“ਹੁਣ ਮੈਂ ਕਿਸੇ ਜੋਗਾ ਨਹੀਂ ਰਿਹਾ ” ਕਿਤਾਬ ਦਾ ਲੋਕ ਅਰਪਣ ਅਤੇ ਨੌਜਵਾਨ ਕਵੀ ਦਰਬਾਰ

ਰੋਪੜ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਪੜ ਦੇ ਕਲਗੀਧਰ ਕੰਨਿਆਂ ਪਾਠਸ਼ਾਲਾ ਵਿਖੇ ਲੇਖਕ ਮਨਦੀਪ ਮਨਸੂਹਾ ਦੀ ਪਠੇਲੀ ਕਿਤਾਬ “ਹੁਣ ਮੈਂ ਕਿਸੇ ਜੋਗਾ ਨਹੀਂ ਰਿਹਾ” ਦਾ ਲੋਕ ਅਰਪਣ ਬੜੀ ਧੂਮਧਾਮ ਨਾਲ ਕੀਤਾ ਗਿਆ। ਜਿਸ ਵਿੱਚ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਜਸਵੰਤ ਕੌਰ ਸੈਣੀ (ਸੈਣੀ ਭਵਨ ਰੋਪੜ ਦੇ ਪ੍ਰਿੰਸੀਪਲ), ਸ਼੍ਰੀ ਮਹਿੰਦਰ ਸਿੰਘ ਦੁਸਾਂਝ (ਸਾਹਿਤਕਾਰ ਤੇ ਵਿਗਿਆਨੀ), ਸ਼੍ਰੀ ਸੰਦੀਪ ਨਈਅਰ (ਨਾਵਲਕਾਰ ਤੇ ਅਧਿਆਪਕ), ਸ਼੍ਰੀ ਗੁਰਦੀਪ ਸੈਣੀ (ਗ਼ਜ਼ਲਕਾਰ) ਤੇ ਸ੍ਰੀਮਤੀ ਰਜਨੀ ਸ਼ਰਮਾ (ਅਧਿਆਪਿਕਾ ਤੇ ਕਵਿਤਰੀ) ਵਿਰਾਜਮਾਨ ਹੋਏ। ਪ੍ਰੋਗਰਾਮ ਦਾ ਆਗਾਜ਼ ਸਟੇਜ ਸਕੱਤਰ ਜਸਵਿੰਦਰ ਭਟੋਆ ਤੇ ਦੀਪ ਜਗਤਪੁਰੀ ਵੱਲੋਂ ਕੀਤਾ ਗਿਆ। ਜਿਸ ਉਪਰੰਤ ਨੂਰਕਮਲ ਨੇ ਸਵਾਗਤੀ ਭਾਸ਼ਣ ਨਾਲ ਆਏ ਸਾਰੇ ਸਤਿਕਾਰਯੋਗ ਸ੍ਰੋਤਿਆਂ, ਕਵੀਆਂ ਤੇ ਪ੍ਰਧਾਨਗੀ ਮੰਡਲ ਦਾ ਸਵਾਗਤ ਕੀਤਾ ਤੇ ਪਹੁੰਚਣ ਤੇ ਧੰਨਵਾਦ ਪ੍ਰਗਟ ਕੀਤਾ। ਪ੍ਰੋਗਰਾਮ ਵਿੱਚ ਕਿਤਾਬ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ ਤੇ ਸ੍ਰੋਤਿਆਂ ਨੇ ਬੜੇ ਜੋਸ਼ ਨਾਲ ਤਾੜੀਆਂ ਮਾਰ ਕੇ ਖੁਸ਼ੀ ਜਤਾਈ। ਇਸ ਪ੍ਰੋਗਰਾਮ ਵਿੱਚ ਪ੍ਰਧਾਨਗੀ ਮੰਡਲ ਵਿੱਚੋਂ ਮੈਡਮ ਰਜਨੀ ਸ਼ਰਮਾ ਵੱਲੋਂ ਕਿਤਾਬ ਦੇ ਲੇਖਕ ਨੂੰ ਵਧਾਈ ਦਿੰਦੇ ਹੋਏ ਕਿਤਾਬ, ਲੇਖਕ ਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਆਪਣੀ ਗ਼ਜ਼ਲ ਸ੍ਰੋਤਿਆਂ ਨੂੰ ਪੇਸ਼ ਕੀਤੀ। ਜਿਸ ਉਪਰੰਤ ਪ੍ਰੋਫ਼ੈਸਰ ਸੰਦੀਪ ਨਈਅਰ ਨੇ ਕਿਤਾਬ ਦੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਤਾਬ ਦੇ ਲੇਖਕ ਨੇ ਬੜੀ ਸੰਜੀਦਗੀ ਨਾਲ ਕਿਤਾਬ ਵਿੱਚ ਭਾਵਨਾਵਾਂ ਬਿਆਨ ਕੀਤੀਆਂ ਹਨ ਤੇ ਕਿਤਾਬ ਨੂੰ ਪਾਠਕਾਂ ਦੁਆਰਾ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸੇ ਦੌਰਾਨ ਸ੍ਰੀ ਗੁਰਦੀਪ ਸੈਣੀ ਨੇ ਮੰਚ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਤਾਬ ਵਿੱਚੋਂ ਕੁਝ ਰਚਨਾਵਾਂ ਪੇਸ਼ ਕੀਤੀਆਂ ਤੇ ਉਹਨਾਂ ਦੇ ਸੰਦਰਭ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੀ ਗ਼ਜ਼ਲ ਪੇਸ਼ ਕੀਤੀ। ਡਾਕਟਰ ਜਸਵੰਤ ਕੌਰ ਸੈਣੀ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਕਿਤਾਬ ਤੇ ਲੇਖਕ ਦੀ ਸ਼ਲਾਘਾ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀ ਮਹਿੰਦਰ ਸਿੰਘ ਦੁਸਾਂਝ ਨੇ ਬੜੀ ਸਰਲਤਾ ਤੇ ਸਹਿਜਤਾ ਨਾਲ ਕਵਿਤਾ ਦੀ ਤੁੱਕਬੰਦੀ ਤੇ ਖੁੱਲੀ ਕਵਿਤਾ ਬਾਰੇ ਸ੍ਰੋਤਿਆਂ ਨੂੰ ਜਾਣਕਾਰੀ ਦਿੱਤੀ , ਮਨਦੀਪ ਮਨਸੂਹਾ ਨੂੰ ਵਧਾਈ ਦਿੱਤੀ ਤੇ ਲੇਖਕ ਅਤੇ ਪ੍ਰਬੰਧਕਾਂ ਨੂੰ ਪ੍ਰੋਗਰਾਮ ਸਫ਼ਲ ਹੋਣ ਤੇ ਵਧਾਈ ਦਿੱਤੀ । ਇਸ ਪ੍ਰੋਗਰਾਮ ਵਿੱਚ ਮਨਦੀਪ ਮਨਸੂਹਾ ਜੋ ਸੰਗੀਤ ਦੇ ਅਧਿਆਪਕ ਹਨ, ਦੇ ਵਿਦਿਆਰਥੀਆਂ ਨੇ ਆਪਣੇ ਗੀਤ ਪੇਸ਼ ਕੀਤੇ ਜਿਨ੍ਹਾਂ ਵਿੱਚ ਜਸਮੀਤ ਕੌਰ, ਗੁਰਸਾਹਿਬ ਸਿੰਘ, ਜੋਤੀ ਕੁਮਾਰੀ, ਕਮਲਜੀਤ ਕੌਰ ਤੇ ਸਨੀ ਭਾਰਦਵਾਜ ਆਦਿ ਸ਼ਾਮਲ ਸਨ। ਇਸੇ ਪ੍ਰੋਗਰਾਮ ਦੌਰਾਨ ਦੂਰੋਂ ਨੇੜਿਓਂ ਚੱਲ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਕਵੀਆਂ ਨੇ ਵੀ ਪ੍ਰੋਗਰਾਮ ਵਿੱਚ ਚਾਰ ਚੰਦ ਲਾਏ ਜਿਨਾਂ ਵਿੱਚ ਅਨੀ ਕਾਠਗੜ੍ਹ, ਗੁਰਲੀਨ ਕੌਰ ਬੰਗਾ, ਮਨੀਸ਼ਾ ਲੁਧਿਆਣਾ, ਈਲੀਨਾ ਧੀਮਾਨ (ਲੁਧਿਆਣਾ), ਹਨੀ ਰਾਮਪੁਰਾ, ਅੰਮ੍ਰਿਤ ਨਵਾਂਸ਼ਹਿਰ, ਦੀਪ ਫਤਿਹਗੜ੍ਹ (ਫਤਿਹਗੜ੍ਹ ਚੂੜੀਆਂ), ਅਵਤਾਰ ਸਿੰਘ, ਦੀਪ ਸ਼ੇਰਗਿੱਲ ਜਗਤਪੁਰ (ਨਵਾਂਸ਼ਹਿਰ), ਜਸਵਿੰਦਰ ਭਟੋਆ (ਨਵਾਂਸ਼ਹਿਰ), ਦੀਪ ਜਗਤਪੁਰੀ (ਨਵਾਂਸ਼ਹਿਰ) ਤੇ ਨੂਰਕਮਲ ਆਦਿ ਸ਼ਾਮਲ ਸਨ। ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਰਚਨਾਵਾਂ ਪ੍ਰਗਟ ਕਰਕੇ ਚਾਰ ਚੰਦ ਲਾਏ। ਮਨਦੀਪ ਮਨਸੂਹਾ ਦੇ ਸਮੂਹ ਪਰਿਵਾਰਕ ਮੈਂਬਰ ਵੀ ਇਸ ਪ੍ਰੋਗਰਾਮ ਦਾ ਹਿੱਸਾ ਰਹੇ। ਅਖੀਰ ਵਿੱਚ ਮਨਦੀਪ ਮਨਸੂਹਾ ਨੇ ਆਏ ਸਾਰੇ ਸਤਿਕਾਰਯੋਗ ਸੱਜਣਾ ਦਾ ਧੰਨਵਾਦ ਕੀਤਾ ਤੇ ਉਪਰੰਤ ਸਨਮਾਨ ਵੰਡ ਸਮਾਰੋਹ ਹੋਇਆ ਤੇ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਸਨਮਾਨ ਹੋਇਆ। ਅੰਤ ਨੂਰਕਮਲ ਤੇ ਜਸਵਿੰਦਰ ਭਟੋਆ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਸ੍ਰੋਤਿਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੌਰਾਨ SDO ਗੁਰਜੀਤ ਸਿੰਘ , ਅਜਮੇਰ ਸਿੰਘ ਸੈਣੀ, ਸੰਦੀਪ ਕੌਰ ਨਵਾਂਸ਼ਹਿਰ, ਲਵਪ੍ਰੀਤ, ਪ੍ਰੀਤ ਤੇ ਮਨਸੂਹਾ ਪਿੰਡ ਦੇ ਹੋਰ ਵੀ ਸੱਜਣ ਆਦਿ ਵੀ ਹਾਜ਼ਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਥੁਰਾ ਈਦਗਾਹ ਮਾਮਲੇ ‘ਚ ਸੁਣਵਾਈ ਤੋਂ ਪਹਿਲਾਂ ਪਾਕਿਸਤਾਨ ਤੋਂ ਮਿਲਿਆ ਸੁਪ੍ਰੀਮ ਕੋਰਟ ਅਤੇ ਇਲਾਹਾਬਾਦ ਹਾਈਕੋਰਟ ਨੂੰ ਉਡਾਉਣ ਦੀ ਧਮਕੀ
Next articleਜ਼ਿਲ੍ਹਾ ਮੈਜਿਸਟਰੇਟ ਵਲੋਂ ਬੁੱਧਵਾਰ ਸ਼ਾਮ 6 ਵਜੇ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ