ਸਮਾਜ ਵੀਕਲੀ ਯੂ ਕੇ
ਮਿਤੀ 26 ਨਵੰਬਰ, 2024 ਨੂੰ AIBF (All INDIA BUDDHIST FORUM) ਦੇ ਬੈਨਰ ਹੇਠ ਸਾਰੇ ਭਾਰਤ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਜੀ ਅਤੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਭਾਰਤ ਦੇ ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ ਹੁਸ਼ਿਆਰਪੁਰ ਪੰਚਸ਼ੀਲ ਬੁੱਧ ਵਿਹਾਰ ਵੱਲੋਂ ਹੁਸ਼ਿਆਰਪੁਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ AIBF ਵੱਲੋਂ ਅੱਗੇ ਲਿਖੀਆਂ ਮੰਗਾਂ ਰੱਖੀਆਂ ਗਈਆਂ ਹਨ-
1.ਬੀਟੀ ਐਕਟ 1949 ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨਾ ।
2.ਇਕ ਸੁਤੰਤਰ ਬੋਧੀ ਪ੍ਬੰਧਨ ਟਰੱਸਟ ਦਾ ਗੱਠਨ ਕਰਨਾ ।
3.ਇਸ ਤਹਿਤ ਮਾਨਯੋਗ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਜੀ ਨੂੰ ਪਟੀਸ਼ਨ ।
4.ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੁਆਰਾ ਸਮੀਖਿਆ ਕਰਨਾ ਸ਼ਾਮਿਲ ਹੈ।
ਇਸ ਮੌਕੇ ਪ੍ਰੋ: ਮੇਜਰ ਸਿੰਘ, ਸ਼੍ਰੀ ਲਖਵੀਰ ਸਿੰਘ, ਸ਼੍ਰੀ ਅਮਰਜੀਤ ਸਿੰਘ, ਐਡਵੋਕੇਟ ਧਰਮਿੰਦਰ ਦਾਦਰਾ, ਬਿੰਦਰ ਸਰੋਆ ਜੀ, ਐਡਵੋਕੇਟ ਰਣਜੀਤ ਕਲਸੀ, ਸ਼੍ਰੀ ਚਮਨ ਲਾਲ, ਸ਼੍ਰੀ ਤੇਜੂ ਰਾਮ ਅਤੇ ਸ਼੍ਰੀ ਸਵਰਨ ਚੰਦ ਜੀ ਹਾਜ਼ਿਰ ਸਨ ।