ਪਿੰਡ ਸੂੰਨੀ ਵਾਸੀਆਂ ਵਲੋਂ ਸਵਿਧਾਨ ਦਿਵਸ ਮਨਾਇਆ ਗਿਆ ।

ਬਾਲ ਕਲਾ ਮੰਚ ਦੇ ਨਿੱਕੇ ਨਿੱਕੇ ਬੱਚਿਆਂ ਵਲੋਂ ਬਾਬਾ ਸਾਹਿਬ ਨਾਲ ਸੰਬਧਤ ਕੋਰਿਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ ।
ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਪਿੰਡ ਸੂੰਨੀ ਵਿਖੇ ‘ਸੰਵਿਧਾਨ ਦਿਵਸ, ਮਨਾਇਆ ਗਿਆ। ਇਸ ਮੌਕੇ ਤੇ “ਆਓ ਦੇਸ਼ ਦੇ ਸੰਵਿਧਾਨ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਜਾਣੀਏ, ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੇ ਬੁੱਧੀਜੀਵੀ ਵਰਗ ਜਿਹਨਾਂ ਵਿੱਚ ਪਿੰਡ ਦੇ ਸਰਪੰਚ ਮਾਸਟਰ ਮਲਕੀਅਤ ਸਿੰਘ ਜੀ, ਨਾਟਕਕਾਰ ਪ੍ਰਿੰਸੀਪਲ ਸੋਹਣ ਸਿੰਘ ਸੂਨੀ ਜੀ, ਪੰਚ ਮੋਹਣ ਲਾਲ, ਪੰਚ ਰਜਿੰਦਰ ਸਿੰਘ ਅਤੇ ਸਾਬਕਾ ਫੌਜੀ ਜਸਵਿੰਦਰ ਸਿੰਘ ਜੀ ਵਲੋ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਪ੍ਰੋਗਰਾਮ ਦਾ ਆਯੋਜਨ ਬਾਲ ਕਲਾ ਮੰਚ ਪਿੰਡ ਸੂੰਨੀ ਵਲੋ ਕੀਤਾ ਗਿਆ। ਇਸ ਮੌਕੇ ਤੇ ਬਾਲ ਕਲਾ ਮੰਚ ਦੇ ਨਿੱਕੇ ਨਿੱਕੇ ਬੱਚਿਆਂ ਵਲੋਂ ਬਾਬਾ ਸਾਹਿਬ ਨਾਲ ਸੰਬਧਤ ਕੋਰਿਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। ਮੰਚ ਦਾ ਸੰਚਾਲਨ ਮੈਡਮ ਜਸ਼ਨਦੀਪ ਕੌਰ ਵਲੋਂ ਕੀਤਾ ਗਿਆ। ਸੈਮੀਨਾਰ ਦੇ ਅੰਤ ਵਿੱਚ ਬਾਲ ਕਲਾ ਮੰਚ ਦੇ ਸੰਚਾਲਕ ਹਰਜਿੰਦਰ ਸੂੰਨੀ , ਮਾਸਟਰ ਸੋਹਣ ਸਿੰਘ ਸੂੰਨੀ , ਮਾਸਟਰ ਮਲਕੀਤ ਸਿੰਘ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੀ.ਈ.ਓ ਜਤਿੰਦਰ ਸਿੰਘ ਮਾਣਕੂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 29 ਨਵੰਬਰ ਨੂੰ
Next articleਸੰਤ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ (ਕਾਰ ਸੇਵਾ ) ਵਾਲਿਆਂ ਵਲੋਂ ਡਾ. ਨਰੇਸ਼ ਕੁਮਾਰ ਕੰਬਾਲਾ ਨੂੰ ਕੀਤਾ ਗਿਆ ਸਨਮਾਨਿਤ ।