(ਸਮਾਜ ਵੀਕਲੀ) ਸੁਚੱਜੀ ਜ਼ਿੰਦਗੀ ਜਿਉੰਣ ਲਈ ਵਧੀਆ ਸੰਦੇਸ਼ ਦਿੰਦੀ ਖੂਬਸੂਰਤ ਰਚਨਾ ‘ਮੌਜਾਂ ਮਾਣੀਏਂ’ 30 ਨਵੰਬਰ ਨੂੰ… ‘ਮੀਆਂ- ਬੀਬੀ’ ਦਾ ਰਿਸ਼ਤਾ ਜ਼ਿੰਮੇਵਾਰੀਆਂ ਨਾਲ ਚੱਲਦਾ ਹੈ, ਨਹੀਂ ਤਾਂ ਵਾਹਲੇ ਅਣਜਾਣ ਵੈਹਿੜਕੇ ਵਾਂਗੂੰ ਅਰਲੀਆਂ ਈ ਭੰਨੀ ਜਾਂਦੇ ਆ ਪਤੰਦਰ..!
ਕੁਦਰਤ ਨੇ ਸਾਨੂੰ ਕੰਨ ਦੋ, ਜੀਭ ਇੱਕ ਤਾਂ ਕਰਕੇ ਦਿੱਤੀ ਆ ਕਿ ਅਸੀਂ ਸੁਣੀਏ ਵੱਧ ਅਤੇ ਬੋਲੀਏ ਘੱਟ, ਜੋ ਵੀ ਬੋਲੀਏ ਉਹ ਸੋਚ ਸਮਝ ਕੇ ਲਿਆਕਤ ਦੀ ਤੱਕੜੀ ਵਿੱਚ ਤੋਲ ਕੇ ਬੋਲੀਏ। ਲੋੜ ਪੈਣ ਤੇ ਕੰਨ ਫੜਣ ਦੇ ਕੰਮ ਵੀ ਆਉਂਦੇ ਹਨ ਤਾਂ ਜੋ ਹਾਲਾਤ ਕਾਬੂ ਵਿੱਚ ਬਣੇ ਰਹਿਣ…
ਸਾਡਾ ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੁੰਦਾ ਹੈ। ਕੋਈ ਵੀ ਪਰਿਵਾਰ ਆਗੂ ਤੋਂ ਬਿਨਾਂ ਨਹੀਂ ਚੱਲਦਾ, ਜਿੰਨਾ ਘਰਾਂ ਵਿੱਚ ਪਤੀ ਦੇਵ ਫਰਜ਼ ਨਿਭਾਉਣ ਤੋਂ ਅਸਮਰਥ ਹੋਣ, ਉੱਥੇ ਔਰਤਾਂ ਜ਼ੁੰਮੇਵਾਰੀਆਂ ਨਿਭਾਉਣ ਲਈ ਮਜਬੂਰ ਹੁੰਦੀਆਂ ਹਨ! ਉਝ ਘਰਾਣੇ ਪਰਿਵਾਰਾਂ ਵਿੱਚ ਪਿਤਾ ਆਗੂ ਅਤੇ ਮਾਤਾ ਪ੍ਰਬੰਧਕ ਹੁੰਦੀ ਹੈ। ਪੁਰਾਤਨ ਯੁੱਗ ਵਿੱਚ ਵੀ ਮਰਦ ਸ਼ਿਕਾਰ ਕਰਿਆ ਕਰਦਾ ਸੀ, ਔਰਤ ਰਿੰਨ੍ਹਣ ਪਕਾਉਣ ਦਾ ਕਾਰਜ ਕਰਦੀ ਸੀ। ਹੁਣ ਘਰਾਂ ਦੇ ਕਲੇਸ਼ ਦਾ ਮੁੱਖ ਕਾਰਨ ਇਹ ਹੈ ਕਿ *ਅੱਜ ਲਾਲਚੀ ਪਰਿਵਾਰਾਂ ਵਿੱਚ ਔਰਤ ਨੂੰ ਕੰਮ ਤੋਂ ਆ ਕੇ ਵੀ ਘਰੇ ਕੰਮ ਹੀ ਕਰਨਾ ਪੈਂਦਾ ਹੈ!* ਖੁਸ਼ਹਾਲ ਜੀਵਨ ਜਿਉਂਣ ਲਈ ਔਰਤ ਨੂੰ ਖੁਸ਼ ਰੱਖਣਾ ਲਾਜ਼ਮੀ ਹੈ! ਆਪੋ ਆਪਣਾ ਦਿਮਾਗ਼ ਵਰਤੋਂ ਤੇ ਨਜ਼ਾਰੇ ਮਾਣੋ ਜ਼ਿੰਦਗੀ ਦੇ, ‘ਮੌਜਾਂ ਮਾਣੀਏਂ’ ਕਿਵੇਂ ਦੱਸਾਂਗੇ ਅਸੀਂ ਗੀਤ ਰਾਹੀਂ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly