HOME ਕਵਿਤਾਵਾਂ

ਕਵਿਤਾਵਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਮਿਹਨਤੀ ਲੋਕ 
—————-
ਕੁਦਰਤ ਹਿੰਮਤ ਦੀ ਸਦਾ ਹਮਾਇਤ ਕਰਦੀ,
ਜਿੱਤਾਂ  ਜਿੱਤਦੇ  ਹਿੰਮਤੀ  ਲੋਕ  ਮੀਆਂ ।
ਸਕੇ ਭਾਈਆਂ ਵਿੱਚ ਪਾਟਕ ਨੇ ਪਾ ਦਿੰਦੇ ,
ਲਾ ਕੇ ਲੂਤੀਆਂ ਵਹਿਬਤੀ ਲੋਕ ਮੀਆਂ ।
ਕੁੱਤੇ – ਬਿੱਲੀਆਂ ਵਿੱਚੋਂ ਦੀ ਕਹਿ ਜਾਂਦੇ  ,
ਗੱਲਾਂ ਆਪਣੀਆਂ ਇੱਲਤੀ ਲੋਕ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਮੱਲਾਂ  ਮਾਰਦੇ  ਮਿਹਨਤੀ  ਲੋਕ  ਮੀਆਂ ।
ਏਕੇ ਵਿੱਚ ਬਰਕਤ 
——————–
ਸਾਊਪੁਣੇ ਦੀ ਇੱਜ਼ਤ ਜੇਕਰ ਨਈਂ ਕਰਨੀ ,
ਸਾਊ ਬੰਦੇ ਨੂੰ ਕਰੀਏ ਨਾ ਜਿੱਚ ਮੀਆਂ  ।
ਜੀਹਨੂੰ  ਸਾਰਾ ਜਹਾਨ  ਹੀ ਟਿੱਚ  ਸਮਝੇ ,
ਸਾਰੀ ਦੁਨੀਆਂ ਨੂੰ ਜਾਣੇਂ ਉਹ ਟਿੱਚ ਮੀਆਂ।
ਮੀਆਂ ਬੀਵੀ ਜੇਕਰ ਦੋਵੇਂ ਹੀ ਹੋਣ ਰਾਜ਼ੀ  ,
ਕਰੂ  ਫ਼ੇਰ  ਕੀ  ਕਾਜ਼ੀ  ਦੀ  ਹਿੱਚ  ਮੀਆਂ ।
ਸੱਚ  ਕਿਹਾ  ਸਿਆਣਿਆਂ  ਬੰਦਿਆਂ  ਨੇ  ,
ਹੁੰਦੀਆਂ  ਬਰਕਤਾਂ  ਏਕਤਾ  ਵਿੱਚ  ਮੀਆਂ ।
( ਕਿਤਾਬ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਸਕੂਲ ਆਫ਼ ਐਮੀਨੈੰਸ ਦੱਧਾਹੂਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
Next articleਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ, ਕਪੂਰਥਲਾ ਵਿਖੇ ਸਹੋਦਿਆ ਇੰਟਰ ਸਕੂਲ ਖੋ-ਖੋ ਮੁਕਾਬਲੇ ਕਰਵਾਏ ਗਏ