ਸਵਰਨਪ੍ਰੀਤ ਕੌਰ
(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਕਰਨ ਨਾਮ ਦਾ ਆਦਮੀ ਰਹਿੰਦਾ ਸੀ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਕਰਨ ਆਪਣੀ ਪੜ੍ਹਾਈ ਕਰਨ ਲਈ ਸ਼ਹਿਰ ਗਿਆ ਸੀ ਕਰਨ ਦੇ ਦਾਦਾ ਜੀ ਪਿੰਡ ਦੇ ਵੱਡੇ ਜ਼ਿੰਮੀਦਾਰ ਸੀ ਕਰਨ ਦੇ ਦੋ ਭਰਾ ਹੋਰ ਸੀ ਦੋਵੇਂ ਭਰਾ ਵੱਡੀਆ ਵੱਡੀਆ ਕੰਪਨੀਆਂ ਦੇ ਮਾਲਕ ਸਨ ਮਤਲਬ ਕਿ ਦੌਲਤ ਤਾਂ ਬਹੁਤ ਹੈ ਅਤੇ ਖੁਸ਼ੀਆ ਦੀ ਵੀ ਘਾਟ ਨਹੀਂ ਸੀ ਕਰਨ ਪੜ੍ਹਾਈ ਕਰਕੇ ਵਾਪਸ ਪਿੰਡ ਆ ਗਿਆ ਇੱਕ ਦਿਨ ਕਰਨ ਨੇ ਆਪਣੇ ਦਾਦਾ ਨੂੰ ਦੱਸਿਆ ਕੀ ਉਹ ਇੱਕ ਬਿਲਡਰ ਬਣਨਾ ਚਾਹੁੰਦਾ ਹੈ ਉਸ ਤੇ ਦਾਦਾ ਜੀ ਹੈਰਾਨ ਹੋਏ ਤੇ ਕਿਹਾ ਕਿ ਸਾਡੇ ਕਾਰੋਬਾਰਾਂ ਨੂੰ ਛੱਡ ਕੇ ਤੂੰ ਇੱਕ ਬਿਲਡਰ ਬਣਨਾ ਚਾਹੁੰਦਾ ਹਾਂ, ਕਰਨ ਨੇ ਹਾਂ ਵਿੱਚ ਜਵਾਬ ਦਿੱਤਾ ਤਾਂ ਦਾਦਾ ਜੀ ਗੁੱਸੇ ਵਿੱਚ ਬੋਲੇ ਤੈਨੂੰ ਪੈਸੇ ਕਮਾਉਣ ਦੀ ਕੀ ਜਰੂਰਤ ਹੈ ਆਪਣੇ ਕੋਲ ਇੰਨੀ ਦੌਲਤ ਹੈ ਭਾਵੇਂ ਤੂੰ ਵੇਲਾ ਰਹਿ ਕੇ ਰੋਟੀ ਖਾ ,ਮੈਨੂੰ ਤਾਂ ਸਮਝ ਨਹੀਂ ਲੱਗਦੀ ਅੱਜ ਕੱਲ ਦੀ ਨਵੀਂ ਪੀੜੀ ਨੂੰ ਹੋ ਕੀ ਗਿਆ ਹੈ ਕਿਸੇ ਦੀ ਗੱਲ ਤਾਂ ਸੁਣਨੀ ਹੀ ਨਹੀਂ । ਇਹ ਸਾਰਿਆਂ ਗੱਲਾਂ ਕਰਨ ਦੀ ਦਾਦੀ ਨੇ ਸੁਣ ਲਈਆਂ ਜਦੋਂ ਰਾਤ ਨੂੰ ਕਰਨ ਬਾਹਰ ਮੰਜੇ ਤੇ ਪਿਆ ਆਸਮਾਨ ਦੇ ਵੱਲ ਦੇਖ ਰਿਹਾ ਸੀ ਤਾਂ ਉਸ ਦੀ ਦਾਦੀ ਆਈ ਅਤੇ ਉਸਨੂੰ ਕਿਹਾ ਕਿ ਚੰਗਾ ਕੰਮ ਤੂੰ ਬਿਲਡਰ ਬਣ ਜਾਵੇਂਗਾ ਬਸ ਆਪਣੇ ਉੱਪਰ ਵਿਸ਼ਵਾਸ ਰੱਖੀ ਦਾਦੀ ਦੀਆਂ ਇਹਨਾਂ ਗੱਲਾਂ ਕਾਰਨ ਕਰਨ ਨੂੰ ਕਾਫੀ ਹੌਸਲਾ ਮਿਲਿਆ ਅਗਲੇ ਦਿਨ ਕਰਨ ਲਈ ਪਿੰਡ ਵਿੱਚ ਇੱਕ ਜਮੀਨ ਖਰੀਦੀ ਅਤੇ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਦੋਂ ਮਜ਼ਦੂਰ ਕੰਮ ਕਰਨ ਲੱਗੇ ਏਨੇ ਵਿੱਚ ਕਰਨ ਦੇ ਦਾਦਾ ਜੀ ਉੱਥੇ ਆਏ ਤੇ ਬੋਲੇ ਤੂੰ ਬਿਲਡਰ ਬਣਨਾ ਹੈ ਬੇਸ਼ੱਕ ਬਣ ਪਰ ਆਪਣੇ ਦਮ ਤੇ ਕੋਈ ਵੀ ਕੰਮ ਕਰ ਕੋਈ ਮਜ਼ਦੂਰ ਤੇਰੀ ਮਦਦ ਨਹੀਂ ਕਰੇਗਾ ਤੂੰ ਇਕੱਲਾ ਹੀ ਘਰ ਬਣਾਵੇਗਾ ਹਰ ਇੱਕ ਕੰਮ ਤੂੰ ਆਪਣੇ ਆਪ ਕਰੇਂਗਾ ਕਰਨ ਆਪਣੇ ਦਾਦਾ ਜੀ ਦੀ ਸ਼ਰਤ ਮੰਨ ਲਈ ਅਤੇ ਕੰਮ ਸ਼ੁਰੂ ਕਰ ਦਿੱਤਾ ਕਰ ਸ਼ਾਮ ਨੂੰ ਥੱਕਿਆ ਹਾਰਾ ਘਰ ਵਾਪਸ ਆਇਆ ਤਾਂ ਉਸਦੇ ਦਾਦਾ ਜੀ ਨੇ ਕਿਹਾ ਅਜੇ ਵੀ ਵਕਤ ਹੈ ਰਹਿਣ ਦੇ ਬਿਲਡਰ ਬਣਨ ਨੂੰ ਹੋਰ ਕੰਮਾਂ ਵੱਲ ਧਿਆਨ ਦੇ ਲੈ ਰਾਤ ਨੂੰ ਜਦੋਂ ਕਰਨ ਬਾਹਰ ਮੰਜੇ ਉਪਰ ਬੈਠਾ ਸੀ ਤਾਂ ਉਸ ਦੀ ਦਾਦੀ ਨੇ ਉਸਨੂੰ ਉਠਾ ਕੇ ਦੁੱਧ ਪੀਣ ਲਈ ਕਿਹਾ ਅਤੇ ਕਿਹਾ ਕਿ ਬਿਨਾਂ ਜਾਨ ਤੋਂ ਕੰਮ ਕਿਵੇਂ ਕਰੇਗਾ । ਕਰਨ ਨੂੰ ਆਪਣੀ ਦਾਦੀ ਦੀਆਂ ਗੱਲਾਂ ਕਾਰਨ ਕਾਫੀ ਹੌਸਲਾ ਮਿਲਦਾ ਰਿਹਾ । ਕਰਨ ਨੂੰ ਕੰਮ ਕਰਦੇ ਕਈ ਮਹੀਨੇ ਬੀਤ ਗਏ ਇੱਕ ਦਿਨ ਕਰਨ ਨੇ ਬਹੁਤ ਕੰਮ ਕੀਤਾ ਸੀ ਜਿਸ ਕਾਰਨ ਉਹ ਬਹੁਤ ਥੱਕਿਆ ਹੋਇਆ ਘਰ ਵਾਪਸ ਆਇਆ ਜਦੋਂ ਅਸੀਂ ਦਾਦੀ ਨੇ ਰਾਤ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕੀ ਕਿਹਾ ਇਹੋ ਜਿਹਾ ਚੱਲ ਰਿਹਾ ਹੈ ਕੰਮ ਉਸਨੇ ਕਿਹਾ ਦਾਦੀ ਮੇਰਾ ਜੀਅ ਕਰਦਾ ਐ ਮੈਂ ਬਸ ਕਰਾਂ ਹੁਣ ਥੱਕ ਚੁੱਕਿਆ ਹਾਂ ਕਿੰਨਾ ਚਿਰ ਹੋਰ ਇਕੱਲਾ ਘਰ ਬਣਾਈ ਜਾਊਂਗਾ ਹੁਣ ਤਾਂ ਲੋਕੀ ਵੀ ਮੈਨੂੰ ਪਾਗਲ ਦੱਸਦੇ ਨੇ ਦਾਦੀ ਨੇ ਕਿਹਾ ਮੁਕਾਬਲਾ ਖਤਮ ਹੋਣ ਤੋਂ ਪਹਿਲਾਂ ਕਦੇ ਵੀ ਜਿੱਤ ਹਾਰ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ ਅਤੇ ਲੋਕਾਂ ਦਾ ਕੀ ਹੈ ਅੱਜ ਤੈਨੂੰ ਮਾੜਾ ਆਖਦੇ ਹਨ ਤੇ ਕੱਲ ਤੇਰੇ ਤੋਂ ਚੰਗਾ ਨਹੀਂ ਲੱਭਣਾ ਤੂੰ ਆਪਣੇ ਤੇ ਵਿਸ਼ਵਾਸ ਰੱਖੀ ਕਿ ਤੂੰ ਸਭ ਕੁਝ ਕਰ ਸਕਦਾ ਹੈ ਬੰਦੇ ਦਾ ਤਾਂ ਵਿਸ਼ਵਾਸ ਕੀ ਬਹੁਤ ਹੈ ਉਸਨੂੰ ਜਿਤਾਉਣ ਵਾਸਤੇ । ਇੱਕ ਸਾਲ ਪੂਰਾ ਹੋਣ ਵਾਲਾ ਸੀ ਤੇ ਕਰਨ ਦਾ ਬਣਾਇਆ ਹੋਇਆ ਘਰ ਵੀ ਬਣ ਗਿਆ ਸੀ ਲੋਕੀ ਉਸ ਦੀ ਕੀਤੀ ਕਲਾਕਾਰੀ ਦੇਖ ਕੇ ਪਾਗਲ ਹੋ ਰਹੇ ਸੀ ਲੋਕਾਂ ਦੀਆਂ ਗੱਲਾਂ ਸੁਣ ਕੇ ਤਾਂ ਦਾਦਾ ਜੀ ਨੇ ਵੀ ਉਸਨੂੰ ਸ਼ਾਬਾਸ਼ੀ ਦਿੱਤੀ ਅਤੇ ਆਪਣਾ ਸੁਪਨਾ ਪੂਰਾ ਕਰਨ ਲਈ ਕਿਹਾ ਕਰਨ ਨੇ ਆਪਣੇ ਘਰ ਦਾ ਉਦਘਾਟਨ ਆਪਣੀ ਦਾਦੀ ਤੋਂ ਕਰਵਾਇਆ ਕਿਉਂਕਿ ਉਸਦੀ ਦਾਦੀ ਦੀ ਦੱਸੀ ਇੱਕ ਗੱਲ ਨੇ ਉਸ ਦਾ ਹੌਸਲਾ ਇੰਨਾ ਵਧਾਇਆ ਕੀ ਉਹ ਇਸ ਮੁਕਾਮ ਤੇ ਪਹੁੰਚ ਚੁੱਕਿਆ ਹੈ , ਕਰਨ ਨੇ ਕਿਹਾ ਕੀ ਬੰਦੇ ਦਾ ਆਤਮ ਵਿਸ਼ਵਾਸ ਵੀ ਬੰਦੇ ਦੀ ਕਾਮਯਾਬੀ ਦੀ ਚਾਬੀ ਹੈ ।
ਸਵਰਨਪ੍ਰੀਤ ਕੌਰ
ਸਕੂਲ ਦਾ ਨਾਮ :ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly