2007 ਤੋਂ ਪਿੰਡਾਂ ਵਿਚ ਕੰਮ ਕਰ ਰਹੇ ਸਫਾਈ ਮਜ਼ਦੂਰਾਂ ਨੂੰ ਮਿਲ ਰਿਹੇ ਮਾਣ ਭੱਤੇ ਨੂੰ ਪੰਜਾਬ ਸਰਕਾਰ ਦੁਆਰਾ ਲਾਗੂ ਕਰੇ : ਪ੍ਰੇਮ ਸਾਰਸਰ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਡੈਮੋਕਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਦੀ ਅਗਵਾਈ ਹੇਠ ਪਿੰਡ ਟਾਹਲੀ ਜਿਲਾ ਹੁਸ਼ਿਆਰਪੁਰ ਵਿਖੇ ਕੀਤੀ ਗਈ! ਇਸ ਮੀਟਿੰਗ ਵਿੱਚ ਡੇਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਵੀ ਉਚੇਚੇ ਤੌਰ ਤੇ ਪਹੁੰਚੇ ਗੁਰਮੁਖ ਸਿੰਘ ਖੋਸਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਅੱਜ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਮੈਂ ਦੇਸ਼ ਦੇ ਅਸਲੀ ਹੀਰੋ ਸਫਾਈ ਮਜਦੂਰਾਂ ਨਾਲ ਮੀਟਿੰਗ ਕਰ ਰਿਹਾ ਤੇ ਉਹਨਾਂ ਨੂੰ ਆ ਰਹੀਆਂ ਦੁੱਖ ਤਕਲੀਫਾਂ ਨੂੰ ਵੀ ਸਾਂਝਾ ਕਰ ਰਿਹਾ ਹਾਂ! ਉਹਨਾਂ ਨੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਹੋਵੇ ਜਾਂ ਭਾਵੇਂ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਉਹਨਾਂ ਨੇ ਸਫਾਈ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਹਮੇਸ਼ਾ ਹੀ ਅਣਦੇਖਾ ਕੀਤਾ ਹੈ! ਗੁਰਮੁਖ ਸਿੰਘ ਖੋਸਲਾ ਨੇ ਬਹੁਤ ਹੀ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਖਾਸ ਕਰਕੇ ਪਿੰਡਾਂ ਵਿੱਚ ਸਫਾਈ ਕਰਨ ਵਾਲੇ ਮਜ਼ਦੂਰਾਂ ਦੇ ਬੱਚੇ ਅੱਜ ਵੀ ਵਿਦਿਆ ਤੋਂ ਵਾਂਝੇ ਹੁੰਦੇ ਜਾ ਰਹੇ ਹਨ! ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਇਸ ਵੱਲ ਕੋਈ ਧਿਆਨ ਦੇ ਰਹੀ ਹੈ! ਗੁਰਮੁਖ ਸਿੰਘ ਖੋਸਲਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸਫਾਈ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਪੱਕੇ ਕੀਤਾ ਜਾਵੇ ਅਤੇ ਠੇਕੇਦਾਰੀ ਪ੍ਰਥਾ ਨੂੰ ਬਿਲਕੁਲ ਖਤਮ ਕੀਤਾ ਜਾਵੇ! ਇਸ ਮੌਕੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਵੱਲੋਂ ਸਫਾਈ ਮਜ਼ਦੂਰ ਵਿੰਗ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਪ੍ਰਵੀਨ ਦਾਸ ਕਲੋਸੀਆ ਨੂੰ ਸਫਾਈ ਮਜ਼ਦੂਰ ਵਿੰਗ ਦੇ ਉਪ ਪ੍ਰਧਾਨ ਪੰਜਾਬ, ਗੁੱਡੂ ਨਾਥ ਪ੍ਰਧਾਨ ਜਿਲਾ ਹੁਸ਼ਿਆਰਪੁਰ, ਰਾਜਬੀਰ ਰਾਜੂ ਉਪ ਪ੍ਰਧਾਨ ਜਿਲਾ ਹੁਸ਼ਿਆਰਪੁਰ, ਗੁਲਸ਼ਨ ਗੀਰੀ ਪ੍ਰਧਾਨ ਜਿਲਾ ਤਰਨ ਤਰਨ ਸਾਹਿਬ, ਨੇਮੀ ਦਾਸ ਉਪ ਪ੍ਰਧਾਨ ਜਿਲ੍ਹਾ ਤਰਨ ਤਾਰਨ ਸਾਹਿਬ, ਬੀਰੂ ਨਾਥ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ, ਬਿਸ਼ਨ ਦਾਸ ਉਪ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ, ਰਾਜ ਕੁਮਾਰ ਮਹਿਤਾ ਜਨਰਲ ਸਕੱਤਰ ਜਿਲ੍ਹਾ ਅੰਮ੍ਰਿਤਸਰ, ਮਨੋਰੀ ਲਾਲ ਪ੍ਰਧਾਨ ਜਿਲਾ ਜਲੰਧਰ, ਲੀਲਾ ਰਾਮ ਉਪ ਪ੍ਰਧਾਨ ਜਿਲਾ ਜਲੰਧਰ, ਮਹਾਰਾਜ ਸਿੰਘ ਪ੍ਰਧਾਨ ਜਿਲ੍ਹਾ ਗੁਰਦਾਸਪੁਰ, ਬਣੇ ਸਿੰਘ ਉਪ ਪ੍ਰਧਾਨ ਜਿਲਾ ਕਪੂਰਥਲਾ ਨੂੰ ਨਿਯੁਕਤ ਕੀਤਾ ਗਿਆ! ਇਸ ਮੌਕੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਚੇਅਰਮੈਨ ਪ੍ਰੇਮ ਸਾਰਸਰ ਨੇ ਕਿਹਾ ਕਿ 2007 ਤੋਂ ਸਫਾਈ ਮਜ਼ਦੂਰਾਂ ਨੂੰ ਮਿਲਣ ਵਾਲਾ ਮਾਣ ਭੱਤਾ 2012 ਵਿੱਚ ਬੰਦ ਕਰ ਦਿੱਤਾ ਗਿਆ ਸੀ ! ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਸਫਾਈ ਕਰਨ ਵਾਲੇ ਮਜ਼ਦੂਰਾਂ ਨੂੰ ਮਿਲ ਰਹੇ ਮਾਣ ਭੱਤੇ ਨੂੰ ਦੁਬਾਰਾ ਤੁਰੰਤ ਲਾਗੂ ਕੀਤਾ ਜਾਵੇ ਅਤੇ 2012 ਤੋਂ ਬੰਦ ਕੀਤੇ ਗਏ ਮਾਣ ਭੱਤੇ ਦੇ ਅੱਜ ਤੱਕ ਦੇ ਸਾਰੇ ਪੈਸੇ ਸਫਾਈ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾਏ ਜਾਣ! ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੂੰ, ਪੰਨਾ ਦਾਸ, ਸੁਰੇਸ਼ ਬਟਾਲਾ, ਸੁਭਾਸ਼ ਦਿੱਲੀ, ਰਾਮ ਨਿਵਾਸ, ਸੁਨੀਲ ਟਾਹਲੀ, ਸੁੰਦਰ ਨਾਥ ਆਦਿ ਸਾਥੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly