ਸਰਕਾਰ ਦੇ ਚਹੇਤੇ ਹੀ ਸੁਰੱਖਿਅਤ ਨਾ ਹੋਣ ਕਾਰਨ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ
ਦਿੜ੍ਹਬਾ ਨਕੋਦਰ ਮਹਿਤਪੁਰ ਮੰਡੀ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਵਿੱਚ ਆਏ ਦਿਨ ਵਧ ਰਹੀਆਂ ਲੁੱਟ ਖੋਹਾਂ, ਕਾਤਿਲ ਵਰਗੀਆਂ ਘਟਨਾਵਾਂ ਕਾਰਣ ਹਰ ਬਸ਼ਰ ਸਹਿਮ ਦੇ ਮਾਹੌਲ ਵਿਚ ਜੀਅ ਰਿਹਾ ਹੈ। ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਹੀ ਨਾਜੁਕ ਦੌਰ ਵਿਚ ਦੀ ਗੁਜ਼ਰ ਰਹੀ ਹੈ। ਗ੍ਰਹਿ ਮੰਤਰਾਲਾ ਬੇਸ਼ਕ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ ਪਰ ਪੰਜਾਬ ਵਿਚ ਅਮਨ ਸ਼ਾਂਤੀ ਨੂੰ ਗ੍ਰਹਿਣ ਲੱਗਿਆ ਹੋਇਆ ਹੈ। ਪੁਲੀਸ ਵਿਭਾਗ ਦੀ ਅੱਖਾਂ ਹੇਠ ਅਦਾਲਤਾਂ ਵਲੋਂ ਭਗੌੜੇ ਕਰਾਰ ਕੀਤੇ ਕਥਿਤ ਮੁਜਰਮ ਵੀ ਆਰਾਮ ਨਾਲ ਘੁੰਮ ਰਹੇ ਹਨ। ਅਜਿਹੇ ਵਿਚ ਆਮ ਨਾਗਰਿਕ ਦਾ ਸੁਰੱਖਿਅਤ ਰਹਿਣਾ ਰੱਬ ਆਸਰੇ ਹੀ ਹੈ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਦੇ ਹਲਕੇ ਦੇ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਹਨ। ਪ੍ਰਸਾਸਨ ਦੀ ਮਨਮਰਜ਼ੀ ਅਤੇ ਮੰਤਰੀ ਜੀ ਦੀ ਅਣਦੇਖੀ ਕਾਰਨ ਅੱਜ ਉਹ ਲ਼ੋਕ ਵੀ ਨਿਰਾਸ ਹਨ ਜਿਨ੍ਹਾਂ ਨੇ ਕਦੇ ਚੋਣਾਂ ਵਿਚ ਉਹਨਾਂ ਨੂੰ ਜਿਤਾਉਣ ਲਈ ਸਿਰਧੜ ਦੀ ਬਾਜੀ ਲਾਈ ਸੀ। ਹਰ ਵਰਕਰ ਨਿਰਾਸਾ ਵਿਚ ਹੈ। ਕਿਸੇ ਦੀ ਕੋਈ ਸੁਣਵਾਈ ਨਹੀਂ ਹੈ। ਅਫ਼ਸਰ ਮਨਮਾਨੀਆਂ ਤੇ ਉੱਤਰੇ ਹੋਏ ਹਨ। ਅਜਿਹੇ ਵਿਚ ਹੀ ਬੀਤੇ ਕੱਲ੍ਹ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਦਰਸ਼ਨ ਸਿੰਘ ਘੁਮਾਣ ਦੇ ਘਰ ਚੋਰੀ ਹੋਣ ਦੀ ਖਬਰ ਨੇ ਹਲਕੇ ਵਿੱਚ ਮਾਹੌਲ ਬਹੁਤ ਹੀ ਸਹਿਮ ਵਾਲਾ ਬਣਾ ਦਿੱਤਾ ਹੈ। ਪਿੱਛਲੇ ਦੋ ਢਾਈ ਦਹਾਕੇ ਤੋਂ ਹਲਕੇ ਦੀ ਸਿਆਸਤ ਵਿੱਚ ਸਰਗਰਮ ਘੁਮਾਣ ਵੱਖ ਵੱਖ ਸਰਕਾਰਾਂ ਸਮੇਂ ਕਾਫ਼ੀ ਅਸਰ ਰਸੂਖ ਵਾਲੇ ਆਹੁਦਿਆ ਤੇ ਰਹਿ ਚੁੱਕੇ ਹਨ। ਅੱਜਕਲ ਉਹ ਸ੍ਰ ਚੀਮਾਂ ਦੇ ਨੇੜਲੇ ਬਣੇ ਹੋਏ ਹਨ। ਉਹਨਾਂ ਦੀ ਮਾਤਾ ਗੁਰਦੇਵ ਕੌਰ ਪਤਨੀ ਤਾਰਾ ਸਿੰਘ ਵਾਸੀ ਜਨਾਲ ਰੋਡ ਦਿੜ੍ਹਬਾ ਨੇ ਪੁਲਸ ਕੋਲ਼ ਸਕਾਇਤ ਦਰਜ ਕਰਵਾਈ ਹੈ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਹਨਾ ਦੇ ਘਰ ਵਿੱਚ ਦਾਖਿਲ ਹੋ ਕੇ ਉਹਨਾਂ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ ਹਨ। ਅਜਿਹੇ ਵਿਚ ਆਮ ਲੋਕਾਂ ਦਾ ਜੀਵਨ ਹੁਣ ਰੱਬ ਦੇ ਭਰੋਸੇ ਹੀ ਟਿਕ ਗਿਆ ਹੈ। ਪਿੱਛਲੇ ਸਮੇਂ ਤੋਂ ਦਿੜ੍ਹਬਾ ਹਲਕੇ ਅੰਦਰ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਨ੍ਹਾਂ ਨੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly