ਐੱਨ ਪੀ ਐਸ ਨਾਲੋਂ ਯੂ ਪੀ ਐੱਸ ਜ਼ਿਆਦਾ ਖਤਰਨਾਕ – ਭਰਤ ਰਾਜ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਆਰ ਸੀ ਐੱਫ ਵਿੱਚ ਯੂਨੀਅਨ ਮਾਨਤਾ ਚੋਣਾਂ ਨੂੰ ਲੈ ਕੇ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਵੱਲੋਂ ਅੱਜ ਸ਼ੈੱਲ ਸ਼ਾਪ ਵਿਖੇ ਇੱਕ ਜ਼ੋਰਦਾਰ ਮੀਟਿੰਗ ਕੀਤੀ ਗਈ, ਆਰ ਸੀ ਐੱਫ ਵਿੱਚ ਯੂਨੀਅਨ ਮਾਨਤਾ ਚੋਣਾਂ ਵਿੱਚ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਭਾਰੀ ਬਹੁਮਤ ਨਾਲ ਜਿੱਤਣ ਦੀ ਰਾਹ ਤੇ ਹੈ। ਆਰ ਸੀ ਐੱਫ ਦੇ ਸਾਰੇ ਕਰਮਚਾਰੀ ਰੇਲਵੇ ਦੇ ਮਾਨਤਾ ਪ੍ਰਾਪਤ ਦੋਵਾਂ ਫੈਡਰੇਸ਼ਨਾਂ “ਮੇਨਜ ਅਤੇ ਮਜ਼ਦੂਰ ਯੂਨੀਅਨ” ਦੇ ਕੰਮ ਤੋਂ ਬਹੁਤ ਨਾਖੁਸ਼ ਹਨ, ਉਨ੍ਹਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਮੰਨਣ ਦੀ ਬਜਾਏ ਯੂ.ਪੀ.ਐਸ. ਲੇ ਕੇ ਆ ਗਏ ਨੇ ਜੋ ਕਰਮਚਾਰੀਆਂ ਦੇ ਨਾਲ ਸ਼ਰੇਆਮ ਧੋਖਾ ਹੈ।
ਅੱਜ ਸ਼ੈੱਲ ਸ਼ਾਪ ਵਿੱਚ ਚੋਣ ਪ੍ਰਚਾਰ ਦੌਰਾਨ ਆਰ.ਸੀ.ਐਫ ਇਮਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਦੋਵੇਂ ਯੂਨੀਅਨਾਂ ਆਰ ਸੀ ਐਫ ਮੈਨਸ ਯੂਨੀਅਨ ਅਤੇ ਆਰ ਸੀ ਐਫ ਮਜ਼ਦੂਰ ਯੂਨੀਅਨ ਨੇ ਮਿਲ ਕੇ ਨਾ ਸਿਰਫ਼ ਇਸ ਫੈਕਟਰੀ ਨੂੰ ਸਗੋਂ ਪੂਰੇ ਦੇਸ਼ ਦਾ ਰੇਲਵੇ ਸਿਸਟਮ ਤਬਾਹ ਕਰ ਦਿੱਤਾ ਹੈ। ਹੁਣ ਪੁਰੀ ਰੇਲਵੇ ਸਮੇਤ ਆਰ ਸੀ ਐਫ ਦੇ ਮੁਲਾਜ਼ਮ ਇਨ੍ਹਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਆਰ ਸੀ ਐਫ ਵਿੱਚ ਲੋਕਾਂ ਨੇ ਪਹਿਲਾਂ ਹੀ ਆਰਸੀਐਫ ਇੰਪਲਾਈਜ਼ ਯੂਨੀਅਨ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਪਹਿਲੇ ਨੰਬਰ ’ਤੇ ਰੱਖਿਆ ਹੈ ਕਿਉਂਕਿ ਆਰਸੀਐਫ ਇਮਪਲਾਈਜ਼ ਯੂਨੀਅਨ ਨੇ ਕਦੇ ਵੀ ਮੁਲਾਜ਼ਮਾਂ ਦੇ ਹੱਕਾਂ ਨਾਲ ਸਮਝੌਤਾ ਨਹੀਂ ਕੀਤਾ। ਠੇਕੇਦਾਰੀ, ਆਊਟਸੋਰਸਿੰਗ, ਐੱਨ.ਪੀ.ਐੱਸ., ਯੂ.ਪੀ.ਐੱਸ., ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਸਿੱਧੇ ਵਿਦੇਸ਼ੀ ਨਿਵੇਸ਼, ਰੇਲਵੇ ਸਟੇਸ਼ਨਾਂ ਦੇ ਨਿਗਮੀਕਰਨ, ਨਿੱਜੀਕਰਨ, ਰੇਲਵੇ ਟਰੇਨਾਂ ਦੇ ਨਿੱਜੀਕਰਨ ਦੇ ਵਿਰੁੱਧ ਅਤੇ ਰੇਲਵੇ ‘ਚ ਨਵੀਂ ਭਰਤੀ, ਮੁਲਾਜ਼ਮਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਹਮੇਸ਼ਾ ਸੰਘਰਸ਼ ਦਾ ਰਾਹ ਅਪਣਾਇਆ ਹੈ।
ਸਰਵਜੀਤ ਸਿੰਘ ਨੇ ਕਿਹਾ ਕਿ ਬਾਕੀ ਦੋ ਯੂਨੀਅਨਾਂ ਸਿਰਫ਼ ਝੂਠ ਦਾ ਪ੍ਰਚਾਰ ਕਰ ਰਹੀਆਂ ਹਨ, ਜੇਕਰ ਉਨ੍ਹਾਂ ਨੇ ਕਦੇ ਮੁਲਾਜ਼ਮਾਂ ਲਈ ਕੁਝ ਕੀਤਾ ਹੈ ਤਾਂ ਉਹ ਪ੍ਰਚਾਰ ਕਰਨ ਲਈ ਸਾਹਮਣੇ ਆਉਣ, ਉਨ੍ਹਾਂ ਕੋਲ ਝੂਠ ਬੋਲਣ ਤੋਂ ਸਿਵਾਏ ਕੁਝ ਨਹੀਂ ਹੈ, ਦੋਵੇਂ ਯੂਨੀਅਨਾਂ ਯੂਪੀਐਸ ਨੂੰ ਲੈ ਕੇ ਕਰਮਚਾਰੀਆਂ ਵਿੱਚ ਭਰਮ ਭੁਲੇਖੇ ਆ ਰਹੇ ਹਨ, ਪਰ ਮੁਲਾਜ਼ਮ ਅਨਪੜ੍ਹ ਨਹੀਂ ਹਨ ਅਤੇ ਇਹਨਾਂ ਦੇ ਭਰਮਾਂ ਦੇ ਜਾਲ ਵਿੱਚ ਨਹੀਂ ਫਸਣਗੇ, ਇਸ ਲਈ ਆਰ ਸੀ ਐੱਫ ਦਾ ਹਰ ਮੁਲਾਜ਼ਮ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਨੂੰ ਵੱਡੀਆਂ ਵੋਟਾਂ ਨਾਲ ਜਿਤਾਉਣਗੇ।
ਆਰ ਸੀ ਐਫ ਇਮਪਲਾਈਜ ਯੂਨੀਅਨ ਦੇ ਜਥੇਬੰਧਕ ਸਕੱਤਰ ਭਰਤ ਰਾਜ ਨੇ ਕਿਹਾ ਕਿ ਯੂ.ਪੀ.ਐਸ ਸਕੀਮ 24 ਅਗਸਤ 2024 ਨੂੰ ਰੇਲਵੇ ਦੀਆਂ ਦੋਵੇਂ ਮਾਨਤਾ ਪ੍ਰਾਪਤ ਫੈਡਰੇਸ਼ਨਾਂ ਵੱਲੋਂ ਭਾਰਤ ਸਰਕਾਰ ਦੀ ਮਿਲੀਭੁਗਤ ਨਾਲ ਲਾਗੂ ਕੀਤੀ ਗਈ ਸੀ ਅਤੇ ਬੇਸ਼ਰਮੀ ਦੀ ਹੱਦ ਦੇਖੋ ਕਿ ਦੋਵੇਂ ਮਾਨਤਾ ਪ੍ਰਾਪਤ ਫੈਡਰੇਸ਼ਨਾਂ ਭਾਰਤ ਸਰਕਾਰ ਦੇ ਏਜੰਟ ਵਾਂਗ ਇਸ ਦੇ ਗੁਣਗਾਨ ਗਾ ਕੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ ਕਿ ਅਸਲ ਵਿੱਚ ਯੂਪੀਐਸ ਐਨਪੀਐਸ ਤੋਂ ਵੀ ਵੱਧ ਖ਼ਤਰਨਾਕ ਸਕੀਮ ਹੈ, ਜਿਸ ਵਿੱਚ ਮੁਲਾਜ਼ਮਾਂ ਦੀ ਮਿਹਨਤ ਦੀ ਕਮਾਈ ਖੋਹ ਲਈ ਜਾਵੇਗੀ। ਭਰਤ ਰਾਜ ਨੇ ਦੋਵਾਂ ਯੂਨੀਅਨਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਉਹ ਯੂ.ਪੀ.ਐੱਸ ਦੇ ਨਾਂ ‘ਤੇ ਮੁਲਾਜ਼ਮਾਂ ਤੋਂ ਵੋਟਾਂ ਮੰਗਣ ਅਤੇ ਦੇਖਣ ਕਿ ਮੁਲਾਜ਼ਮ ਉਨ੍ਹਾਂ ਨਾਲ ਕਿਵੇਂ ਭਜਾਉਂਦੇ ਹਨ। ਉਨ੍ਹਾਂ ਦੋਵੇਂ ਯੂਨੀਅਨਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਗੁੰਮਰਾਹ ਕਰਕੇ ਮੁਲਾਜ਼ਮਾਂ ਦਾ ਭਵਿੱਖ ਬਰਬਾਦ ਕਰਨਾ ਬੰਦ ਕਰਨ, ਨਹੀਂ ਤਾਂ ਮੁਲਾਜ਼ਮ ਵੋਟਾਂ ਚੋਟ ਦੇ ਨਾਲ ਇਨ੍ਹਾਂ ਨੂੰ ਸਬਕ ਸਿਖਾਉਣਗੇ। ਦੋਸਤੋ ਜੇਕਰ ਤੁਸੀਂ ਆਰ ਸੀ ਐੱਫ ਨੂੰ ਬਚਾਉਣਾ ਚਾਹੁੰਦੇ ਹੋ ਅਤੇ ਆਪਣਾ ਘਰ ਬਚਾਉਣਾ ਚਾਹੁੰਦੇ ਹੋ ਤਾਂ ਆਉਣ ਵਾਲੀ 4 ਦਸੰਬਰ ਨੂੰ ਘਰ ਦੀ ਮੋਹਰ ਲਗਾਓ ਅਤੇ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਨੂੰ ਭਾਰੀ ਵੋਟਾਂ ਨਾਲ ਜਿਤਾਓ ਤਾਂ ਜੋ ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਤੁਹਾਡੇ ਸਾਰੇ ਸੁਪਨੇ ਪੂਰੇ ਕਰ ਸਕੇ।
ਅੱਜ ਦੀ ਚੋਣ ਪ੍ਰਚਾਰ ਰੈਲੀ ਨੂੰ ਸਫਲ ਬਣਾਉਣ ਲਈ ਆਰ.ਸੀ.ਐਫ ਸ਼ੈੱਲ ਡਵੀਜ਼ਨ ਦੇ ਸਮੂਹ ਕਰਮਚਾਰੀਆਂ ਚਾਹੀ ਜਾਣ ਨੇ ਸਹਿਯੋਗ ਦਿੱਤਾ, ਜਿਸ ਵਿੱਚ ਮੁੱਖ ਤੌਰ ‘ਤੇ ਬਚਿੱਤਰ ਸਿੰਘ, ਨਰਿੰਦਰ ਕੁਮਾਰ, ਤਲਵਿੰਦਰ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਪਾਲ, ਸਾਕੇਤ ਕੁਮਾਰ ਯਾਦਵ, ਸੁਮਨ ਸੌਰਵ, ਸਮਰੇਸ਼, ਰਾਜੀਵ ਕੁਮਾਰ, ਰਾਕੇਸ਼ ਮਾਸਟਰ, ਪਰਵਿੰਦਰ ਸਿੰਘ, ਸਰਬਜੀਤ ਸਿੰਘ ਟਾਂਡਾ, ਗੁਰਵਿੰਦਰ ਸਿੰਘ ਆਦਿ ਨੇ ਮੁੱਖ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly