ਦੇਵਾਂਸ਼ੀ ਨੂੰ ਰਾਸ਼ਟਰੀ ਰਾਜ ਭਾਸ਼ਾ ਹਿੰਦੀ ਪ੍ਰਤਿਭਾ ਪੁਰਸਕਾਰ ਮਿਲਿਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੇਸੀ ਪਬਲਿਕ ਸਕੂਲ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਦੇਵਾਂਸ਼ੀ ਨੂੰ ਮਹਾਤਮਾ ਗਾਂਧੀ ਰਾਜ ਭਾਸ਼ਾ ਹਿੰਦੀ ਪ੍ਰਚਾਰ ਸੰਸਥਾ ਵੱਲੋਂ ਪਿਛਲੇ ਦਿਨੋਂ ਕਰਵਾਈ ਗਈ ਪ੍ਰੀਖਿਆ ’ਚ ਰਾਸ਼ਟਰੀ ਰਾਜ ਭਾਸ਼ਾ ਹਿੰਦੀ ਪ੍ਰਤਿਭਾ ਪੁਰਸਕਾਰ (ਮੈਡਲ) ਦੇ ਕੇ ਸਕੂਲ ’ਚ ਸਨਮਾਨਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਅਤੇ ਹਿੰਦੀ ਟੀਚਰ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੋਂ ਮਹਾਤਮਾ ਗਾਂਧੀ ਰਾਜ ਭਾਸ਼ਾ ਹਿੰਦੀ ਪ੍ਰਚਾਰ ਸੰਸਥਾ ਵੱਲੋਂ ਸਕੂਲ ’ਚ ਅਖਿਲ ਭਾਰਤੀ ਰਾਜ ਭਾਸ਼ਾ ਹਿੰਦੀ ਦੀ ਪ੍ਰੀਖਿਆ ਕਰਵਾਈ ਗਈ ਸੀ, ਜਿਸ ’ਚ ਉਨ੍ਹਾਂ ਦੇ ਸਕੂਲ ਦੇ ਪਹਿਲੀ ਤੋਂ ਦਸਵੀਂ ਕਲਾਸ ਤੱਕ ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਸ ਪਰੀਖਿਆ ’ਚ ਦੇਵਾਂਸ਼ੀ ਨੇ ਸਕੂਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਉਸ ਨੂੰ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਅਤੇ ਮੋਨਿਕਾ ਸ਼ਰਮਾ ਸਮੇਤ ਹੋਰਨਾਂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਭੇਜੇ ਗਏ ਹਨ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਦੇਵਾਂਸ਼ੀ ਨੂੰ ਪਹਿਲੇ ਸਥਾਨ ’ਤੇ ਆਉਣ ’ਤੇ ਸਨਮਾਨਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀਲਰਾਂ ਦੀ ਅਚਨਚੇਤ ਚੈਕਿੰਗ ਦੌਰਾਨ ਖ਼ਾਦਾਂ ਦੇ 18 ਅਤੇ ਬੀਜਾਂ ਦੇ 48 ਸੈਂਪਲ ਭਰੇ
Next articleਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ…ਡੱਲੇਵਾਲ ਦੀ ਪੁਲੀਸ ਹਿਰਾਸਤ ਨੂੰ ਲੈ ਕੇ ਮਾਹੌਲ ਤਣਾਅਪੂਰਨ; ਖਨੌਰੀ-ਸ਼ੰਭੂ ਸਰਹੱਦ ‘ਤੇ ਕਿਸਾਨਾਂ ਦੀ ਭੀੜ ਵਧੀ