ਪੰਜਾਬ ਦੇ ਬੁੱਧਿਸਟਾਂ ਵਲੋਂ ਵੱਖ- ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਰਧਾਨ ਮੰਤਰੀ, ਬਿਹਾਰ ਦੇ ਮੁੱਖ ਮੰਤਰੀ ਅਤੇ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਗਿਆ     

             *ਬੁੱਧ ਗਯਾ ਮਹਾਂ ਬੁੱਧ ਵਿਹਾਰ ਨੂੰ ਗੈਰ ਬੋਧੀਆ ਤੋਂ ਆਜ਼ਾਦ ਕੀਤਾ ਜਾਵੇ ਅਤੇ ਬੁੱਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ 

ਸਮਾਜ ਵੀਕਲੀ  ਯੂ ਕੇ

                         ਜਲੰਧਰ, 26 ਨਵੰਬਰ (ਪਰਮਜੀਤ ਜੱਸਲ)-ਅੱਜ ਸੰਵਿਧਾਨ ਦਿਵਸ ‘ਤੇ ਪੰਜਾਬ ਦੇ ਬੁੱਧਿਸ਼ਟਾਂ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਸੰਸਥਾਵਾਂ, ਅੰਬੇਡਕਰੀ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਮਾਨਯੋਗ ਰਾਸ਼ਟਰਪਤੀ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਬਿਹਾਰ ਦੇ ਮੁੱਖ ਮੰਤਰੀ ਜੀ ਦੇ ਨਾਮ ‘ਤੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ , ਉੱਚ ਅਧਿਕਾਰੀਆਂ  ਨੂੰ ਮੈਮੋਰੰਡਮ ਦਿੱਤੇ ਗਏ। ਇਸੇ ਤਹਿਤ ਅੱਜ ਜ਼ਿਲ੍ਹਾ ਜਲੰਧਰ ਦੇ ਬੁੱਧਿਸਟਾਂ, ਅੰਬੇਡਕਰੀ ਸੰਸਥਾਵਾਂ ਦੇ ਅਹੁਦੇਦਾਰਾਂ , ਘੱਟ ਗਿਣਤੀ ਸੰਸਥਾਵਾਂ ਦੇ ਪ੍ਰਤੀਨਿਧਾਂ ਵਲੋਂ ਡਿਪਟੀ ਕਮਿਸ਼ਨਰ  ਜੀ ਨੂੰ ਮੈਮੋਰੰਡਮ ਦਿੱਤਾ ਗਿਆ।ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਮਹਾਂ ਬੋਧੀ ਮੰਦਰ (ਮਹਾਂ ਵਿਹਾਰ) ਬੁੱਧ ਗਯਾ ਦਾ ਐਕਟ 1949 ਖਤਮ ਕੀਤਾ ਜਾਵੇ ਅਤੇ ਮਹਾਂਬੁੱਧ ਵਿਹਾਰ ਬੁੱਧ ਗਯਾ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਤਹਿਸੀਲ ਕੰਪਲੈਕਸ ਜਲੰਧਰ ਵਿਖੇ ਬਾਬਾ ਸਾਹਿਬ ਡਾ. ਬੀ .ਆਰ. ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਆਗੂਆਂ ਨੇ ਫੁੱਲਾਂ ਦੇ ਹਾਰ ਪਹਿਨਾਏ  ਅਤੇ ‘ਸੰਵਿਧਾਨ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ।
   ‘ਸੰਵਿਧਾਨ ਦਿਵਸ’ ਤੇ ਐਡਵੋਕੇਟ ਹਰਭਜਨ ਸਾਂਪਲਾ  ਨੇ ਕਿਹਾ ਕਿ ਮਹਾਂਬੋਧੀ ਮਹਾਂ ਵਿਹਾਰ ਮੰਦਰ ਬੁੱਧ ਗਯਾ ਦੀ ਪ੍ਰਬੰਧਕੀ ਕਮੇਟੀ ਵਿੱਚ ਚਾਰ ਭਿਖਸ਼ੂ ਬੋਧੀ ਅਤੇ ਚਾਰ ਗੈਰਬੋਧੀ ਰੱਖੇ ਗਏ ਹਨ । ਜ਼ਿਲ੍ਹਾ ਗਯਾ ਦਾ ਡੀ.ਐਮ. ਜੋ ਵੀ ਹੋਵੇਗਾ ,ਇਸ ਕਮੇਟੀ ਦਾ ਚੇਅਰਮੈਨ ਹੋਵੇਗਾ ।ਜਿਸ ਨਾਲ ਗੈਰ ਬੁੱਧਿਸ਼ਟਾਂ ਦੀ ਗਿਣਤੀ ਪੰਜ ਹੋ ਜਾਂਦੀ ਹੈ ਅਤੇ ਇਹ ਪੰਜ ਮੈਂਬਰ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਬੁੱਧ ਧਰਮ ਦੇ ਹਿੱਤਾਂ ਵਿਰੁੱਧ ਕੰਮ ਕਰਦੇ ਹਨ ।ਜਿਸ ਨਾਲ ਬੋਧੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਬੁੱਧ ਧਰਮ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ।ਇਸ ਲਈ ਬੁੱਧ ਗਯਾ ਟੈਂਪਲ ਐਕਟ 1949 ਨੂੰ ਖਤਮ ਕੀਤਾ ਜਾਵੇ ਅਤੇ ਮਹਾਂਬੋਧੀ ਮਹਾਂ ਵਿਹਾਰ ਬੁੱਧ ਗਯਾ ਦਾ ਕੰਟਰੋਲ ਨਿਰੋਲ  ਬੁੱਧਿਸ਼ਟਾਂ ਨੂੰ ਸੌਂਪਿਆ ਜਾਵੇ। ਸ਼੍ਰੀ ਸਾਂਪਲਾ ਜੀ ਨੇ ਇਹ ਵੀ ਮੰਗ ਕੀਤੀ ਕਿ ਘੱਟ ਗਿਣਤੀ ਕਮਿਸ਼ਨ ਵਿੱਚ ਬੋਧੀਆਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾਵੇ । ਪੰਜਾਬ ਸਰਕਾਰ ਬੁੱਧ ਪੂਰਨਿਮਾ ‘ਤੇ ਗਜ਼ਟਿਡ ਛੁੱਟੀ ਦਾ ਐਲਾਨ ਵੀ ਕਰੇ।
ਪੋ੍ .ਡਾ. ਗਿਆਨ ਚੰਦਰ ਕੌਲ ਜਨਰਲ ਸਕੱਤਰ ਅੰਬੇਡਕਰ ਭਵਨ ਟਰੱਸਟ ਜਲੰਧਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ‘ਚ ਆਰਟੀਕਲ 25 ਅਤੇ 26 ਧਾਰਮਿਕ ਆਜ਼ਾਦੀ ਦਾ ਮੌਲਿਕ ਅਧਿਕਾਰ ਹਨ। ਜਿਸ ਦੇ ਤਹਿਤ ਹਰ ਵਿਅਕਤੀ ਨੂੰ ਆਪਣੇ- ਆਪਣੇ ਧਰਮ ਨੂੰ ਮੰਨਣ ਅਤੇ ਪ੍ਰਚਾਰ ਪ੍ਰਸਾਰ ਕਰਨ ਦਾ ਅਧਿਕਾਰ ਹੈ। ਅਸੀਂ ਆਪਣੇ ਧਾਰਮਿਕ ਸੰਸਥਾਵਾਂ ਦਾ ਸੰਚਾਲਨ ਆਪ ਕਰ ਸਕਦੇ ਹਾਂ ਤਾਂ ਫਿਰ ਬੁੱਧ ਧਰਮ ਦੇ ਕੰਮਾਂ ਵਿੱਚ ਗੈਰ ਬੋਧੀਆਂ ਵਲੋਂ ਦਖਲ ਅੰਦਾਜ਼ੀ ਕਰਨਾ ਠੀਕ ਨਹੀਂ ਹੈ ।ਇਸ ਨਾਲ ਧਰਮ ਨਿਰਪੱਖਤਾ ਕਮਜ਼ੋਰ ਹੁੰਦੀ ਹੈ ,ਇਸ ਲਈ ਮਹਾਂਬੋਧੀ ਮੰਦਰ ਬੁੱਧ ਗਯਾ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕੀਤਾ ਜਾਵੇ ਅਤੇ ਇਸ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪ ਦਿੱਤਾ ਜਾਵੇ ।
ਬੋਧੀ ਭਿਖਸ਼ੂ ਚੰਦਰ ਕੀਰਤੀ ਨੇ ਕਿਹਾ ਕਿ ਭਾਰਤ ਦੇ ਸਿੱਖ ,ਮੁਸਲਮਾਨ ,ਇਸਾਈ ਅਤੇ ਜੈਨ ਭਾਈਚਾਰੇ ਦੇ ਧਾਰਮਿਕ ਸੰਸਥਾਵਾਂ ਵਿੱਚ ਦੂਸਰੇ ਧਰਮਾਂ ਦੇ ਮੈਂਬਰ ਨਹੀਂ ਹਨ ।ਇਸ ਲਈ ਬੁੱਧ ਧਰਮ ਦੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਵੀ ਬੁੱਧਿਸ਼ਟਾਂ ਰਾਹੀਂ ਕੀਤਾ ਜਾਵੇ। ਮਹਾਂਬੋਧੀ ਮੰਦਰ ਬੁੱਧ ਗਯਾ ਦੀ ਪ੍ਰਬੰਧਕੀ ਕਮੇਟੀ ਨਿਰੋਲ ਬੁੱਧਿਸ਼ਟਾਂ ਦੀ ਹੋਵੇ ਅਤੇ 1949 ਦੇ ਕਾਨੂੰਨ ਨੂੰ ਰੱਦ ਕੀਤਾ ਜਾਵੇ।
ਪ੍ਰਿੰਸੀਪਲ ਪਰਮਜੀਤ ਜੱਸਲ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਨੇ ‘ਸੰਵਿਧਾਨ ਦਿਵਸ’ ਮੌਕੇ ਸਭ ਨੂੰ ਵਧਾਈ ਦਿੱਤੀ।
ਇਹਨਾਂ ਤੋਂ ਇਲਾਵਾ ਹੋਰ ਬੁੱਧਿਸ਼ਟ ,ਅੰਬੇਡਕਰੀ ਅਤੇ ਘੱਟ ਗਿਣਤੀ ਕੌਮਾਂ ਦੇ ਆਗੂਆਂ ਵਿੱਚ ਸ਼੍ਰੀ ਬਲਦੇਵ ਰਾਜ ਜੱਸਲ, ,ਸ਼ਾਮ ਲਾਲ ਜੱਸਲ ਨਿਊਜ਼ੀਲੈਂਡ , ਚਮਨ ਲਾਲ ,ਮੇਜਰ ਸਿੰਘ,ਸ੍ਰੀ ਅਸ਼ਵਨੀ ਕੁਮਾਰ ,ਰਾਜ ਕੁਮਾਰ, ਐਡਵੋਕੇਟ ਜਸਵਿੰਦਰ ਕੁਮਾਰ ,ਰੂਪ ਲਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਜਲੰਧਰ ਛਾਉਣੀ, ਦੀਪਕ ਨਾਹਰ ਚੇਅਰਮੈਨ ਨੈਸ਼ਨਲ ਵਾਲਮੀਕ ਸਭਾ ਜਲੰਧਰ ,ਆਈਜੈਕ ਮਸੀਹ ,ਐਡਵੋਕੇਟ ਮੁਹੰਮਦ ਰਫੀਕ ਆਜ਼ਾਦ  , ਬਲਦੇਵ ਰਾਜ ਭਾਰਦਵਾਜ,ਜਨਰਲ ਸਕੱਤਰ ਡਾ. ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ) ਪੰਜਾਬ, ਸਤਵਿੰਦਰ ਮਡਾਰ   ਏਕਤਾ ਸੰਸਥਾ ਅਤੇ  ਸੋਹਣ ਲਾਲ  ਡੀ.ਪੀ.ਆਈ.(ਸੇਵਾ ਮੁਕਤ), ਹਰਮੇਸ਼ ਜੱਸਲ ਸਿਧਾਰਥ ਨਗਰ, ਹੁਸਨ ਲਾਲ ਬੌਧ ਪ੍ਰਧਾਨ ਭਾਰਤੀਆਂ ਬੁੱਧਿਸ਼ਟ ਸੁਸਾਇਟੀ ਪੰਜਾਬ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਇਹਨਾਂ ਤੋਂ ਇਲਾਵਾ ਮਾਸਟਰ ਰਾਮ ਲਾਲ ,ਲਹਿੰਬਰ ਬੰਗੜ, ਲਾਲ ਚੰਦ ਸਾਂਪਲਾ, ਹਰਭਜਨ ਨਿਮਤਾ, ਗੁਰਮੀਤ ਸਾਂਪਲਾ,  ਚਮਨ ਸਾਂਪਲਾ ਲੈਕਚਰਾਰ ਰਿਟਾ. , ਡਾ. ਸਤਪਾਲ, , ਰਾਮ ਨਾਥ ਸੁੰਡਾ, ਚੈਂਚਲ ਬੌਧ ਸਿਧਾਰਥ ਨਗਰ, ਸੰਦੀਪ ਕੁਮਾਰ ਕੁੱਕੜ ਪਿੰਡ, ਐਡਵੋਕੇਟ ਬਾਸੂ ਦੇਵ ਗਿੱਲ , ਮੇਹਰ ਚੰਦ (ਬਾਮਸੇਫ), ਕ੍ਰਿਸ਼ਨ ਲਾਲ, ਬਿਹਾਰੀ  ਲਾਲ ਗਿੰਡਾ,   ਦੇਵ ਰਾਜ ਮਾਹੀ, ਦੀਪਕ ਕੁਮਾਰ, ਨਰਿੰਦਰ ਚੋਪੜਾ ਨੰਗਲ ਕਰਾਰ ਖਾਂ, ਸੁਰਿੰਦਰ ਮਿੰਟਾ, ਨਰੇਸ਼ ਪਾਲ ਨੰਗਲ ਕਰਾਰ ਖਾਂ, ਮੁਲਖ ਰਾਜ ਲੱਖਣਪਾਲ, ਡੀ.ਆਰ. ਮਾਹੀ, ਨਰੇਸ਼ ਮਕਸੂਦਾਂ, ਰਜਿੰਦਰ ਕੁਮਾਰ ਜੱਸਲ, ਗੁਰਪਾਲ ਪਾਲੀ,ਮਨਜੀਤ ਸਿੰਘ ਵਾਲੀਆ , ਨਿਰਮਲ ਬਿੰਜੀ ਆਦਿ ਹਾਜ਼ਰ ਸਨ।ਲੀਗਲ ਅਵੇਅਰਨੈਸ ਮੰਚ, ਪੰਜਾਬ ਵਲੋਂ ਐਡਵੋਕੇਟ ਰਜਿੰਦਰ ਆਜ਼ਾਦ, ਐਡਵੋਕੇਟ ਰਾਮ ਕ੍ਰਿਸ਼ਨ ਚੋਪੜਾ, ਐਡਵੋਕੇਟ ਰਾਜ ਕੁਮਾਰ ਬੈਂਸ, ਐਡਵੋਕੇਟ ਮਹਿੰਦਰ ਪਾਲ ਅਤੇ ਐਡਵੋਕੇਟ ਜਸਵਿੰਦਰ ਕੁਮਾਰ  ਆਦਿ  ਨੇ ਮੰਗ ਕੀਤੀ ਕਿ ਬੋਧ ਗਯਾ ਟੈਂਪਲ ਐਕਟ 1949 ਨੂੰ ਰੱਦ ਕਰਕੇ ਮਹਾਂਬੁੱਧ ਵਿਹਾਰ ਬੁੱਧ ਗਯਾ ਦਾ ਕੰਟਰੋਲ ਬੁੱਧਿਸ਼ਟਾਂ ਨੂੰ ਦਿੱਤਾ ਜਾਵੇ।
                    ਬੋਧੀ ਅਤੇ ਅੰਬੇਡਕਰੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਭਵਿੱਖ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Previous articleਹੁਸ਼ਿਆਰਪੁਰ ਪੰਚਸ਼ੀਲ ਬੁੱਧ ਵਿਹਾਰ ਵੱਲੋਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ
Next article“ਦਲ ਖਾਲਸਾ” ਦੇ ਨੌਜਵਾਨਾਂ ਨੇ ਨਸ਼ਿਆ ਦੇ ਵਿਰੋਧ ਵਿੱਚ ਕੱਢੀ ਰੈਲੀ ।