ਵਾਤਾਵਰਨ ਦੀ ਸਵੱਛਤਾ ਲਈ ਸਰਕਾਰ ਚੁੱਕੇ ਤੁਰੰਤ ਕਦਮ
ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )-35 ਕਰੋੜ ਰੁਪਏ ਖਰਚ ਕੇ ਵੀ ਕਾਲਾ ਸੰਘਿਆਂ ਡਰੇਨ ਵਿੱਚ ਸੀਵਰੇਜ ਦਾ ਡਿਸਪੋਜ਼ਲ ਪਾਇਆ। ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਕਾਲਾ ਸੰਘਿਆਂ ਡਰੇਨ ਨੂੰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਪੱਥਰ ਲਾ ਕੇ ਪੱਕਿਆਂ ਕਰਨ ਲਈ ਸਰਕਾਰ ਨੇ 35 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਪਿੰਡ ਗੁਦਾਈ ਪੁਰ ਅਤੇ ਬਿਸਤ ਨਹਿਰ ਦੀ ਸਾਈਫਨ ਤੱਕ ਹੀ ਕੰਮ ਹੋਇਆ ਅਤੇ 14 ਕਿਲੋਮੀਟਰ ਦਾ ਕੰਮ ਹੋਣਾ ਬਾਕੀ ਹੈ ਪਰ ਡਰੇਨ ਵਿੱਚ ਕਈ ਥਾਵਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਪਾ ਵੀ ਦਿੱਤਾ ਹੈ। ਵਾਤਾਵਰਣ ਪ੍ਰੇਮੀ ਭਗਤ ਸੋਮ ਨਾਥ ਮਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਡਰੇਨ ਵਿੱਚ ਫੈਲੀ ਗੰਦਗੀ ਨੂੰ ਖਤਮ ਕਰਨ ਲਈ ਸਰਕਾਰ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਫਿਹਲ ਹੋਏ ਹਨ। ਦੂਜੇ ਪਾਸੇ ਫੋਕਲ ਪੁਆਇੰਟ ਜਲੰਧਰ ਵਿੱਚ ਕਾਲਾ ਸੰਘਿਆਂ ਡਰੇਨ ਨਾਲ ਲੱਗਦੇ ਗ੍ਰੀਨ ਬੈਲਟ ਪਲਾਟਾਂ ਦਾ ਵਿਕਾਸ ਨਹੀਂ ਕੀਤਾ ਸਗੋਂ ਗ੍ਰੀਨ ਬੈਲਟ ਪਲਾਟ ਜਿਸ ਦੀ ਸਾਂਭ-ਸੰਭਾਲ ਕੀਤੀ ਗਈ ਸੀ ,ਉਹ ਵੀ ਉਦਯੋਗਿਕ ਵਰਤੋਂ ਲਈ ਮਨਜ਼ੂਰ ਕਰ ਦਿੱਤੇ। ਹਰੇ ਭਰੇ ਦਰਖ਼ੱਤਾਂ ਨੂੰ ਕੱਟਵਾਇਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਇਕੱਲੇ ਗਦਾਈ ਪੁਰ ਪਿੰਡ ਵਿੱਚ ਹੀ ਕੈਂਸਰ ਅਤੇ ਪ੍ਰਦੂਸ਼ਣ ਕਾਰਨ ਕਈ ਮੌਤਾਂ ਹੋਈਆਂ ਹਨ। ਮਾਮਲਾ ਐਨ ਜੀ ਟੀ ਅਤੇ ਵਿਜੀਲੈਂਸ ਵਿਭਾਗ ਪੰਜਾਬ ਕੋਲ ਉਠਾਇਆ ਗਿਆ ਹੈ।ਡੀ ਸੀ ਜਲੰਧਰ ਨੂੰ ਚਾਹੀਦਾ ਹੈ ਕਿ ਵਾਤਾਵਰਣ ਨਾਲ ਜੁੜੇ ਮਸਲਿਆਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਵਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly