ ਸੁਣਦੇ ਦੇਖਦੇ ਰਹਿੰਦੇ ਹਾਂ ਪਰ ਕਈ ਵਾਰ ਮਨੁੱਖੀ ਮਨ ਲਾਲਚ ਵਿੱਚ ਆ ਜਾਂਦਾ ਹੈ ਜਾਂ ਠੱਗ ਬੰਦੇ ਅਜਿਹਾ ਉਲਝਾ ਦਿੰਦੇ ਹਨ ਕਿ ਚੰਗੇ ਭਲੇ ਵਿਅਕਤੀ ਨੂੰ ਕੁਝ ਵੀ ਨਹੀਂ ਸੁਝਦਾ।
ਪਹਿਲਾਂ ਤਾਂ ਵਿਦੇਸ਼ੀ ਨੰਬਰਾਂ ਤੋਂ ਪਾਕਿਸਤਾਨੀ ਆਵਾਜ਼ ਦੇ ਵਿੱਚ ਹਰ ਇੱਕ ਦੇ ਮੋਬਾਇਲ ਉੱਤੇ ਪੰਜਾਬੀ ਭਰਾ ਬਣ ਕੇ ਕਾਲ ਆਉਂਦੀ ਅਸੀਂ ਅਕਸਰ ਹੀ ਸੁਣਦੇ ਹਾਂ ਪਾਕਿਸਤਾਨ ਨਾਲ ਸੰਬੰਧਿਤ ਕੁਝ ਸ਼ਾਤਰ ਲੋਕ ਜੋ ਵਿਦੇਸ਼ਾਂ ਵਿੱਚ ਬੈਠੇ ਹਨ ਜਾਂ ਵਿਦੇਸ਼ਾ ਦਾ ਮੋਬਾਈਲ ਨੰਬਰ ਵਰਤ ਕੇ ਠੱਗੀਆਂ ਠੋਰੀਆਂ ਵਿੱਚ ਮਾਹਰ ਹਨ ਤੇ ਇਨਾਂ ਦੇ ਪੜਦੇ ਵੀ ਖੁੱਲੇ ਤੇ ਲੋਕਾਂ ਨੂੰ ਹੌਲੀ ਹੌਲੀ ਸਮਝ ਆ ਗਈ ਪਰ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਮੋਬਾਈਲ ਦੇ ਉੱਪਰ ਭਾਰਤ ਸਰਕਾਰ ਦੇ ਉੱਚ ਸਰਕਾਰੀ ਅਧਿਕਾਰੀ ਜਿਵੇਂ ਸੀ ਬੀ ਆਈ, ਰਾਅ,ਈ ਡੀ ਦੇ ਅਫਸਰ ਬਣ ਕੇ ਮੋਬਾਇਲ ਰਾਹੀਂ ਵਟਸਐੱਪ ਕਾਲ ਆਉਂਦੀ ਹੈ ਜਿਸ ਦੇ ਉੱਪਰ ਫੋਟੋ ਵੀ ਸਰਕਾਰੀ ਲੋਗੋ ਜਾਂ ਪੁਲਿਸ ਅਧਿਕਾਰੀ ਦੀ ਹੀ ਲੱਗੀ ਹੁੰਦੀ ਹੈ। ਜਿਸ ਨੂੰ ਇਹ ਕਾਲ ਆਉਂਦੀ ਹੈ ਤਾਂ ਅਗਲਾ ਤੁਰੰਤ ਵੀ ਮੋਬਾਇਲ ਨੰਬਰ ਚੱਕਦਾ ਹੈ ਤੇ ਅੱਗਿਓ ਵੀਡੀਓ ਕਾਲ ਰਾਹੀਂ ਉਸ ਦੀ ਮੋਟੀ ਜਿਹੀ ਜਾਣਕਾਰੀ ਲੈ ਕੇ ਉਸ ਨੂੰ ਧਮਕਾਇਆ ਜਾਂਦਾ ਹੈ ਕਿ ਤੁਹਾਡੇ ਉੱਤੇ ਕਿਸੇ ਪਾਰਸਲ ਵਿੱਚ ਨਸ਼ਾ ਭੇਜਣ ਜਾਂ ਪੈਸੇ ਭੇਜਣ ਦਾ ਜਾਂ ਹੋਰ ਕੋਈ ਕੇਸ ਕਹਿ ਕੇ ਉਸ ਨੂੰ ਡਰਾਬਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਮੋਬਾਈਲ ਦੀ ਜਰੀਏ ਹੀ ਪੈਸੇ ਬਟੋਰੇ ਜਾਂਦੇ ਹਨ ਬੀਤੇ ਦਿਨੀ ਰੋਪੜ ਤੋਂ ਇੱਕ ਬੀਬੀ 99 ਲੱਖ ਰੁਪਿਆ ਇਸ ਫਰਜ਼ੀ ਵਾੜੇ ਵਿੱਚ ਫਸ ਕੇ ਗਵਾ ਚੁੱਕੀ ਹੈ।
ਇਹਨਾਂ ਠੱਗੀਆਂ ਬਾਰੇ ਸੁਚੇਤ ਕਰਦਿਆਂ ਹੋਇਆਂ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਕਵਿਤਰੀ ਕੁਲਦੀਪ ਕੌਰ ਚੱਠਾ ਨੇ ਆਪ ਬੀਤੀ ਸੁਣਾਉਦੇ ਹੋਏ ਕਿਹਾ ਹੈ ਕਿ ਮੈਨੂੰ ਵੀ ਇੱਕ ਸੀ ਬੀ ਆਈ ਅਧਿਕਾਰੀ ਬਣ ਕੇ ਕਾਲ ਆਈ ਮੈਂ ਉਸ ਨਾਲ ਗੱਲਾਂ ਕੀਤੀਆਂ ਪਰ ਮੈਂ ਫਰਜ਼ੀਵਾੜੇ ਨੂੰ ਜਲਦੀ ਹੀ ਸਮਝ ਗਈ ਜਦੋਂ ਉਸਨੇ ਮੇਰੇ ਬੇਟੇ ਦੇ ਵਿਦੇਸ਼ ਵਿੱਚ ਐਕਸੀਡੈਂਟ ਬਾਰੇ ਗੱਲਬਾਤ ਕੀਤੀ। ਕੁਲਦੀਪ ਕੌਰ ਨੇ ਇਹ ਸਾਰੀ ਘਟਨਾ ਸਾਂਝੀ ਕਰਦਿਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਪਾਈ ਹੈ ਤੇ ਉਨਾਂ ਨੇ ਲੋਕਾਂ ਖਾਸ ਕਰ ਪੰਜਾਬ ਦੇ ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਹੈ ਜਿਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਹਨ ਕਿਸੇ ਨਾ ਕਿਸੇ ਤਰੀਕੇ ਹਰ ਇੱਕ ਦੇ ਨੰਬਰ ਦੀ ਜਾਣਕਾਰੀ ਰੱਖਦਿਆਂ ਉਸ ਨੰਬਰ ਉੱਤੇ ਪਹੁੰਚ ਕਰਕੇ ਸਰਕਾਰੀ ਅਧਿਕਾਰੀ ਬਣ ਕੇ ਲੋਕਾਂ ਨੂੰ ਡਰਾਉਂਦੇ ਹਨ ਇਹਨਾਂ ਤੋਂ ਬਚਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly