ਅੰਬੇਡਕਰਵਾਦੀ ਮਹਿਮਾਨਾਂ ਨੇ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦਾ ਦੌਰਾ ਕੀਤਾ।

(ਸਮਾਜ ਵੀਕਲੀ) ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ 25 ਨਵੰਬਰ 2024 ਨੂੰ ਸ਼੍ਰੀ ਸੀ.ਐਲ. ਸ਼ੀਹਮਾਰ ਜੀ (ਜਨਰਲ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ), ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਮਨਜੀਤ ਕੌਰ ਜੀ (ਪੰਜਾਬ ਨੈਸ਼ਨਲ ਬੈਂਕ ਲਾਂਬੜਾ), ਉਨ੍ਹਾਂ ਦੇ ਪੁੱਤਰ ਸ਼੍ਰੀ ਗੌਰਵ ਸ਼ੀਹਮਾਰ (ਕੈਨੇਡਾ) ਅਤੇ ਉਨ੍ਹਾਂ ਦੀ ਬੇਟੀ ਕੁਮਾਰੀ ਸੇਵੀ ਸ਼ੀਹਮਾਰ (ਕੈਨੇਡਾ) ਨੇ ਸਕੂਲ ਦਾ ਦੌਰਾ ਕੀਤਾ। ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੌਧ ਜੀ ਅਤੇ ਸਕੂਲ ਪ੍ਰਬੰਧਕ ਸ਼੍ਰੀਮਤੀ ਸੁਨੀਲ ਕੁਮਾਰੀ ਜੀ ਨੇ ਫੁੱਲ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਸੀ.ਐਲ. ਸ਼ੀਹਮਾਰ ਜੀ ਅਤੇ ਉਨ੍ਹਾਂ ਦੀ ਪਤਨੀ ਸ਼ੁਰੂ ਤੋਂ ਹੀ ਬੋਧੀਸਤਵ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਅਤੇ ਸਕੂਲ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੱਤੀ ਹੈ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣ। ਇਸ ਮੰਤਵ ਲਈ ਬੱਚਿਆਂ ਨੇ ਅਤੇ ਸ਼੍ਰੀ ਸੀ.ਐਲ. ਸ਼ੀਹਮਾਰ ਜੀ ਨੇ ਸਕੂਲ ਦੇ ਵਿਕਾਸ ਲਈ 1,25,000/- ਰੁਪਏ ਦਾ ਚੈੱਕ ਭੇਟ ਕੀਤਾ।ਜੋ ਕਿ ਹੋਰ ਬੱਚਿਆਂ ਲਈ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਹੈ।ਇਸ ਤੋਂ ਹੋਰ ਬੱਚਿਆਂ ਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਉਹ ਵੀ ਬੋਧੀਸਤਵ ਸਕੂਲ ਅਤੇ ਇਸ ਸੰਸਥਾ ਵਲੋਂ ਹੋਰ ਨਵੇਂ ਬਣਨ ਵਾਲੇ ਸਕੂਲ ਦੀ ਮਦਦ ਕਰਦੇ ਰਹਿਣ।ਸਾਰੇ ਮਹਿਮਾਨਾਂ ਨੇ ਸਕੂਲ ਦੀ ਸ਼ਲਾਘਾ ਕੀਤੀ ਅਤੇ ਇਸ ਨਾਲ ਜੁੜੇ ਰਹਿਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੌਧ ਜੀ ਨੇ ਬਾਬਾ ਸਾਹਿਬ ਦੁਆਰਾ ਲਿਖੀ ਕਿਤਾਬ ਧਾਰਮਿਕ ਗ੍ਰੰਥ’ਬੁੱਧਾ ਐਂਡ ਹਿਜ਼ ਧੰਮਾ’ ਮਹਿਮਾਨਾਂ ਨੂੰ ਭੇਂਟ ਕੀਤੀ ਅਤੇ ਆਏ ਮਹਿਮਾਨਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

 

ਸਕੂਲ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ:
ਸ਼੍ਰੀ ਹੁਸਨ ਲਾਲ ਜੀ: 9988393442

 

Previous articleਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ।
Next articleबोधिसत्व अंबेडकर पब्लिक सीनियर सेकेंडरी स्कूल में मनाया गया संविधान दिवस