ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੀਆਂ ਝਲਕੀਆਂ

ਬੰਗਾ : (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਅੱਜ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ । ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਇਸ ਉਪਰੰਤ ਸਜੇ ਦੀਵਾਨ ਵਿਚ ਵਿਚ ਭਾਈ ਜਸਕਰਨ ਸਿੰਘ ਜੀ ਪਟਿਆਲਾ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਭਾਈ ਜੋਗਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿੰਤਸਰ ਦੇ ਪ੍ਰਮੁੱਖ ਪ੍ਰਚਾਰਕ ਗਿਆਨੀ ਸਰਬਜੀਤ ਸਿੰਘ ਢੋਟੀਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਉਂਦੇ ਹੋਏ ਗੁਰੂ ਜੀ ਵੱਲੋਂ ਦਰਸਾਏ ਸੇਵਾ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ।

ਇਸ ਮਹਾਨ ਗੁਰਮਤਿ ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ.ਕੁਲਵਿੰਦਰ ਸਿੰਘ ਢਾਹਾਂ ਨੇ ਇਕੱਤਰ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਟਰੱਸਟ ਵੱਲੋਂ ਚਲਾਏ ਜਾ ਰਹੇ ਅਦਾਰਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ੳਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵਾਂ ਆਤਮਿਕ ਗਿਆਨ, ਧਰਮ, ਮਨੋਵਿਗਿਆਨ ਅਤੇ ਸਮਾਜ ਸ਼ਾਸਤਰ ਦੀ ਰੂਪਰੇਖਾ ਲਈ ਜਾਗਰੂਕ ਕੀਤਾ ਅਤੇ ਕਿਰਤ ਕਰਨ, ਵੰਡ ਛਕਣ, ਨਾਮ ਸਿਮਰਨ ਕਰਨ ਲਈ ਪ੍ਰੇਰਿਆ ਹੈ । ਸਮਾਗਮ ਵਿਚ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਜਥੇਦਾਰ ਸਤਨਾਮ ਸਿੰਘ ਲਾਦੀਆਂ ਅਤੇ ਪ੍ਰੌ ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੇਵਾ ਮਾਰਗ ਸਬੰਧੀ ਸੰਗਤਾਂ ਨੂੰ ਚਾਣਨਾ ਪਾਇਆ । ਇਸ ਮੌਕੇ ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਵੱਲੋਂ ਸੰਪਾਦਿਤ ਪੁਸਤਕ ” ਸਲੋਕ ਅਰਥਾਵਲੀ ਮਹਲਾ ੧ ਕੇ ” ਸਮੂਹ ਸੰਗਤ ਦੀ ਹਾਜ਼ਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਰਲੀਜ਼ ਕੀਤੀ ਗਈ ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਸਰਵ ਸ੍ਰੀ ਜਥੇਦਾਰ ਬਾਬਾ ਨੌਰੰਗ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ, ਸ. ਜੋਗਿੰਦਰ ਸਿੰਘ ਸਾਧੜਾ ਸੀਨੀਅਰ ਮੀਤ ਪ੍ਰਧਾਨ ਟਰੱਸਟ, ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਸ.ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਸਮਾਜ ਸੇਵਕ ਗੁਰਦੀਪ ਸਿੰਘ ਢਾਹਾਂ, ਇੰਦਰਜੀਤ ਸਿੰਘ ਵਾਰੀਆ ਏਕ ਨੂਰ ਸਵੈ ਸੇਵੀ ਸੰਸਥਾ, ਸ. ਬਲਜਿੰਦਰ ਸਿੰਘ ਹੈਪੀ ਕਲੇਰਾਂ, ਡਾ. ਗਗਨਦੀਪ ਸਿੰਘ ਗੁਰੂ ਨਾਨਕ ਸੇਵਾ ਸੁਸਾਇਟੀ ਨਵਾਂਸ਼ਹਿਰ, ਸ. ਦਲਜੀਤ ਸਿੰਘ ਕਲੇਰਾਂ, ਸ. ਦਾਰਾ ਸਿੰਘ ਸਰਪੰਚ ਕਲੇਰਾਂ, ਸ. ਮਹਿੰਦਰ ਸਿੰਘ ਕਲਸੀ ਕਲੇਰਾਂ, ਪ੍ਰਿੰਸੀਪਲ ਰਣਜੀਤ ਸਿੰਘ ਬਾਬਾ ਸੰਗਤ ਸਿੰਘ ਕਾਲਜ ਬੰਗਾ, ਪ੍ਰੋ ਗੁਲਬਹਾਰ ਸਿੰਘ , ਸ. ਸੁਖਵਿੰਦਰ ਸਿੰਘ ਥਾਂਦੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ, ਜਥੇਦਾਰ ਨਵਦੀਪ ਸਿੰਘ ਅਨੋਖਰਵਾਲ, ਜਥੇਦਾਰ ਸੁਖਦੇਵ ਸਿੰਘ ਮੇਹਲੀਆਣਾ,ਸ. ਮਹਿੰਦਰ ਸਿੰਘ ਢਾਹਾਂ ਕੈਨੇਡਾ, ਸ. ਗੁਰਮਿੰਦਰ ਸਿੰਘ ਡਿੰਪਲ, ਸ੍ਰੀ ਸੰਦੀਪ ਕੁਮਾਰ ਸਾਬਕਾ ਸਰਪੰਚ ਢਾਹਾਂ, ਸ. ਕੁਲਵੰਤ ਸਿੰਘ ਕਲੇਰਾਂ, ਸ. ਸੁਰਿੰਦਰ ਸਿੰਘ ਸ਼ਾਹ ਜੀ ਘੁੰਮਣਾ, ਸ. ਬਹਾਦਰ ਸਿੰਘ ਮਜਾਰੀ, ਸ, ਦਵਿੰਦਰ ਸਿੰਘ ਕਲਸੀ, ਸ. ਸਰਬਜੀਤ ਸਿੰਘ ਜੇ ਜੇ ਬਿਲਡਰ, ਸ. ਗੁਰਨਾਮ ਸਿੰਘ ਢਾਹਾਂ, ਸ. ਬਲਬੀਰ ਸਿੰਘ ਅਜ਼ੀਮਲ, ਡਾ. ਸੁਖਵਿੰਦਰ ਸਿੰਘ ਕਲਸੀ, ਸ. ਸਤਵੀਰ ਸਿੰਘ ਜੀਂਦੋਵਾਲ, ਸ. ਧਰਮਿੰਦਰ ਸਿੰਘ ਕਲੇਰਾਂ ਸ. ਗੁਰਸੁਮੀਤ ਪਾਲ ਸਿੰਘ ਸੰਧੂ, ਸ. ਮੁਖਤਿਆਰ ਸਿੰਘ ਜੱਸੋਮਜਾਰਾ, ਸ. ਨਰਿੰਦਰ ਸਿੰਘ ਢਾਹਾਂ, ਸ. ਰੇਸ਼ਮ ਸਿੰਘ ਢਾਹਾਂ, ਸ. ਬੂਟਾ ਸਿੰਘ ਢੰਹੂਹਾ, ਸ.ਗੁਦਾਵਰ ਸਿੰਘ ਕਲੇਰਾਂ, ਸ. ਜੋਗਿੰਦਰ ਸਿੰਘ ਕਲਸੀ, ਸ. ਕੁਲਦੀਪ ਸਿੰਘ ਮੁਬਾਰਕਪੁਰ, ਸ ਗੁਰਜੀਵਨ ਸਿੰਘ, ਸ. ਪਾਲ ਸਿੰਘ ਮੇਹਲੀਆਣਾ, ਸ. ਚਰਨ ਸਿੰਘ ਜੱਸੋਮਜਾਰਾ, ਭਾਈ ਸਤਨਾਮ ਸਿੰਘ ਢਾਹਾਂ, ਸ. ਭੁਪਿੰਦਰ ਸਿੰਘ ਢਾਹਾਂ, ਸ ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਡਾ. ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਵਿਵੇਕ ਗੁੰਬਰ, ਡਾ. ਹਰਤੇਸ਼ ਸਿੰਘ ਪਾਹਵਾ, ਡਾ. ਮਾਨਵਦੀਪ ਸਿੰਘ ਬੈਂਸ, ਡਾ. ਸ਼ਵੇਤਾ ਬਗੜਿਆ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਭਾਈ ਨਰਿੰਦਰ ਸਿੰਘ ਢਾਹਾਂ, ਮੈਂਬਰ ਕਲਗੀਧਰ ਸੇਵਕ ਜਥਾ ਬੰਗਾ, ਗੁਰਮਤਿ ਪ੍ਰਚਾਰ ਰਾਗੀ ਸਭਾ ਬੰਗਾ, ਇਸਤਰੀ ਸਭਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੰਗਾ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ ਦਾ ਸਟਾਫ਼, ਡਾਕਟਰ ਸਾਹਿਬਾਨ, ਮੈਡੀਕਲ ਸਟਾਫ, ਪੈਰਾ ਮੈਡੀਕਲ ਸਟਾਫ, ਸਮੂਹ ਅਦਾਰਿਆਂ ਦੇ ਵਿਦਿਆਰਥੀਆਂ ਨੇ ਵੀ ਹਾਜ਼ਰੀਆਂ ਭਰੀਆਂ । ਇਸ ਮੌਕੇ ਭਾਈ ਘਨੱਈਆ ਸੇਵਕ ਜਥਾ ਜਾਡਲਾ ਨੇ ਜੋੜਿਆਂ ਦੀ ਸੇਵਾ ਨਿਭਾਈ । ਸਮਾਗਮ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSEVA Trust UK is establishing North India’s first free multi-facility centre for children suffering from Duchenne Muscular Dystrophy (DMD)
Next articleਅੱਜ ਪਿੰਡ ਵਿਰਕ ਵਿਖੇ ਡਾ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਐਨ ਆਰ ਆਈ ਐਜ਼ੂਕੇਸ਼ਨਲ ਸੁਸਾਇਟੀ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ