ਲੁਧਿਆਣਾ/ ਮੁੱਲਾਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿੰਡ ਗਹੌਰ ਦੀ ਪੰਚਾਇਤ ਵੱਲੋਂ ਸਰਕਾਰੀ ਹਾਈ ਸਕੂਲ ਗਹੌਰ ਲੁਧਿਆਣਾ ਪਿਛਲੇ ਦੱਸ ਸਾਲਾ ਤੋਂ ਬਤੌਰ ਹਿੰਦੀ ਦੇ ਅਧਿਆਪਕ ਵਜੋਂ ਸੇਵਾ ਨਿਭਾਅ ਚੁੱਕੇ ਸ੍ਰੀ ਮਤੀ ਮਨਦੀਪ ਕੌਰ ਗਰੇਵਾਲ਼ ਜੋ ਕਿ ਹੁਣ ਤਰੱਕੀ ਉਪਰੰਤ ਬਤੌਰ ਹਿੰਦੀ ਲੈਕਚਰਾਰ ਸ. ਸ. ਸ. ਸ. ਦਾਖਾ ਵਿਖੇ ਤਾਇਨਾਤ ਹੋ ਚੁੱਕੇ ਹਨ, ਨੂੰ ਉਨ੍ਹਾਂ ਦੀਆਂ ਨਗਰ ਨੂੰ ਦਿੱਤੀਆਂ ਸੇਵਾਵਾਂ ਕਰਕੇ ਸਨਮਾਨਿਤ ਚਿੰਨ ਅਤੇ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਜਸਪ੍ਰੀਤ ਕੌਰ ਪਤਨੀ ਸ. ਹਰਪਾਲ ਸਿੰਘ ਸਾਬਕਾ ਸਰਪੰਚ ਨੇ ਮੈਡਮ ਮਨਦੀਪ ਕੌਰ ਗਰੇਵਾਲ਼ ਨੂੰ ਸਨਮਾਨਿਤ ਕੀਤਾ । ਇਸ ਮੌਕੇ ਜਗਦੇਵ ਸਿੰਘ ਜੱਗਾ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਡਮ ਗਰੇਵਾਲ਼ ਨੇ ਪਿੰਡ ਵਿਚ ਪੂਰੇ 10 ਦਸ ਸਾਲ ਸੱਚੇ ਦਿਲੋਂ ਅਤੇ ਬੇਦਾਗ਼ ਸੇਵਾ ਕਰਦਿਆਂ ਪਿੰਡ ਦੇ ਹਾਈ ਸਕੂਲ ਦੀ ਉੱਨਤੀ ਲਈ ਲਗਾਤਾਰ ਕਾਰਜ ਕੀਤੇ ਹਨ। ਮੈਡਮ ਗਰੇਵਾਲ਼ ਨੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੀ ਉੱਨਤੀ ਲਈ ਹਮੇਸ਼ਾ ਹੀ ਪਹਿਲ ਕਦਮੀ ਦਿਖਾਈ ਹੈ ਜਿਸ ਨਾਲ ਅੱਜ ਪਿੰਡ ਦੇ ਸਕੂਲ ਦੀ ਤਸਵੀਰ ਵੀ ਬਦਲੀ ਹੈ। ਇਸ ਮੌਕੇ ਹੌਰਨਾ ਤੋਂ ਇਲਾਵਾ ਹਰਪਾਲ ਸਿੰਘ ਸਾਬਕਾ ਸਰਪੰਚ, ਜਸਪ੍ਰੀਤ ਸਿੰਘ, ਪੰਚ ਵਿੱਕੀ, ਜਥੇਦਾਰ ਗੁਰਦੇਵ ਸਿੰਘ, ਨੰਬਰਦਾਰ ਮੋਹਣ ਸਿੰਘ, ਰਣਧੀਰ ਸਿੰਘ ਜਿਮੀ ਅਤੇ ਹੋਰ ਪਿੰਡ ਇਸ ਮੌਕੇ ਹਾਜ਼ਰ ਰਹੇ।
https://play.google.com/store/apps/details?id=in.yourhost.samajweekly