ਜ਼ਹਿਰ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਪੈਂਤੀ ਸਾਲ ਪਹਿਲਾਂ
ਤੂੰ ਮੇਰੇ ਨਾਲੋਂ ਸਭ ਰਿਸ਼ਤੇ
ਇਹ ਕਹਿ ਕੇ ਤੋੜ ਦਿੱਤੇ ਸਨ
ਕਿ ਮੈਂ ਇਕ ਕਵੀ ਹਾਂ
ਤੇ ਮੈਂ ਤੈਨੂੰ ਜੀਵਨ ਵਿੱਚ
ਖੁਸ਼ੀਆਂ ਨਹੀਂ ਦੇ ਸਕਦਾ।
ਸੱਚ ਜਾਣੀ ਉਸ ਵੇਲੇ
ਮੇਰੀ ਜ਼ਿੰਦਗੀ ਵਿੱਚ
ਹਨੇਰਾ ਛਾ ਗਿਆ ਸੀ।
ਮੈਂ ਇਕ ਸਾਲ ਇਸ ਹਨੇਰੇ ਵਿੱਚ
ਟੱਕਰਾਂ ਮਾਰਦਾ ਰਿਹਾ
ਪਰ ਮੈਂ ਸਬਰ ਰੱਖਿਆ,
ਤੈਨੂੰ ਆਪਣੇ ਦਿਲ ਚੋਂ ਕੱਢ ਸੁੱਟਿਆ।
ਫਿਰ ਮੈਨੂੰ ਉੱਚੀ, ਲੰਮੀ
ਤੇ ਸੂਝਵਾਨ ਮੁਟਿਆਰ ਦਾ
ਸਾਥ ਮਿਲ ਗਿਆ।
ਉਸ ਨੇ ਮੈਨੂੰ ਸੰਭਾਲਿਆ
ਤੇ ਹੌਸਲਾ ਦਿੱਤਾ।
ਉਹ ਜ਼ਿੰਦਗੀ ਦੇ ਸਫਰ ਵਿੱਚ
ਮੇਰੇ ਨਾਲ ਮੋਢੇ ਨਾਲ ਮੋਢਾ
ਜੋੜ ਕੇ ਤੁਰ ਪਈ
ਤੇ ਹੁਣ ਵੀ ਤੁਰ ਰਹੀ ਹੈ।
ਤੇਰਾ ਤੋੜ ਵਿਛੋੜੇ ਦਾ
ਮੈਨੂੰ ਦਿੱਤਾ ਜ਼ਹਿਰ
ਮੇਰਾ ਜੀਵਨ ਰੱਖਿਅਕ ਬਣ ਗਿਆ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ  9915803554
Previous articleਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਉਲੀਕੇ ਗਏ ਵਿਸ਼ੇਸ਼ ਸਮਾਗਮ
Next articleਰੰਗਲਾ ਪੰਜਾਬ ਬਚਾਓ ਗੀਤ ਲੈਕੇ ਮਿਸ਼ਨਰੀ ਗਾਇਕ ਮਨਦੀਪ ਮਨੀ ਮਾਲਵਾ ਹਾਜ਼ਰ ਹੈ।