ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜੋ ਨਿੱਤ ਬਦਲੇ

ਮੇਰੇ ਰਾਹ ਵਿੱਚ ਸੁੱਟ ਕੇ ਕੰਡੇ,
ਉਹ ਗੈਰਾਂ ਨੂੰ ਲੱਡੂ ਵੰਡੇ।
ਉਸ ਤੋਂ ਪਿੱਛਾ ਛਡਵਾਣ ਲਈ,
ਮੈਂ ਵਰਤੇ ਨੇ ਕਈ ਹੱਥਕੰਡੇ।
ਵਿਹਲੇ ਰਹਿ ਕੇ ਗੁਜ਼ਾਰਨ ਲੋਕੀਂ,
ਛੇ ਦਿਨ ਪਿੱਛੋਂ ਆਇਆ ਸੰਡੇ।
ਉਸ ਨੇਤਾ ਤੋਂ ਕੁਝ ਨ੍ਹੀ ਮਿਲਣਾ,
ਜੋ ਨਿੱਤ ਬਦਲੇ ਘਰ ਦੇ ਝੰਡੇ।
ਕੋਈ ਭਾਣਾ ਵਰਤਿਆ ਲੱਗਦਾ,
ਰੋਗੀ ਦੇ ਹੱਥ, ਪੈਰ ਨੇ ਠੰਡੇ।
ਉਸ ਨੂੰ ਪਿਆਰ ਨਾ ਕਰਦਾ ਕੋਈ,
ਜਿਹੜਾ ਹਰ ਥਾਂ ਨਫਰਤ ਵੰਡੇ।
ਉਸ ਨੂੰ ਸਮਝੋ ਦੁਸ਼ਮਣ ‘ਮਾਨਾ’,
ਜੋ ਹਰ ਥਾਂ ਦੋਸਤ ਨੂੰ ਭੰਡੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ  9915803554
Previous articleਗੋਲਡਨ ਵਿਰਸਾ ਯੂ ਕੇ ਪੰਜਾਬ ਦੀ ਮਿੱਟੀ ਤੇ ਵੀ ਕਰੇਗਾ ਪੰਜਾਬੀ ਖੇਡਾਂ ਤੇ ਸਭਿਆਚਾਰ ਨੂੰ ਪ੍ਰਫੁੱਲਿਤ
Next articleਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ ਹਨ