ਸੁੱਖਾ ਰਾਮ ਸਰੋਆ ਕਲਾਂ ਮੰਚ ਪੰਜਾਬ ਵਲੋਂ ਬਾਬਾ ਬਾਲਕ ਨਾਥ ਜੀ ਦੇ ਜੀਵਨ ਦੇ ਅਧਾਰਿਤ ਧਾਰਮਿਕ ਨਾਟਕ ਪੇਸ਼ ਕਰਨਗੇ ।
ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਕਸਬਾ ਸੈਲਾ ਖੁਰਦ ਦੇ ਨਜ਼ਦੀਕ ਪੈਂਦੇ ਪਿੰਡ ਪੈਂਸਰਾ ਵਿਖੇ ਬਾਬਾ ਬਾਲਕ ਨਾਥ ਜੀ ਦਾ ਚੌਥਾ ਵਿਸ਼ਾਲ ਜਾਗਰਣ 30 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਰਵਾਏ ਜਾਣ ਵਾਲੇ ਚੌਥੇ ਵਿਸ਼ਾਲ ਜਾਗਰਣ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਪੈਂਸਰਾ ਤੋ ਇਕੱਠੇ ਹੋਏ ਬਾਬਾ ਜੀ ਦੇ ਭਗਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਨਵੰਬਰ ਦਿਨ ਸ਼ਨੀਵਾਰ ਨੂੰ ਸੰਤ ਰਜਿੰਦਰ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਦਿਓਟ ਸਿੱਧ ਬਾਬਾ ਬਾਲਕ ਨਾਥ ਜੀ ਦਾ ਚੌਥਾ ਵਿਸ਼ਾਲ ਜਾਗਰਣ ਬਾਬਾ ਜੀ ਦੇ ਭਗਤਾ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਪੈਂਸਰਾ ਤਹਿਸੀਲ ਗੜ੍ਹਸ਼ੰਕਰ , ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਗਰਣ ਸਰਕਾਰੀ ਐਲੀਮੈਂਟਰੀ ਸਕੂਲ ਦੇ ਨਜ਼ਦੀਕ ਬਣੀ ਗਰਾਉਂਡ ਵਿੱਚ ਕਰਵਾਇਆ ਜਾਵੇਗਾ। ਬਾਬਾ ਜੀ ਦੇ ਭਗਤਾ ਨੇ ਦੱਸਿਆ ਕਿ ਇਸ ਕਰਵਾਏ ਜਾਣ ਵਾਲੇ ਜਾਗਰਣ ਵਿੱਚ ਪੰਜਾਬ ਦੇ ਪ੍ਰਸਿੱਧ ਸੁੱੱਖਾ ਰਾਮ ਸਰੋਆ ਕਲਾਂ ਮੰਚ ਪੰਜਾਬ ਤੇ ਉਨ੍ਹਾਂ ਦੀ ਟੀਮ ਵਲੋਂ ਬਾਬਾ ਜੀ ਦੇ ਜੀਵਨ ਦੇ ਅਧਾਰਿਤ ਧਾਰਮਿਕ ਨਾਟਕ ਪੇਸ਼ ਕਰਨਗੇ ਤੇ ਬਾਬਾ ਜੀ ਦੇ ਭਜਨਾ ਦਾ ਗੁਣਗਾਨ ਕਰਨਗੇ । ਬਾਬਾ ਜੀ ਦੇ ਭਗਤਾ ਨੇ ਦੱਸਿਆ ਕਿ ਉਸ ਦਿਨ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤੇਗਾ ਤੇ ਉਨ੍ਹਾਂ ਦੱਸਿਆ ਕਿ ਜਾਗਰਣ ਵਿੱਚ ਕੋਈ ਵੀ ਵਿਅਕਤੀ ਨਸ਼ਾ ਕਰਕੇ ਨਾ ਆਵੇ । ਅੰਤ ਬਾਬਾ ਜੀ ਦੇ ਭਗਤਾ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਆਪ ਸਭ ਸੰਗਤਾਂ ਪਰਿਵਾਰ ਸਮੇਤ ਜਾਗਰਣ ਵਿੱਚ ਪਹੁੰਚਣਾ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly