ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਖਾਂ ਦਾ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਮੁਫਤ ..

ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਵਿਸ਼ਵ ਪੰਜਾਬੀ ਸਭਾ ਕੈਨੇਡਾ (ਰਜਿ) ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਾਹਿਤ ਅਤੇ ਸਿਹਤ ਦੇ ਖੇਤਰ ਵਿੱਚ ਕਾਰਜਸ਼ੀਲ ਹੈ,ਵੱਲੋਂ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿੱਚ, ਰਾਸ਼ਟਰੀ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਦੇ ਉੱਦਮ ਸਦਕਾ ਮਿਤੀ 21/11/2024 ਦਿਨ ਵੀਰਵਾਰ ਨੂੰ ਇਕ ਅੱਖਾਂ ਦਾ ਚੈੱਕਅੱਪ ਅਤੇ ਅਪਰੇਸ਼ਨ  ਕੈਂਪ, ਗੁਰਦੁਆਰਾ ਬੁੰਗਾ ਸਾਹਿਬ  ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ।ਇਸ  ਕੈਂਪ ਦਾ ਸਮਾਂ  ਵਿੱਚ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ  ਹੈ। ਇਸ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਜਾਵੇਗਾ।ਇਲਾਜ ਲਈ ਦਵਾਈਆਂ , ਐਨਕਾਂ ਅਤੇ ਚਿੱਟਾ ਮੋਤੀਆ ਦੇ ਅਪਰੇਸ਼ਨਾਂ ਦੀ ਸਹੂਲਤ ਬਿਲਕੁਲ ਮੁਫਤ ਦਿੱਤੀ ਜਾਵੇਗੀ।ਜਿਹਨਾਂ ਮਰੀਜ਼ਾਂ ਦੇ ਅਪਰੇਸ਼ਨ ਹੋਣਗੇ ਉਹਨਾਂ ਦੇ ਇਲਾਜ ਤੋਂ ਇਲਾਵਾ ਖਾਣ-ਪੀਣ ਅਤੇ ਦੋ ਦਿਨ ਲਈ ਰਹਿਣ ਸਹਿਣ ਅਤੇ ਆਉਣ ਜਾਣ  ਦਾ ਪ੍ਰਬੰਧ ਵੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਹੋਵੇਗਾ।ਮਰੀਜ਼ ਆਪਣੇ ਨਾਲ ਦੋ ਸੰਪਰਕ ਨੰਬਰ ਅਤੇ ਆਧਾਰ ਕਾਰਡ ਲੈ ਕੇ ਆਉਣ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮੇਜਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ , ਪਰਮਜੀਤ ਸਿੰਘ ਪੰਮਾ ਪ੍ਰਧਾਨ ਨੌਜਵਾਨ ਦਸਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ  ਕੋਟ ਸ਼ਮੀਰ ਬਠਿੰਡਾ ਅਤੇ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ, ਸਾਹਿਤ ਜਾਗ੍ਰਿਤੀ ਸਭਾ ਬਠਿੰਡਾ  ਦੇ ਸਰਪ੍ਰਸਤ ਜਸਪਾਲ ਜੱਸੀ ਸਮੇਤ ਸਭਾ ਦੇ ਸਮੂਹ ਮੈਂਬਰ , ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ‘ਤੇ ਉਹਨਾਂ ਦੀ ਟੀਮ,ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੇ ਪ੍ਰਧਾਨ ਸੁਖਦਰਸ਼ਨ ਗਰਗ ਅਤੇ ਉਹਨਾਂ ਦੀ ਸਭਾ,ਵਿਸ਼ਵ ਪੰਜਾਬੀ ਸਭਾ ਬਠਿੰਡਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਸਿੱਧੂ,ਸਕੱਤਰ ਕੁਲਦੀਪ ਸਿੰਘ ਬੰਗੀ,ਵੀਰਪਾਲ ਕੌਰ ਮੋਹਲ, ਬਲਰਾਜ ਸਿੰਘ ,ਸੁਰਿੰਦਰਪ੍ਰੀਤ ਘਣੀਆ,ਗੁਰਮੀਤ ਸਿੰਘ ਬਾਜਾਖਾਨਾ ਅਤੇ ਉਹਨਾਂ ਦੇ ਸਾਥੀ ਵਿਸ਼ੇਸ਼ ਤੌਰ ਤੇ ਸਹਿਯੋਗ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਨਾਟਕ ‘ਏਵਮ ਇੰਦਰਜੀਤ’ ਨੇ ਨੀਰਸ ਹੋ ਰਹੀ ਜ਼ਿੰਦਗੀ ਬਾਰੇ ਕੀਤਾ ਆਗਾਹ
Next articleਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ, ਇਸ ਵਾਰ ਤਿੰਨ-ਕੋਣੀ ਮੁਕਾਬਲਾ ਹੈ